ਕਿਸਾਨ ਹੋਏ ਕੈਪਟਨ ਦੇ ਖਿਲਾਫ, ਕਾਂਗਰਸ ਖਿਲਾਫ ਦਿੱਤਾ ਵੱਡਾ ਧਰਨਾ

By  Joshi September 28th 2017 02:47 PM -- Updated: September 28th 2017 03:39 PM

ਕਿਸਾਨ ਹੋਏ ਕੈਪਟਨ ਦੇ ਖਿਲਾਫ, ਕਾਂਗਰਸ ਖਿਲਾਫ ਦਿੱਤਾ ਵੱਡਾ ਧਰਨਾ, ਸਾੜੀ ਪਰਾਲੀ Punjab Kisan Dharna: Farmers protest against Captain governmentਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਖਿਲਾਫ ਆਪਣਾ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਮੋਹਾਲੀ ਵਿੱਚ ਉਹਨਾਂ ਨੇ ਗੁਰਦੁਆਰਾ ਅੰਬ ਸਾਹਿਬ ਤੋਂ ਇਹ ਧਰਨਾ ਸ਼ੁਰੂ ਕੀਤਾ ਹੈ। ਇਹ ਧਰਨਾ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਹੈ, ਜਿਸ 'ਚ ਪਰਾਲੀ ਸਾੜ੍ਹਣ 'ਤੇ ਪਾਬੰਦੀ ਅਤੇ ਕਰਜ਼ਾ ਮੁਆਫੀ ਦੀ ਮੰਗ ਪੂਰੀ ਨਾ ਹੋਣਾ ਸ਼ਾਮਿਲ ਹਨ। Punjab Kisan Dharna: Farmers protest against Captain governmentਪੰਜਾਬ ਭਰ ਵਿਚ ਲਗਪਗ 3000 ਤੋਂ 5000 ਕਿਸਾਨ ਮੋਹਾਲੀ ਵਿਚ ਇਕਠੇ ਹੋਏ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਸਿਰਫ ਪਰਾਲੀ ਨੂੰ ਸਾੜਣਾ ਹੀ ਪ੍ਰਦੂਸ਼ਣ ਨਹੀਂ ਫੈਲਾਉਂਦਾ, ਸਗੋਂ ਦੀਵਾਲੀ ਅਤੇ ਹੋਰ ਤਿਉਹਾਰਾਂ 'ਤੇ ਵੀ ਤਾਂ ਪ੍ਰਧੂਸ਼ਣ ਫੈਲਦਾ ਹੈ, ਫਿਰ ਕਿਸਾਨਾਂ ਨਾਲ ਇਹ ਧੱਕਾ ਕਿਉਂ? ਇਸ ਤੋਂ ਇਲਾਵਾ ਉਹਨਾਂ ਨੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਵੀ ਕਹੀ ਹੈ। ਦੱਸਣਯੋਗ ਹੈ ਕਿ ਕਿਰਸਾਨੀ ਤੇ ਜੀਐਸਟੀ ਲਾਗੂ ਹੋਣਾ ਵੀ ਇਸ ਧਰਨੇ ਦੇ ਮੁੱਖ ਮੁਦਿਆਂ 'ਚੋਂ ਇੱਕ ਹੈ। ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਧਰਨੇ ਵਿੱਚ ਸ਼ਾਮਿਲ ਹੋਏ ਹਨ। ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਕਿਸਾਨਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। —PTC News

Related Post