ਪੰਜਾਬ ਸਰਕਾਰ ਵੱਲੋਂ ਤਬਲੀਗੀ ਜਮਾਤੀਆਂ ਨੂੰ ਚਿਤਾਵਨੀ, 24 ਘੰਟਿਆਂ ਵਿਚ ਸਾਹਮਣੇ ਨਾ ਆਏ ਤਾਂ ਦਰਜ ਹੋਵੇਗਾ ਕੇਸ

By  Shanker Badra April 8th 2020 03:24 PM

ਪੰਜਾਬ ਸਰਕਾਰ ਵੱਲੋਂ ਤਬਲੀਗੀ ਜਮਾਤੀਆਂ ਨੂੰ ਚਿਤਾਵਨੀ, 24 ਘੰਟਿਆਂ ਵਿਚ ਸਾਹਮਣੇ ਨਾ ਆਏ ਤਾਂ ਦਰਜ ਹੋਵੇਗਾ ਕੇਸ:ਚੰਡੀਗੜ੍ਹ : ਤਬਲੀਗੀ ਜਮਾਤੀਆਂ ਦੇ ਕਾਰਨ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਵਾਧਾ ਹੋਣ ਕਰਕੇ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਐਕਸ਼ਨ ਦੇ ਵਿਚ ਆ ਗਈਆਂ ਹਨ। ਇਸ ਤਹਿਤ ਹੁਣ ਪੰਜਾਬ ਸਰਕਾਰ ਨੇ ਵੀ ਤਬਲੀਗੀ ਜਮਾਤ ਵਿਚ ਸ਼ਾਮਿਲ ਹੋਣ ਤੋਂ ਬਾਅਦ ਸੂਬੇ ਵਿਚ ਵਾਪਿਸ ਪਰਤੇ ਜਮਾਤੀਆਂ 'ਤੇ ਐਕਸ਼ਨ ਦੇ ਮੂਡ ਵਿੱਚ ਹੈ।

ਪੰਜਾਬ ਵਿਚ ਜਮਾਤੀਆਂ ਦੇ ਵਧਦੇ ਮਾਮਲਿਆਂ ਪਿੱਛੋਂ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਦਿੱਲੀ ਵਿਚ ਜਮਾਤ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ ਲੋਕ 24 ਘੰਟਿਆਂ ਵਿਚ ਸਾਹਮਣੇ ਨਾ ਆਏ ਤਾਂ ਉਨ੍ਹਾਂ ਵਿਰੁੱਧ ਇਰਾਦਾ-ਏ-ਕਤਲ ਦਾ ਕੇਸ ਦਰਜ ਕੀਤਾ ਜਾਵੇਗਾ। ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵਿਚ ਵੀ ਸਰਕਾਰ ਨੇ ਅਜਿਹੇ ਹੀ ਆਦੇਸ਼ ਦਿੱਤੇ ਹਨ।

ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜਿਹੜੇ ਤਬਲੀਗੀ ਜਮਾਤ ਦੇ ਸਮਾਗਮ ਵਿਚ ਜਾਣ ਤੋਂ ਬਾਅਦ ਖੁਦ ਸਾਹਮਣੇ ਆ ਗਏ ਹਨ। ਉਨ੍ਹਾਂ 'ਤੇ ਤਾਂ ਸਰਕਾਰ ਕੋਈ ਐਕਸ਼ਨ ਨਹੀਂ ਲਵੇਗੀ ਪਰ ਜਿਹੜੇ ਉਥੋਂ ਆਉਂਣ ਤੋਂ ਬਾਅਦ ਹੁਣ ਲੁਕ ਕੇ ਬੈਠੇ ਹਨ ਉਹ ਆਪਣੇ ਨਜਦੀਕੀ ਥਾਣੇ ਦੇ ਵਿਚ 24 ਘੰਟੇ ਦੇ ਅੰਦਰ - ਅੰਦਰ ਆਪਣਾ ਸਾਰਾ ਡਾਟਾ ਲੈ ਕੇ ਪੇਸ਼ ਹੋਣ।

ਇਸ ਤੋਂ ਬਾਅਦ ਸਰਕਾਰ ਨੇ ਕਿਹਾ ਹੈ ਕਿ ਜੇ ਇਸ ਅਲਰਟਮੈਂਟ ਤੋਂ ਬਾਅਦ ਵੀ ਇਹ ਲੋਕ ਸਾਹਮਣੇ ਨਹੀਂ ਆਏ ਤਾਂ ਫਿਰ ਸਰਕਾਰ ਇਨ੍ਹਾਂ ਨੂੰ ਆਪਣੇ ਤਰੀਕੇ ਨਾਲ ਸਾਹਮਣੇ ਲੈ ਕੇ ਆਵੇਗੀ ਅਤੇ ਫਿਰ ਇਨ੍ਹਾਂ ਤੇ ਅਪਰਾਧਿਕ ਮਾਮਲੇ ਅਲੱਗ ਤੋਂ ਚੱਲਣਗੇ। ਸਿਹਤ ਵਿਭਾਗ ਮੁਤਾਬਕ ਸੂਬੇ ਵਿਚ ਹੁਣ ਵੀ 22 ਲੋਕ ਅਜਿਹੇ ਹਨ ਜੋ ਪ੍ਰੋਗਰਾਮ ਤੋਂ ਮੁੜੇ ਹਨ ਪਰ ਟੈਸਟ ਲਈ ਸਾਹਮਣੇ ਨਹੀਂ ਆਏ ਹਨ। ਵਿਭਾਗ ਨੇ ਉਨ੍ਹਾਂ ਨੂੰ ਤੁਰੰਤ ਟੈਸਟ ਕਰਵਾਉਣ ਲਈ ਕਿਹਾ ਹੈ।

ਪੰਜਾਬ ਵਿਚ ਜਮਾਤੀਆਂ ਦੀ ਸਥਿਤੀ

-ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਪਰਤੇ 467

-ਟ੍ਰੇਸ ਕੀਤੇ 445

ਟੈਸਟ ਹੋਏ 350

ਨੈਗੇਟਿਵ 111

ਪੌਜ਼ਿਟਿਵ 17

ਰਿਪੋਰਟ ਦਾ ਇੰਤਜ਼ਾਰ 227

-PTCNews

Related Post