ਪੰਜਾਬ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ , ਮੀਂਹ ਕਾਰਨ ਪੰਜ ਮੌਤਾਂ , 189 ਪਿੰਡ ਕਰਵਾਏ ਖ਼ਾਲੀ

By  Shanker Badra August 19th 2019 11:06 AM

ਪੰਜਾਬ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ , ਮੀਂਹ ਕਾਰਨ ਪੰਜ ਮੌਤਾਂ , 189 ਪਿੰਡ ਕਰਵਾਏ ਖ਼ਾਲੀ:ਲੁਧਿਆਣਾ : ਪੰਜਾਬ ਅੰਦਰ ਸ਼ਨੀਵਾਰ ਤੋਂ ਲਗਾਤਰ ਮੀਂਹ ਪੈ ਰਿਹਾ ਹੈ ,ਜਿਸ ਕਰਕੇ ਪੰਜਾਬ 'ਚ ​​​​​​​ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਸ਼ਨਿਚਰਵਾਰ ਰਾਤ ਤੋਂ ਹੋ ਰਹੀ ਜ਼ੋਰਦਾਰ ਬਾਰਿਸ਼ ਕਾਰਨ ਪੰਜਾਬ ਵਿਚ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ। ਲੁਧਿਆਣਾ ਦੇ ਮਾਛੀਵਾੜਾ ਸਾਹਿਬ ਵਿੱਚ ਸਤਲੁਜ ਨੇੜੇ ਬਸਤੇ ਪਿੰਡ ਮੰਡ ਸੁੱਖੇਵਾਲ ਵਿੱਚ ਘਰ ਦੀ ਛੱਤ ਡਿੱਗਣ ਨਾਲ 70 ਸਾਲਾ ਕਿਸਾਨ ਅਨੋਖ ਸਿੰਘ ਦੀ ਮਲਬੇ ਹੇਠ ਦੱਬ ਕੇ ਮੌਤ ਹੋ ਗਈ। ਰੂਪਨਗਰ ਦੇ ਨੂਰਪੁਰਬੇਦੀ ਵਿੱਚ ਸਕੂਲ ਵਿੱਚ ਪਾਣੀ ਦਾਖ਼ਲ ਹੋਣ ਚੌਕੀਦਾਰ ਦੀ ਤਿੰਨ ਸਾਲ ਦੀ ਬੱਚੀ ਡੁੱਬ ਗਈ ਹੈ। ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਪੈਂਦੇ ਪਿੰਡ ਹੌਲ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਤੇ ਉਸ ਦੇ ਪੁੱਤ ਦੀ ਮਲਬੇ ਹੇਠ ਦੱਬਣ ਮਾਲ ਮੌਤ ਹੋ ਗਈ ਜਦਕਿ 11 ਸਾਲ ਦੀ ਬੱਚੀ ਵਾਲ ਵਾਲ ਬਚ ਗਈ ਹੈ।

Punjab Heavy rains Due Five deaths, 189 villages Get empty ਪੰਜਾਬ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ , ਮੀਂਹ ਕਾਰਨ ਪੰਜ ਮੌਤਾਂ , 189 ਪਿੰਡ ਕਰਵਾਏ ਖ਼ਾਲੀ

ਦੂਜੇ ਪਾਸੇ ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਬੀਤੇ ਦਿਨੀਂ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਸਨ।ਸਤਲੁਜ ਦਰਿਆ ‘ਚ ਭਾਖੜਾ ਡੈਮ ਤੋਂ ਫਲੱਡ ਗੇਟਾਂ ਰਾਹੀਂ ਛੱਡੇ ਪਾਣੀ ਨਾਲ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਸਤਲੁਜ ਦਰਿਆ ‘ਚ ਪਾਣੀ ਕਾਫੀ ਮਾਤਰਾ ‘ਚ ਛੱਡਿਆ ਗਿਆ ਹੈ, ਉਥੇ ਹੀ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਆਂ ਨਦੀ ‘ਚ ਹੜ੍ਹ ਆਉਣ ਦਾ ਖਦਸ਼ਾ ਹੈ।

Punjab Heavy rains Due Five deaths, 189 villages Get empty ਪੰਜਾਬ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ , ਮੀਂਹ ਕਾਰਨ ਪੰਜ ਮੌਤਾਂ , 189 ਪਿੰਡ ਕਰਵਾਏ ਖ਼ਾਲੀ

ਇਸ ਦੌਰਾਨ ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਤਕਰੀਬਨ 189 ਪਿੰਡਾਂ ਨੂੰ ਖ਼ਾਲੀ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਵਿਚ ਜਲੰਧਰ ਦੇ 81, ਨਵਾਂ ਸ਼ਹਿਰ ਦੇ 67, ਫਿਰੋਜ਼ਪੁਰ ਦੇ 17, ਲੁਧਿਆਣੇ ਦੇ 17 ਤੇ ਮੋਗੇ ਦੇ ਚਾਰ ਪਿੰਡ ਸ਼ਾਮਲ ਹਨ। ਲੋਕਾਂ ਨੂੰ ਰਾਹਤ ਕੈਂਪਾਂ ਵਿਚ ਭੇਜਿਆ ਗਿਆ ਹੈ। ਰੋਪੜ ਦੇ 28 ਪਿੰਡਾਂ ਵਿਚ ਹੜ੍ਹਾਂ ਵਰਗੀ ਸਥਿਤੀ ਹੈ। ਰੇਲਵੇ ਟਰੈਕ 'ਤੇ ਪਾਣੀ ਹੋਣ ਕਾਰਨ ਹਿਮਾਚਲ ਐਕਸਪ੍ਰਰੈੱਸ ਰੱਦ ਕਰ ਦਿੱਤੀ ਗਈ ਹੈ। ਗੁਰਦਾਸਪੁਰ ਦੇ ਮਕੌੜਾ ਪੱਤਣ 'ਚ ਰਾਵੀ ਨਦੀ ਦੇ ਪਾਰ ਫਸੇ 15 ਅਧਿਆਪਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ।

Punjab Heavy rains Due Five deaths, 189 villages Get empty ਪੰਜਾਬ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ , ਮੀਂਹ ਕਾਰਨ ਪੰਜ ਮੌਤਾਂ , 189 ਪਿੰਡ ਕਰਵਾਏ ਖ਼ਾਲੀ

ਜ਼ਿਕਰਯੋਗ ਹੈ ਕਿ ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ ‘ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ ਗਿਆ ਹੈ। ਇਸ ਦੌਰਾਨ ਨੇੜਲੇ ਇਲਾਕਿਆਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਭਾਰਤ ਵੱਲੋਂ ਐਤਵਾਰ ਨੂੰ ਸਤਲੁਜ ਦਰਿਆ 'ਤੇ ਫਿਰੋਜ਼ਪੁਰ 'ਚ ਬਣੇ ਹੁਸੈਨੀਵਾਲਾ ਹੈੱਡ ਦੇ ਗੇਟ ਖੋਲ੍ਹ ਦਿੱਤੇ ਗਏ। ਐਤਵਾਰ ਦੁਪਹਿਰ ਤੱਕ 30 ਹਜ਼ਾਰ ਕਿਊਸਕ ਪਾਣੀ ਪਾਕਿਸਤਾਨ ਵੱਲ ਛੱਡਿਆ ਗਿਆ

Punjab Heavy rains Due Five deaths, 189 villages Get empty ਪੰਜਾਬ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ , ਮੀਂਹ ਕਾਰਨ ਪੰਜ ਮੌਤਾਂ , 189 ਪਿੰਡ ਕਰਵਾਏ ਖ਼ਾਲੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਤਲੁਜ ਦਰਿਆ ‘ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ , ਬਣੀ ਹੜ੍ਹਾਂ ਵਰਗੀ ਸਥਿਤੀ

ਇਸ ਨਾਲ ਪਾਕਿਸਤਾਨ 'ਚ ਵੀ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਣਗੇ। ਇਸ ਹਾਲਾਤ ਦੇ ਮੱਦੇਨਜ਼ਰ ਫ਼ੌਜ ਤੇ ਬੀਐੱਸਐੱਫ ਅਲਰਟ 'ਤੇ ਹਨ। ਐਤਵਾਰ ਨੂੰ ਤਰਨਤਾਰਨ ਦੇ ਹਰੀਕੇ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ 70,613 ਕਿਊਸਕ ਪਾਣੀ ਛੱਡਿਆ ਗਿਆ। ਇਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੁਧਿਆਣਾ 'ਚ ਸਤਲੁਜ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ ਦੋ ਪੁਆਇੰਟ ਹੇਠਾਂ ਹੈ। ਜਿਸ ਕਰਕੇ ਫ਼ੌਜ ਵੱਲੋਂ ਹੈਲੀਕਾਪਟਰ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ।

-PTCNews

Related Post