ਪੰਜਾਬ ਸਰਕਾਰ ਲਈ ਅੱਜ ਦਾ ਦਿਨ ਰਿਹਾ ਮੁਸ਼ਕਿਲਾਂ ਭਰਿਆ

By  Joshi October 28th 2018 05:43 PM

ਪੰਜਾਬ ਸਰਕਾਰ ਲਈ ਅੱਜ ਦਾ ਦਿਨ ਰਿਹਾ ਮੁਸ਼ਕਿਲਾਂ ਭਰਿਆ,ਪਟਿਆਲਾ: ਪੰਜਾਬ ਦੇ ਮੁਲਾਜ਼ਮ ਫ਼ਰੰਟ ਵਲੋਂ ਪਟਿਆਲਾ ਵਿਖੇ ਇੱਕ ਭਰਵੀਂ ਰੈਲੀ ਕੀਤੀ ਗਈ। ਜਿਸ ਦੌਰਾਨ ਮੁਲਾਜ਼ਮਾਂ ਦੀਆਂ ਹੋਰਨਾਂ ਮੰਗਾਂ ਤੋਂ ਇਲਾਵਾ ਇਨ੍ਹਾਂ ਵਲੋਂ ਮੁੱਖ ਮੰਗ ਡੀ ਏ ਦੀ ਕਿਸ਼ਤਾਂ ਨੂੰ ਜਾਰੀ ਕਰਨ ਅਤੇ ਇਸ ਦੇ ਬਕਾਏ ਨੂੰ ਜਾਰੀ ਕਰਨ ਦੀ ਰਹੀ।

ਨਾਲ ਹੀ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਡੀ ਏ ਦੀ ਕਿਸ਼ਤ ਤਾਂ ਕੀ ਦੇਣੀ ਸੀ ਮੁਲਾਜ਼ਮਾਂ ਤੇ 200 ਰੁਪਏ ਪ੍ਰਤੀ ਮਹੀਨਾ ਖੋਹਣਾ ਸ਼ੁਰੂ ਕਰ ਦਿੱਤਾ।ਨਾਲ ਦੂਸਰੇ ਪਾਸੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਵਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਅੱਜ ਪੂਰੇ ਪੰਜਾਬ ਦੇ 13 ਦੇ 13 ਸੰਸਦ ਮੈਂਬਰਾਂ ਦੇ ਘਰ ਮੁਹਰੇ ਇਕ ਦਿਨਾਂ ਭੁੱਖ ਹੜਤਾਲ ਕੀਤੀ ਗਈ ਅਤੇ ਸਮੂਹ ਜ਼ਿਲ੍ਹਾ ਇਕਾਈਆਂ ਵਲੋਂ ਆਪੋ-ਆਪਣੇ ਹਲਕਿਆਂ ਦੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਹੱਕ 'ਚ ਸੰਸਦ ਵਿਚ ਆਵਾਜ਼ ਬੁਲੰਦ ਕਰਨ ਦੀ ਮੰਗ ਰੱਖੀ।

ਇਸੇ ਮੰਗ ਲਈ ਅੱਜ ਸੀ.ਪੀ.ਐਫ ਕਰਮਚਾਰੀ ਯੂਨੀਅਨ ਪਟਿਆਲਾ ਵਲੋਂ ਵੀ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਵਿਰਕ ਦੀ ਅਗਵਾਈ ਹੇਠ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ਘਰ ਦੇ ਬਾਹਰ ਇੱਕ ਦਿਨਾਂ ਭੁੱਖ ਹੜਤਾਲ ਕੀਤੀ ਗਈ। ਇਸ ਭੁੱਖ ਹੜਤਾਲ ਵਿੱਚ ਰੇਲਵੇ ਕਰਮਚਾਰੀਆਂ ਤੋਂ ਇਲਾਵਾ ਡੀ ਐਮ ਡਬਲਿਊ, ਸਿਵਲ ਸਰਜਨ ਦਫਤਰ, ਮੈਡੀਕਲ ਕਾਲਜ, ਸਿਹਤ ਵਿਭਾਗ, ਐਕਸਾਇਜ਼ ਵਿਭਾਗ, ਖਜ਼ਾਨਾ ਵਿਭਾਗ, ਸੈਨੀਟੇਸ਼ਨ ਵਿਭਾਗ, ਭਾਸ਼ਾ ਵਿਭਾਗ ਅਤੇ ਨਗਰ ਨਿਗਮ,

ਵਿਭਾਗ ਆਦਿ ਵਿਭਾਗ ਤੋਂ ਕਰੀਬ 400 ਤੋਂ ਵੱਧ ਪਟਿਆਲਾ, ਰਾਜਪੁਰਾ, ਨਾਭਾ, ਸਮਾਣਾ ਦੇ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਵਿਰਕ ਨੇ ਕਿਹਾ ਕਿ ਸਾਲ 2004 ਵਿਚ ਬੰਦ ਹੋਈ ਪੁਰਾਣੀ ਪੈਨਸ਼ਨ ਸਾਡਾ ਹੱਕ ਹੈ ਅਤੇ ਅਸੀਂ ਆਪਣਾ ਹੱਕ ਹਰ ਹਿੱਲੇ ਲੈ ਕੇ ਰਹਾਂਗੇ। ਉਨ੍ਹਾਂ ਸਾਂਸਦ ਧਰਮਵੀਰ ਗਾਂਧੀ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦਾ ਮੁੱਦਾ ਪਾਰਲੀਮੈਂਟ ਸੈਸ਼ਨ ਦੌਰਾਨ ਜ਼ਰੂਰ ਉਠਾਉਣ।

ਗੁਰਮੇਲ ਵਿਰਕ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਪੂਰੇ ਪੰਜਾਬ ਭਰ ਵਿਚ ਜ਼ੋਰ ਨਾਲ ਉਠ ਰਹੀ ਹੈ, ਇਸ ਲਈ ਸਾਂਸਦ ਸਾਡੀਲ ਮੰਗ ਸੰਸਦ ਵਿਚ ਚੁੱਕਣ, ਤਾਂ ਜੋ ਉਨ੍ਹਾਂ ਦੀ ਆਵਾਜ਼ ਸੁੱਤੀਆਂ ਸਰਕਾਰਾਂ ਤੱਕ ਪੁੱਜ ਸਕੇ, ਜਿਹੜੀਆਂ ਇਸ ਮੁੱਦੇ 'ਤੇ ਟੱਸ ਤੋਂ ਮੱਸ ਨਹੀਂ ਹੋ ਰਹੀਆਂ ਅਤੇ ਪੰਜਾਬ ਸਰਕਾਰ ਸਾਡੀ ਇਸ ਮੰਗ ਨੂੰ ਬਿਲਕੁਲ ਹੀ ਅਣਗੌਲਿਆ ਕਰ ਰਹੀ ਹੈ। ਨਾਲ ਉਧਰ ਹੀ ਮਿਡ ਡੇ ਮੀਲ ਕੁੱਕ ਯੂਨੀਅਨ,ਪੰਜਾਬ ਇਟਕ ਜਿਲ੍ਹਾ ਮੋਗਾ ਵਲੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਉਣ ਲਈ ਇਕ ਬਹੁਤ ਵੱਡੀ ਰੈਲੀ ਜਿਲ੍ਹਾ ਮੋਗਾ ਦੇ ਕੁੱਕਾਂ ਵਲੋਂ ਕੀਤੀ ਗਈ।

ਰੈਲੀ ਦੀ ਅਗਵਾਈ ਕਰਦਿਆਂ ਸੂਬਾ ਪ੍ਰਧਾਨ ਕਰਮਚੰਦ ਨੇ ਦੱਸਿਆ ਕਿ 15005 ਲੱਖ ਬੱਚਿਆਂ ਦਾ ਖਾਣਾ 43509 ਕੂਕ ਦੁਪਿਹਰ ਦਾ ਖਾਣਾ ਤਿਆਰ ਕਰਦੇ ਹਨ ਅਤੇ ਵਰਤਾਉਂਦੇ ਹਨ,ਪਰ ਇਹਨਾਂ ਕੁੱਕਾਂ ਨੂੰ ਸਾਰਾ ਸਾਰਾ ਦਿਨ ਕੰਮ ਕਰਵਾ ਕੇ ਵੀ ਸਿਰਫ 1700 ਰੁਪਏ 10 ਮਹੀਨਿਆਂ ਦੇ ਮਨ ਭਤੇ ਦੇ ਤੌਰ ਤੇ ਤਨਖਾਹ ਦੇ ਰਹੇ ਹਨ।

ਇਸੇ ਦੌਰਾਨ ਕਰਮਚੰਦ ਨੇ ਕੇਂਦਰ ਸਰਕਾਰ ਨੂੰ ਸਖ਼ਤੀ ਨਾਲ ਕਿਹਾ ਕਿ ਕੇਂਦਰ ਸਰਕਾਰ ਕੁੱਕਾਂ ਨੂੰ ਕੋਈ ਵੀ ਛੁੱਟੀ ਨਹੀਂ ਦਿੰਦੀ ਅਤੇ ਇਹਨਾਂ ਦੀ ਛੁੱਟੀ ਦੇ ਸਮੇਂ ਬਦਲਵਾਂ ਪ੍ਰਬੰਧ ਕੀਤਾ ਜਾਂਦਾ ਹੈ।ਉਹਨਾਂ ਦੀਆਂ ਮੰਗਾਂ ਹਨ ਕਿ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆ 2017 ਤੋਂ ਸੈਂਟਰ ਪੈਟਰਨ ਤੇ ਦੀਵਾਲੀ ਤੋਂ ਪਹਿਲਾਂ ਜੋ ਕਿਸ਼ਤਾਂ ਬਣਦੀਆਂ ਹਨ ਉਹ ਨਗਦ ਦਿੱਤੀਆਂ ਜਾਣ।

ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ।ਮਿਡ ਡੇ ਮਿਲ ਅਤੇ ਤੂੜੀ ਛਿਲਕਾ ਕਰਮਚਾਰੀਆਂ ਨੂੰ ਲਾਭ ਪਾਤਰੀ ਕਾਰਡ ਬਣਾ ਕੇ ਦਿੱਤੇ ਜਾਣ।2004 ਤੋਂ ਬਾਅਦ ਪੱਕੇ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਦਿੱਤੀ ਜਾਵੇ।ਨਾਲ ਹੀ ਕਰਮਚੰਦ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਚ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ।

—PTC News

Related Post