ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਰੇਲਵੇ ਨੇ ਕੀਤੀ ਇਹ ਹਰਕਤ ?

By  Jagroop Kaur February 1st 2021 06:53 PM -- Updated: February 1st 2021 07:03 PM

ਦਿੱਲੀ ਦੀਆਂ ਸਰਹੱਦਾਂ 'ਤੇ ਮੌਜੂਦ ਕਿਸਾਨਾਂ ਦੀ ਹਿਮਾਇਤ ਲਈ ਦੇਸ਼ ਭਰ ਚੋਂ ,ਲੋਕ ਅਤੇ ਕਸੀਆਂ ਜਥੇਬੰਦੀਆਂ ਦਿੱਲੀ ਵੱਲ ਨੂੰ ਕੂਚ ਕਰ ਰਹੀਆਂ ਹਨ। ਜਿੰਨਾ ਨੂੰ ਰੋਕਣ ਲਈ ਕੇਂਦਰ ਦੀਆਂ ਕੋਝੀਆਂ ਹਰਕਤਾਂ ਵੀ ਕੀਤੀਆਂ ਜਾ ਰਹੀਆਂ ਹਨ , ਇਸੇ ਤਹਿਤ ਰੇਲਵੇ ਨੇ ਸੋਮਵਾਰ ਨੂੰ ਪੰਜਾਬ ਮੇਲ ਦਾ ਰਸਤਾ ਮੋੜ ਦਿੱਤਾ ਅਤੇ ਇਕ ਹੋਰ ਟਰੇਨ ਨੂੰ ਵਿਚ ਹੀ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਰੇਲਵੇ 'ਤੇ ਇਹ ਦੋਸ਼ ਲੱਗੇ ਕਿ ਦਿੱਲੀ 'ਚ ਹੋ ਰਹੇ ਅੰਦੋਲਨ 'ਚ ਕਿਸਾਨਾਂ ਨੂੰ ਸ਼ਾਮਲ ਹੋਣ ਤੋਂ ਰੋਕਣ ਲਈ ਅਜਿਹਾ ਕੀਤਾ ਗਿਆ।

ਪੜ੍ਹੋ ਹੋਰ ਖ਼ਬਰਾਂ : Budget 2021-22 : 75 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਟੈਕਸ ਭਰਨ ਦੀ ਲੋੜ ਨਹੀਂ : ਨਿਰਮਲਾ ਸੀਤਾਰਮਨ

ਰੇਲਵੇ ਵਲੋਂ ਕਿਹਾ ਗਿਆ ਹੈ ਟਰੇਨਾਂ ਦੇ ਸੰਚਾਲਨ ਦੀ ਜ਼ਰੂਰਤ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ। ਸੂਤਰਾਂ ਨੇ ਦੱਸਿਆ ਕਿ ਕਿਸਾਨਾਂ ਦਾ ਇਕ ਸਮੂਹ ਪਿਛਲੀ ਰਾਤ ਫਿਰੋਜ਼ਪੁਰ 'ਚ ਪੰਜਾਬ ਮੇਲ 'ਚ ਚੜ੍ਹਿਆ ਸੀ ਅਤੇ ਉਹ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ 'ਚ ਸ਼ਾਮਲ ਹੋਣ ਜਾ ਰਹੇ ਸਨ। ਦਿੱਲੀ ਤੋਂ ਹੋ ਕੇ ਜਾਣ ਵਾਲੀ ਟਰੇਨ ਨੂੰ ਹਰਿਆਣਾ ਦੇ ਰੋਹਤਕ ਤੋਂ ਰੇਵਾੜੀ ਵੱਲ ਅਤੇ ਉਸ ਤੋਂ ਅੱਗੇ ਮੁੰਬਈ ਦੇ ਮਾਰਗ ਵੱਲ ਮੋੜ ਦਿੱਤਾ ਗਿਆ।

Krishan Pal Gurjar

ਪੜ੍ਹੋ ਹੋਰ ਖ਼ਬਰਾਂ : ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ : ਵਿੱਤ ਮੰਤਰੀ

ਯੋਗੇਂਦਰ ਯਾਦਵ ਨੇ ਲਾਏ ਰੇਲਵੇ 'ਤੇ ਦੋਸ਼

ਉਥੇ ਹੀ ਇਸ ਕਰਤੂਤ ਤੋਂ ਬਾਅਦ ਉੱਤਰ ਰੇਲਵੇ ਦੇ ਇਕ ਬੁਲਾਰੇ ਨੇ ਕਿਹਾ,''ਸੰਚਾਲਨ ਸੰਬੰਧੀ ਕਾਰਨਾਂ ਕਰ ਕੇ ਟਰੇਨ ਦਾ ਮਾਰਗ ਬਦਲਿਆ ਗਿਆ।'' ਪੰਜਾਬ ਅਤੇ ਹਰਿਆਣਾ ਤੋਂ ਹੁੰਦੇ ਹੋਏ, ਰਾਜਸਥਾਨ ਦੇ ਗੰਗਾਨਗਰ ਤੋਂ ਪੁਰਾਣੀ ਦਿੱਲੀ ਜਾਣ ਵਾਲੀ ਇਕ ਹੋਰ ਟਰੇਨ ਨੂੰ ਹਰਿਆਣਾ ਦੇ ਬਹਾਦੁਰਗੜ੍ਹ 'ਚ ਰੋਕ ਦਿੱਤਾ ਗਿਆ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਟਵੀਟ ਕੀਤਾ,''ਅੱਜ ਸਵੇਰੇ, ਫਿਰੋਜ਼ਪੁਰ ਮੁੰਬਈ ਪੰਜਾਬ ਮੇਲ ਦਾ ਮਾਰਗ ਰੋਹਤਕ ਤੋਂ ਰੇਵਾੜੀ ਵੱਲ ਮੋੜ ਦਿੱਤਾ ਗਿਆ ਤਾਂ ਕਿ ਇਕ ਹਜ਼ਾਰ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਜਾ ਸਕੇ।WATCH: Yogendra Yadav manhandled outside JNU - Rediff.com India Newsਪੰਜਾਬ ਮੇਲ ਦਿੱਲੀ 'ਚ ਲਗਭਗ 20 ਮਿੰਟ ਲਈ ਰੁਕਦੀ ਹੈ। ਪੰਜਾਬ ਦੇ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਟਰੇਨ ਰੋਹਤਕ ਤੋਂ ਦਿੱਲੀ ਪਹੁੰਚਦੀ ਹੈ। ਟਰੇਨ ਦਾ ਅਗਲਾ ਸਟੇਸ਼ਨ ਨਵੀਂ ਦਿੱਲੀ ਹੁੰਦਾ ਹੈ। ਸੋਮਵਾਰ ਨੂੰ ਟਰੇਨ ਮਾਰਗ ਹਰਿਆਣਾ 'ਚ ਰੇਵਾੜੀ ਤੋਂ ਮੋੜ ਦਿੱਤਾ ਗਿਆ ਅਤੇ ਫਿਰ ਮੁੰਬਈ ਦੇ ਮਾਰਗ 'ਤੇ ਭੇਜ ਦਿੱਤਾ ਗਿਆ।Amid tension at Delhi borders, Shiromani Akali Dal leader Bikram Majithia asked its party cadre to rush to dharna sites on Delhi borders. Kisan Andolan

ਇਸ ਤੋਂ ਸਾਫ ਹੈ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਬੌਖਲਾ ਚੁਕੀ ਹੈ ਅਤੇ ਆਪਣੀਆਂ ਨਾਕਾਮ ਕੋਸ਼ਿਸ਼ਾਂ ਕਰਨ ਚ ਲੱਗੀ ਹੋਈ ਹੈ , ਪਰ ਇਥੇ ਕਿਸਾਨ ਅਤੇ ਆਮ ਜਨਤਾ ਹੌਂਸਲਾ ਹਾਰਨ ਵਾਲਿਆਂ ਵਿਚੋਂ ਨਹੀਂ ਹੈ ਬਲਕਿ ਹਰ ਹਾਲ 'ਚ ਬਿੱਲ ਵਾਪਿਸ ਕਰਵਾਉਣ ਦਾ ਮਤਾ ਪਾਸ ਕਰਵਾ ਕੇ ਹੀ ਮੁੜਣਗੇ |

Related Post