ਪੰਜਾਬ ’ਚ ਹੁਣ ਇੰਤਕਾਲ ਫ਼ੀਸ ਹੋਈ ਦੁੱਗਣੀ, ਲੋਕਾਂ ’ਤੇ ਪਏਗਾ ਕਰੋੜਾਂ ਰੁਪਏ ਦਾ ਬੋਝ

By  Shanker Badra July 8th 2020 04:32 PM -- Updated: July 8th 2020 04:37 PM

ਪੰਜਾਬ ’ਚ ਹੁਣ ਇੰਤਕਾਲ ਫ਼ੀਸ ਹੋਈ ਦੁੱਗਣੀ, ਲੋਕਾਂ ’ਤੇ ਪਏਗਾ ਕਰੋੜਾਂ ਰੁਪਏ ਦਾ ਬੋਝ:ਚੰਡੀਗੜ : ਕੋਰੋਨਾ ਦੇ ਪ੍ਰਭਾਵ ਤੇ ਲੌਕਡਾਊਨ ਕਰਕੇ ਖਾਲੀ ਹੋਏ ਖਜ਼ਾਨੇ ਨੂੰ ਭਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਇੰਤਕਾਲ ਫੀਸ 300 ਤੋਂ ਵਧਾ ਕੇ 600 ਰੁਪਏ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

Punjab Govt Ne Land and Property Intkal fees now double in Punjab ਪੰਜਾਬ ’ਚ ਹੁਣ ਇੰਤਕਾਲ ਫ਼ੀਸ ਹੋਈ ਦੁੱਗਣੀ, ਲੋਕਾਂ ’ਤੇ ਪਏਗਾ ਕਰੋੜਾਂ ਰੁਪਏ ਦਾ ਬੋਝ

ਮੁੱਖ ਮੰਤਰੀ ਨੇ ਮਾਲ ਵਿਭਾਗ ਨੂੰ ਜ਼ਮੀਨ ਮਾਲਕਾਂ ਦੇ ਹਿੱਤ ਵਿੱਚ ਸਾਰੇ ਬਕਾਇਆ ਇੰਤਕਾਲ ਨਿਪਟਾਉਣ ਲਈ ਵਿਸ਼ੇਸ਼ ਮੁਹਿੰਮ ਵੀ ਚਲਾਉਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਮਾਲ ਵਿਭਾਗ ਨੂੰ ਇੰਤਕਾਲ ਫੀਸ ਵਸੂਲਣ ਅਤੇ ਜ਼ਮੀਨ ਦੀ ਰਜਿਸਟਰੀ ਮੌਕੇ ਇੰਤਕਾਲ ਲਈ ਦਸਤਾਵੇਜ਼ਾਂ ਨੂੰ ਛੇਤੀ ਮੁੰਕਮਲ ਕਰਨ 'ਤੇ ਵਿਚਾਰਨ ਕਰਨ ਦੇ ਹੁਕਮ ਦਿੱਤੇ ਤਾਂ ਕਿ ਇਸ ਸਬੰਧ ਵਿੱਚ ਬੇਲੋੜੀ ਦੇਰੀ ਨੂੰ ਰੋਕਿਆ ਜਾ ਸਕੇ।

ਇਸ ਦੌਰਾਨ ਕੁਝ ਮੰਤਰੀਆਂ ਨੇ ਮੀਟਿੰਗ ਦੌਰਾਨ ਇਹ ਨੁਕਤਾ ਉਠਾਇਆ ਕਿ ਅਨੇਕਾਂ ਇੰਤਕਾਲ ਸਾਲਾਂ ਤੋਂ ਲਟਕ ਰਹੇ ਹਨ ਤਾਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ (ਮਾਲ) ਨੂੰ ਇਹ ਮਾਮਲਾ ਵਿਚਾਰਨ ਅਤੇ ਲੋੜੀਂਦੇ ਕਦਮ ਚੁੱਕਣ ਲਈ ਆਖਿਆ ਹੈ।

Punjab Govt Ne Land and Property Intkal fees now double in Punjab ਪੰਜਾਬ ’ਚ ਹੁਣ ਇੰਤਕਾਲ ਫ਼ੀਸ ਹੋਈ ਦੁੱਗਣੀ, ਲੋਕਾਂ ’ਤੇ ਪਏਗਾ ਕਰੋੜਾਂ ਰੁਪਏ ਦਾ ਬੋਝ

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਮੁਤਾਬਕ ਸਰਕਾਰ ਵੱਲੋਂ ਤੈਅ ਕੀਤੀ ਫੀਸ ਅਜੋਕੇ ਮੁਦਰਾ ਪਾਸਾਰ ਦੇ ਮਾਹੌਲ ਵਿੱਚ ਮਾਲੀਆ ਉਗਰਾਹੁਣ ਲਈ ਬਹੁਤ ਘੱਟ ਹੈ। ਇਹ ਫੀਸ ਪਿਛਲੀ ਵਾਰ ਅਕਤੂਬਰ, 2012 ਵਿੱਚ ਵਧਾਈ ਗਈ ਸੀ ਜੋ 150 ਰੁਪਏ ਤੋਂ ਵਧਾ ਕੇ 300 ਰੁਪਏ ਕੀਤੀ ਗਈ ਸੀ। ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਖਜ਼ਾਨੇ 'ਤੇ ਖਰਚੇ ਦਾ ਬੋਝ ਵਧਣ ਕਰਕੇ ਸੂਬਾ ਸਰਕਾਰ ਨੇ ਅੱਠ ਸਾਲਾਂ ਦੇ ਲੰਮੇ ਸਮੇਂ ਬਾਅਦ ਇੰਤਕਾਲ ਫੀਸ ਵਧਾਉਣ ਦਾ ਫੈਸਲਾ ਕੀਤਾ ਹੈ।

-PTCNews

Related Post