ਪੰਜਾਬ ਦੇ ਲੋਕ ਕਾਂਗਰਸ ਤੋਂ ਜਾਣਨਾ ਚਾਹੁੰਦੇ ਨੇ ਕੀ ਸਿੱਧੂ ਤੇ ਜਾਖੜ ਦੀਆਂ ਇਹ ਤਸਵੀਰਾਂ ਅਸਲੀ ਹਨ ਜਾਂ ਨਹੀਂ ?

By  Shanker Badra September 20th 2018 06:59 PM -- Updated: September 20th 2018 07:09 PM

ਪੰਜਾਬ ਦੇ ਲੋਕ ਕਾਂਗਰਸ ਤੋਂ ਜਾਣਨਾ ਚਾਹੁੰਦੇ ਨੇ ਕੀ ਸਿੱਧੂ ਤੇ ਜਾਖੜ ਦੀਆਂ ਇਹ ਤਸਵੀਰਾਂ ਅਸਲੀ ਹਨ ਜਾਂ ਨਹੀਂ ?:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਡੇਰਾ ਸਿਰਸਾ ਮੁਖੀ ਨਾਲ ਦੂਜੀ ਤਸਵੀਰ ਜਾਰੀ ਕੀਤੀ ਜਿਸ ਵਿਚ ਉਹ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਨਜ਼ਰ ਰਹੇ ਹਨ।ਪਾਰਟੀ ਨੇ ਪੰਜਾਬ ਕਾਂਗਰਸ ਦੇ ਮੁਖੀ ਸੁਨੀਲ ਜਾਖੜ ਦੀ ਤਸਵੀਰ ਵੀ ਜਾਰੀ ਕੀਤੀ ਹੈ, ਜਿਸ ਵਿਚ ਉਹ ਡੇਰਾ ਮੁਖੀ ਅੱਗੇ ਹੱਥ ਜੋੜ ਕੇ ਖੜੇ ਹਨ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਹੁਣ ਇਹ ਵਾਰੀ ਸਿੱਧੂ, ਜਾਖੜ, ਉਹਨਾਂ ਦੇ ਕਟੱੜ ਸਮਰਥਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਸਰਕਾਰ ਦੀ ਸ਼ਹਿਰ 'ਤੇ ਬਰਗਾੜੀ ਵਿਖੇ ਬੈਠਣ ਵਾਲੀਆਂ ਕਠਪੁਤਲੀਆਂ ਦੀ ਵਾਰੀ ਹੈ ਕਿ ਉਹ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜਨ।

ਸਿਰਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਆਗੂਆਂ ਤੋਂ ਜਾਣਨਾ ਚਾਹੁੰਦੇ ਹਨ ਕਿ ਕੀ ਇਹ ਤਸਵੀਰਾਂ ਅਸਲੀ ਹਨ ਜਾਂ ਨਹੀਂ ? ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਜਵਾਬ ਦੇਣ ਤੇ ਸੂਬੇ ਦੇ ਲੋਕਾਂ ਨੂੰ ਸੱਚਾਈ ਦੱਸਣ ਲਈ ਢੁਕਵਾਂ ਸਮਾਂ ਦੇਵੇਗਾ ਅਤੇ ਜੇਕਰ ਉਹ ਨਾ ਬੋਲੇ ਤਾਂ ਫਿਰ ਖੁਦ ਪਾਰਟੀ ਢੁਕਵੇਂ ਸਮੇਂ 'ਤੇ ਇਸਦੀ ਅਸਲੀਅਤ ਲੋਕਾਂ ਨੂੰ ਦੱਸੇਗੀ।ਉਹਨਾਂ ਕਿਹਾ ਕਿ ਇਹ ਕਾਂਗਰਸ ਦੇ ਆਗੂਆਂ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਉਹਨਾਂ ਨੇ ਡੇਰਾ ਸਿਰਸਾ ਮੁਖੀ ਦੇ ਮਾਮਲੇ 'ਤੇ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਬਹੁਤ ਹੀ ਅਸਭਿਅਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਉਹਨਾਂ ਦੀ ਵਾਰੀ ਆ ਗਈ ਹੈ ਕਿ ਉਹ ਇਹਨਾਂ ਤਸਵੀਰਾਂ ਦੀ ਅਸਲੀਅਤ ਤੇ ਡੇਰਾ ਸਿਰਸਾ ਮੁਖੀ ਨਾਲ ਇਹਨਾਂ ਦੇ ਸੰਬੰਧਾਂ ਬਾਰੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਹੋਰ ਆਖਿਆ ਕਿ ਸਿਰਫ ਸਿੱਧੂ ਹੀ ਨਹੀਂ ਬਲਕਿ ਸੁਖਜਿੰਦਰ ਰੰਧਾਵਾ ਤੇ ਬਰਗਾੜੀ ਵਿਖੇ ਬੈਠੇ ਲੋਕਾਂ ਖਾਸ ਤੌਰ 'ਤੇ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਦੀ ਇਸ ਮਾਮਲੇ ਵਿਚ ਚੁੱਪੀ ਹੀ ਲੋਕਾਂ ਨੂੰ ਦੱਸ ਰਹੀ ਹੈ ਕਿ ਤਸਵੀਰਾਂ ਪਿੱਛੇ ਸੱਚਾਈ ਕੀ ਹੈ।ਉਹਨਾਂ ਕਿਹਾ ਕਿ ਬਰਗਾੜੀ ਵਿਖੇ ਬੈਠੇ ਤਾਂ ਕਾਂਗਰਸ ਪਾਰਟੀ ਦੀਆਂ ਸ਼ਰਮਨਾਕ ਕਠਪੁਤਲੀਆਂ ਹਨ ਜਿਹਨਾਂ ਨੇ ਆਪਣੀ ਅੰਤਰ ਆਤਮਾ ਗੁਆ ਲਈ ਹੈ ਤੇ ਉਹ ਕਾਂਗਰਸ ਦੇ ਹੁਕਮਾਂ ਅਨੁਸਾਰ ਕੰਮ ਕਰਦੇ ਹਨ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਾਖੜ, ਸਿੱਧੂ ਤੇ ਉਹਨਾਂ ਦੇ ਸ਼ੁਭਚਿੰਤਕਾਂ ਨੂੰ ਮੌਕਾ ਦੇ ਰਿਹਾ ਹੈ ਕਿ ਉਹ ਖੁਦ ਲੋਕਾਂ ਅੱਗੇ ਸੱਚਾਈ ਦੱਸ ਦੇਣ ਨਹੀਂ ਤਾਂ ਅਕਾਲੀ ਦਲ ਅਜਿਹਾ ਕਰ ਕੇ ਲੋਕਾਂ ਸਾਹਮਣੇ ਉਹਨਾਂ ਦੇ ਅਸਲ ਚੇਹਰੇ ਬੇਨਕਾਬ ਕਰੇਗਾ।

-PTCNews

Related Post