ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ,ਰੇਟ 82 ਰੁਪਏ ਪਾਰ

By  Shanker Badra May 23rd 2018 03:30 PM

ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ,ਰੇਟ 82 ਰੁਪਏ ਪਾਰ:ਆਮ ਆਦਮੀ ਦੀ ਪਰੇਸ਼ਾਨੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸਤੋਂ ਬਾਹਰ ਨਿਕਲਣ ਦਾ ਵੀ ਕੋਈ ਰਾਹ ਨਹੀਂ ਲੱਭ ਰਿਹਾ।ਪੈਟਰੋਲ ਅਤੇ ਡੀਜ਼ਲ ਦੇ ਰੇਟ ਪਿਛਲੇ 10 ਦਿਨਾਂ ਤੋਂ ਲਗਾਤਾਰ ਵੱਧ ਦੇ ਜਾ ਰਹੇ ਹਨ।punjab Petrol and Diesel Prices 82 Rs Crossਇੱਕ ਵਾਰ ਫੇਰ ਤੇਲ ਕੰਪਨੀਆਂ ਨੇ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਾ ਦਿੱਤੇ ਹਨ।ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ ਨੌਂ ਦਿਨਾਂ ਤੋਂ ਵਧ ਰਹੀਆਂ ਹਨ ਤੇ 10ਵੇਂ ਦਿਨ ਵੀ ਤੇਲ ਦੀਆਂ ਕੀਮਤਾਂ ਵੱਧ ਗਈਆਂ ਹਨ।ਅੱਜ ਫਿਰ ਪੈਟਰੋਲ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਵੱਧ ਗਿਆ ਹੈ।ਇਸ ਤਰ੍ਹਾਂ ਬੀਤੇ ਦੋ ਦਿਨਾਂ ਵਿੱਚ ਪੈਟਰੋਲ 60 ਪੈਸੇ ਮਹਿੰਗਾ ਹੋ ਗਿਆ ਹੈ।punjab Petrol and Diesel Prices 82 Rs Crossਪੰਜਾਬ 'ਚ ਪੈਟਰੋਲ ਹੁਣ 82 ਰੁਪਏ ਦੇ ਪਾਰ ਹੋ ਗਿਆ ਹੈ।ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 77 ਰੁਪਏ 17 ਪੈਸੇ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।ਡੀਜ਼ਲ ਦੀ ਕੀਮਤ 68 ਰੁਪਏ 34 ਪੈਸੇ ਦਰਜ ਕੀਤੀ ਗਈ।ਸਿਰਫ ਇਨ੍ਹਾਂ ਹੀ 10 ਦਿਨਾਂ ਦੌਰਾਨ ਪੈਟਰੋਲ 2 ਰੁਪਏ 56 ਪੈਸੇ ਅਤੇ ਡੀਜ਼ਲ 2 ਰੁਪਏ 41 ਪੈਸੇ ਮਹਿੰਗਾ ਹੋ ਚੁੱਕਾ ਹੈ।ਪੰਜਾਬ 'ਚ ਪੈਟਰੋਲ ਗੁਆਂਢੀ ਸੂਬਿਆਂ ਨਾਲੋਂ ਘੱਟੋ-ਘੱਟ 5 ਰੁਪਏ ਮਹਿੰਗਾ ਹੈ।

-PTCNews

Related Post