ਮੌਸਮ ਨੇ ਬਦਲਿਆ ਮਿਜਾਜ਼ , ਪੰਜਾਬ 'ਚ ਕਈ ਥਾਵਾਂ 'ਤੇ ਪਿਆ ਮੀਂਹ ,ਕਿਸਾਨਾਂ ਵਿਚ ਨਿਰਾਸ਼ਾ

By  Shanker Badra May 2nd 2019 02:38 PM

ਮੌਸਮ ਨੇ ਬਦਲਿਆ ਮਿਜਾਜ਼ , ਪੰਜਾਬ 'ਚ ਕਈ ਥਾਵਾਂ 'ਤੇ ਪਿਆ ਮੀਂਹ ,ਕਿਸਾਨਾਂ ਵਿਚ ਨਿਰਾਸ਼ਾ:ਚੰਡੀਗੜ੍ਹ : ਪੰਜਾਬ 'ਚ ਅੱਜ ਕਈ ਥਾਵਾਂ 'ਤੇ ਦੁਪਹਿਰ ਬਾਅਦ ਅਚਾਨਕ ਕਾਲੇ ਬੱਦਲ ਛਾ ਗਏ ਅਤੇ ਤੇਜ਼ ਬਰਸਾਤ ਸ਼ੁਰੂ ਹੋ ਗਈ ਹੈ।ਉਥੇ ਹੀ ਲੁਧਿਆਣਾ , ਨਵਾਂਸ਼ਹਿਰ ,ਨਾਭਾ ਵਿੱਚ ਮੌਸਮ ਨੇ ਆਪਣਾ ਰੰਗ ਬਦਲ ਲਿਆ ,ਜਿਸ ਕਰਕੇ ਅਚਾਨਕ ਮੀਂਹ ਆ ਗਿਆ ਹੈ।ਮੌਸਮ ਵਿਭਾਗ ਨੇ ਦੋ ਦਿਨ ਪਹਿਲਾਂ ਹੀ ਭਾਰੀ ਹਨੇਰੀ -ਝੱਖੜ ਦੀ ਚਿਤਾਵਨੀ ਦਿੱਤੀ ਸੀ।

Punjab Ludhiana, Nawanshehar Rain ਮੌਸਮ ਨੇ ਬਦਲਿਆ ਮਿਜਾਜ਼ , ਪੰਜਾਬ 'ਚ ਕਈ ਥਾਵਾਂ 'ਤੇ ਪਿਆ ਮੀਂਹ ,ਕਿਸਾਨਾਂ ਵਿਚ ਨਿਰਾਸ਼ਾ

ਪੰਜਾਬ ‘ਚ ਪਏ ਮੀਂਹ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।ਇਸ ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ ਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।ਇਸ ਤੋਂ ਇਲਾਵਾ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

Punjab Ludhiana, Nawanshehar Rain ਮੌਸਮ ਨੇ ਬਦਲਿਆ ਮਿਜਾਜ਼ , ਪੰਜਾਬ 'ਚ ਕਈ ਥਾਵਾਂ 'ਤੇ ਪਿਆ ਮੀਂਹ ,ਕਿਸਾਨਾਂ ਵਿਚ ਨਿਰਾਸ਼ਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਦਾ ਸਭ ਤੋਂ ਵੱਡਾ ਰੋਡ ਸ਼ੋਅ , ਅਦਾਕਾਰ ਬੌਬੀ ਦਿਓਲ ਵੀ ਪਹੁੰਚੇ

ਇਸ ਦੇ ਕਾਰਨ ਕਿਸਾਨ ਵੀ ਉਦਾਸ ਦਿਖਾਈ ਦੇ ਰਹੇ ਹਨ ਕਿਉਂਕਿ ਕਣਕ ਦੀ ਵਾਢੀ ਦਾ ਕੰਮ ਅਜੇ ਚੱਲ ਰਿਹਾ ਹੈ।ਪੰਜਾਬ 'ਚ ਕਈ ਜਗ੍ਹਾ ਲੋਕਾਂ ਨੇ ਕਣਕ ਵੱਢ ਲਈ ਹੈ ਪਰ ਕਈ ਥਾਵਾਂ 'ਤੇ ਅਜੇ ਕਣਕ ਅਤੇ ਤੂੜੀ ਦਾ ਕੰਮ ਚੱਲ ਰਿਹਾ ਹੈ।ਜਿਸ ਕਰਕੇ ਕਿਸਾਨਾਂ ਵਿਚ ਨਿਰਾਸ਼ਾ ਹੈ।

-PTCNews

Related Post