ਪੰਚਾਇਤੀ ਚੋਣਾਂ ਬਾਰੇ ਫੈਸਲੇ ਦੀ ਮੁੜ ਸਮੀਖਿਆ ਲਈ ਪੰਜਾਬ ਸਰਕਾਰ ਵੱਲੋਂ ਹਾਈਕੋਰਟ 'ਚ ਅਪੀਲ

By  Jashan A December 26th 2018 12:32 PM -- Updated: December 26th 2018 01:25 PM

ਪੰਚਾਇਤੀ ਚੋਣਾਂ ਬਾਰੇ ਫੈਸਲੇ ਦੀ ਮੁੜ ਸਮੀਖਿਆ ਲਈ ਪੰਜਾਬ ਸਰਕਾਰ ਵੱਲੋਂ ਹਾਈਕੋਰਟ 'ਚ ਅਪੀਲ,ਚੰਡੀਗੜ੍ਹ: ਬੀਤੇ ਸੋਮਵਾਰ ਨੂੰ 30 ਤਰੀਕ ਨੂੰ ਹੋਣ ਵਾਲੀਆਂ ਸਰਪੰਚੀ ਚੋਣਾਂ ‘ਚ ਧੱਕੇਸ਼ਾਹੀ ਅਤੇ ਗਲਤ ਢੰਗ ਨਾਲ ਰੱਦ ਕੀਤੀਆਂ ਗਈਆਂ ਨਾਮਜ਼ਦਗੀਆਂ ‘ਚ ਹਾਈਕੋਰਟ ਨੇ ਅਹਿਮ ਫੈਸਲਾ ਲਿਆ ਸੀ।

punjab govt ਪੰਚਾਇਤੀ ਚੋਣਾਂ ਬਾਰੇ ਫੈਸਲੇ ਦੀ ਮੁੜ ਸਮੀਖਿਆ ਲਈ ਪੰਜਾਬ ਸਰਕਾਰ ਵੱਲੋਂ ਹਾਈਕੋਰਟ 'ਚ ਅਪੀਲ

ਇਸ ਮਾਮਲੇ ਸਬੰਧੀ ਹਾਈਕੋਰਟ ਨੇ ਕਿਹਾ ਸੀ ਕਿ ਰਿਟਰਨਿੰਗ ਅਫਸਰ ਦੇ ਸਾਹਮਣੇ ਉਮੀਦਵਾਰ ਰੱਦ ਕੀਤੇ ਫਾਰਮ ਮੁੜ ਤੋਂ ਭਰ ਸਕਣਗੇ। ਅਤੇ ਇਹਨਾਂ ਮਾਮਲਿਆਂ ‘ਤੇ ਰਿਟਰਨਿੰਗ ਅਫਸਰ ਨੂੰ 48 ਘੰਟਿਆਂ ‘ਚ ਸੁਣਵਾਈ ਕਰਨ ਲਈ ਕਿਹਾ ਸੀ।

ਹੋਰ ਪੜ੍ਹੋ: ਭਾਰਤ ਨੇ ਰਿਹਾਅ ਕੀਤਾ ਪਾਕਿ ਨਾਗਰਿਕ, 10 ਸਾਲਾਂ ਬਾਅਦ ਕੱਲ੍ਹ ਕਰੇਗਾ ਵਤਨ ਵਾਪਸੀ

ਪਰ ਇਸ ਮਾਮਲੇ 'ਚ ਸੂਬਾ ਸਰਕਾਰ ਵੱਲੋਂ ਹਾਈਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਪੰਚਾਇਤੀ ਚੋਣਾਂ ਸਬੰਧੀ ਜੋ ਵੀ ਉਹਨਾਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਉਸ ਦੀ ਦੁਬਾਰਾ ਸਮੀਖਿਆ ਕੀਤੀ ਜਾਵੇ।

pancyat election ਪੰਚਾਇਤੀ ਚੋਣਾਂ ਬਾਰੇ ਫੈਸਲੇ ਦੀ ਮੁੜ ਸਮੀਖਿਆ ਲਈ ਪੰਜਾਬ ਸਰਕਾਰ ਵੱਲੋਂ ਹਾਈਕੋਰਟ 'ਚ ਅਪੀਲ

ਦੱਸ ਦੇਈਏ ਕਿ ਪਿਛਲੇ ਦਿਨੀ ਹਾਈਕੋਰਟ ਦੇ ਫੈਸਲੇ ਨਾਲ ਸਿਰਫ 105 ਅਰਜ਼ੀਕਰਤਾਵਾਂ ਨੂੰ ਹੀ ਰਾਹਤ ਮਿਲੀ ਹੈ, ਜਿਨ੍ਹਾਂ ਨੇ ਇਸ ਸੰਬੰਧੀ ਕੋਰਟ ਦਾ ਰੁਖ਼ ਕੀਤਾ ਸੀ।

-PTC News

Related Post