ਪੰਜਾਬ ਦੇ ਕਈ ਇਲਾਕਿਆਂ 'ਚ ਪਿਆ ਭਾਰੀ ਮੀਂਹ, ਮੌਸਮ ਹੋਇਆ ਠੰਡਾ

By  Jashan A September 27th 2019 11:26 AM -- Updated: September 27th 2019 11:36 AM

ਪੰਜਾਬ ਦੇ ਕਈ ਇਲਾਕਿਆਂ 'ਚ ਪਿਆ ਭਾਰੀ ਮੀਂਹ, ਮੌਸਮ ਹੋਇਆ ਠੰਡਾ,ਜਲੰਧਰ: ਅੱਜ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਭਾਰੀ ਬਾਰਿਸ਼ ਸ਼ੁਰੂ ਹੋ ਗਈ ਹੈ। ਕਈ ਥਾਈਂ ਆਸਮਾਨ ਵਿੱਚ ਚਾਰੇ ਪਾਸੇ ਸੰਘਣੇ ਕਾਲੇ ਬੱਦਲ ਛਾਏ ਰਹੇ। ਪੰਜਾਬ ਦੇ ਮੋਹਾਲੀ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਲੁਧਿਆਣਾ ਸਮੇਤ ਕਈ ਹੋਰ ਇਲਾਕਿਆਂ 'ਚ ਅੱਜ ਸਵੇਰੇ ਜ਼ੋਰਦਾਰ ਬਾਰਿਸ਼ ਹੋਈ।

Rain ਇਸ ਤੋਂ ਇਲਾਵਾ ਚੰਡੀਗੜ੍ਹ 'ਚ ਬਾਰਿਸ਼ ਦਾ ਅਸਰ ਦੇਖਣ ਨੂੰ ਮਿਲਿਆ। ਜਿਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ। ਅਜਿਹੇ ਵਿੱਚ ਲੁਧਿਆਣਾ ਵਿੱਚ ਭਾਰੀ ਮੀਂਹ ਪਿਆ।

ਹੋਰ ਪੜ੍ਹੋ: ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ , ਮੌਸਮ ਹੋਇਆ ਠੰਡਾ

Rainਇਸ ਬਾਰੀ ਬਾਰਿਸ਼ ਨੇ ਪ੍ਰਸਾਸ਼ਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਕਿਉਂਕਿ ਇਸ ਬਾਰਿਸ਼ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ।ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਇਹ ਬਾਰਿਸ਼ ਕਿਸਾਨਾਂ ਲਈ ਨੁਕਸਾਨਦਾਇਕ ਹੋ ਸਕਦੀ ਹੈ। ਦਰਅਸਲ, ਝੋਨੇ ਦੀ ਫਸਲ ਪੱਕ ਰਹੀ ਹੈ। ਜਿਸ ਕਾਰਨ ਇਸ ਬਾਰਿਸ਼ ਦਾ ਫਸਲ 'ਤੇ ਵਧੇਰੇ ਅਸਰ ਪੈ ਸਕਦਾ ਹੈ।

-PTC News

Related Post