ਪੰਚਕੂਲਾ 'ਚ ਪੰਜਾਬ ਪੁਲਿਸ ਤੇ ਗੈਂਗਸਟਰਾਂ ਦਾ ਮੁਕਾਬਲਾ, 4 ਗੈਂਗਸਟਰ ਕਾਬੂ, ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ

By  Shanker Badra April 26th 2020 02:08 PM

ਪੰਚਕੂਲਾ 'ਚ ਪੰਜਾਬ ਪੁਲਿਸ ਤੇ ਗੈਂਗਸਟਰਾਂ ਦਾ ਮੁਕਾਬਲਾ, 4 ਗੈਂਗਸਟਰ ਕਾਬੂ, ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ:ਪੰਚਕੂਲਾ : ਪੰਚਕੂਲਾ ਦੇ ਰਾਮਗੜ੍ਹ ਨੇੜੇ ਪਿੰਡ 'ਚ ਗੈਂਗਸਟਰਾਂ ਦਾ ਪੰਜਾਬ ਪੁਲਿਸ ਨਾਲ ਮੁਕਾਬਲਾ ਹੋਇਆ ਹੈ। ਐਤਵਾਰ ਸਵੇਰੇਓਥੇਲੁਕੇ ਗੈਂਗਸਟਰਾਂ ਨੂੰ ਫੜਨ ਲਈ ਮੋਹਾਲੀ ਪੁਲਿਸ ਪੁੱਜੀ ਸੀ। ਇਸ ਦੌਰਾਨ ਪੁਲਿਸ ਨੇ ਗੈਂਗਸਟਰਾਂ ਨੂੰ ਸਰੰਡਰ ਕਰਨ ਲਈ ਕਿਹਾ ਪਰ ਉਨ੍ਹਾਂ ਇਕ ਪੁਲਿਸ ਮੁਲਾਜ਼ਮ 'ਤੇ ਗੋਲ਼ੀ ਚਲਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਚਾਰਾਂ ਗੈਂਗਸਟਰਾਂ ਨੂੰ ਹਿਰਾਸਤ 'ਚ ਲੈ ਲਿਆ ਹੈ,ਜਦਕਿ ਇਕ ਹੈੱਡ ਕਾਂਸਟੇਬਲ ਦੇ ਪੈਰਾਂ 'ਚ ਗੋਲ਼ੀ ਲੱਗੀ ਹੈ।

ਮੋਹਾਲੀ ਪੁਲਿਸ ਨੇ ਸੂਚਨਾ ਮਿਲੀ ਸੀ ਕਿ ਰਾਮਗੜ੍ਹ ਨੇੜੇ ਚਾਰ ਗੈਂਗਸਟਰ ਲੁਕੇ ਹਨ। ਫੇਜ਼-8 ਮੁਹਾਲੀ ਤੋਂ ਐੱਸਐੱਚਓ ਦੀ ਅਗਵਾਈ 'ਚ ਟੀਮ ਗੈਂਗਸਟਰਾਂ ਨੂੰ ਫੜਨ ਪੁੱਜੀ। ਜਦੋਂ ਪੁਲਿਸ ਨੇ ਗੈਂਗਸਟਰਾਂ ਨੂੰ ਸਰੰਡਰ ਕਰਨ ਲਈ ਕਿਹਾ ਤਾਂ ਖ਼ੁਦ ਨੂੰ ਘਿਰਿਆ ਦੇਖ ਕੇ ਇਕ ਗੈਂਗਸਟਰ ਨੇ ਗੋਲ਼ੀ ਚਲਾ ਦਿੱਤੀ। ਇਸ ਦੌਰਾਨ ਹੈੱਡ ਕਾਂਸਟੇਬਲ ਰਸਪ੍ਰੀਤ ਦੇ ਪੈਰ 'ਚ ਗੋਲ਼ੀ ਲੱਗੀ ਪਰ ਫ਼ਿਰ ਵੀ ਗੈਂਗਸਟਰਾਂ ਨੂੰ ਨਹੀਂ ਛੱਡਿਆ।

ਇਸ ਤੋਂ ਬਾਅਦ ਗੋਲ਼ੀ ਲੱਗਣ 'ਤੇ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਸੈਕਟਰ-6 ਸਥਿਤ ਨਾਗਰਿਕ ਹਸਪਤਾਲ ਪਹੁੰਚਾਇਆ ਗਿਆ,ਜਿੱਥੇ ਮੁਢਲੇ ਇਲਾਜ ਤੋਂ ਬਾਅਦ ਸੈਕਟਰ -32 ਸਥਿਤ ਜੀਐੱਮਸੀਐੱਚ ਰੈਫਰ ਕਰ ਦਿੱਤਾ ਗਿਆ ਹੈ। ਇਨ੍ਹਾਂ ਗੈਂਗਸਟਰਾਂਦੀ ਪਛਾਣ ਹਿਮਾਂਸ਼ੂ ਉਰਫ਼ ਸਿੰਮੂ, ਜਗਮੋਹਨ ਗਰਗ, ਗੁਰਪ੍ਰੀਤ ਸਿੰਘ ਅਤੇ ਗੁਰਚਰਨ ਸਿੰਘ ਵਜੋਂ ਹੋਈ ਹੈ। ਜਿਨ੍ਹਾਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 307 ਦੇ ਤਹਿਤ ਮੁਹਾਲੀ ਫੇਜ਼ -8 ਵਿੱਚ ਕੇਸ ਦਰਜ ਹੈ।

ਦੱਸਣਯੋਗ ਹੈ ਕਿ ਪੰਚਕੂਲਾ ਚੰਡੀਮੰਦਰ ਥਾਣਾ ਇੰਚਾਰਜ ਦੀਪਕ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ 4 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਉਕਤ ਚਾਰ ਗੈਂਗਸਟਰਾਂ ਨੂੰ ਅਜੇ ਤੱਕ ਪੰਚਕੂਲਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਆਪਣੀ ਹਿਰਾਸਤ ਵਿੱਚ ਹੀ ਲੈ ਰੱਖਿਆ ਹੈ। ਬਾਅਦ ਵਿੱਚ ਗੈਂਗਸਟਰਾਂ ਨੂੰ ਮੁਹਾਲੀ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ।

ਇਨ੍ਹਾਂ ਚਾਰੇ ਗੈਂਗਸਟਰਾਂ 'ਤੇ ਪੁਲਿਸ ਮੁਲਾਜ਼ਮਾਂ 'ਤੇ ਫਾਇਰਿੰਗ ਕਰਨ ਦਾ ਇਕ ਵੱਖਰਾ ਮਾਮਲਾ ਪੰਚਕੂਲਾ ਵਿਚ ਦਰਜ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ਕੋਲੋਂ ਪੁਲਿਸ ਨੇ 2 ਦੇਸੀ ਪਿਸਤੌਲ, ਦੋ ਚਲੇ ਹੋਏ ਕਾਰਤੂਸ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਿਸ ਤੋਂ ਬਾਅਦ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਜਾਣਕਾਰੀ ਅਨੁਸਾਰ ਚਾਰੇ ਗੈਂਗਸਟਰਾਂ ਭੂਪੀ ਰਾਣਾ ਗਿਰੋਹ ਨਾਲ ਸਬੰਧਤ ਹੈ।

-PTCNews

Related Post