ਪੰਜਾਬ ਪੁਲਿਸ ਨੇ ਚੋਣ ਕਮਿਸ਼ਨ ਵੱਲੋਂ ਜਾਰੀ ID Card ਨਕਾਰੇ, ਪੱਤਰਕਾਰਾਂ ਦਾ ਗਿਣਤੀ ਕੇਂਦਰਾਂ 'ਚ ਦਾਖਲਾ ਰੋਕਿਆ

By  Jashan A May 23rd 2019 07:39 AM -- Updated: May 23rd 2019 07:41 AM

ਪੰਜਾਬ ਪੁਲਿਸ ਨੇ ਚੋਣ ਕਮਿਸ਼ਨ ਵੱਲੋਂ ਜਾਰੀ ID Card ਨਕਾਰੇ, ਪੱਤਰਕਾਰਾਂ ਦਾ ਗਿਣਤੀ ਕੇਂਦਰਾਂ 'ਚ ਦਾਖਲਾ ਰੋਕਿਆ,ਮੋਹਾਲੀ: ਭਾਰਤ ਦੇ ਲੋਕਤੰਤਰ ਲਈ ਅੱਜ ਸਭ ਤੋਂ ਵੱਡਾ ਦਿਨ ਹੈ। ਕਰੀਬ 6 ਹਫਤੇ ਤਕ ਚੱਲੇ ਲੋਕਤੰਤਰ ਦੇ ਸਭ ਤੋਂ ਵੱਡੇ ਉਤਸਵ ਲੋਕ ਸਭਾ ਚੋਣ ਖਤਮ ਹੋਣ ਦੇ ਚਾਰ ਦਿਨ ਬਾਅਦ ਇਹ ਨਤੀਜੇ ਅੱਜ ਆਉਣਗੇ।ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਜਾਵੇਗੀ।

ele ਪੰਜਾਬ ਪੁਲਿਸ ਨੇ ਚੋਣ ਕਮਿਸ਼ਨ ਵੱਲੋਂ ਜਾਰੀ ID Card ਨਕਾਰੇ, ਪੱਤਰਕਾਰਾਂ ਦਾ ਗਿਣਤੀ ਕੇਂਦਰਾਂ 'ਚ ਦਾਖਲਾ ਰੋਕਿਆ

ਉਥੇ ਹੀ ਪੱਤਰਕਾਰਾਂ ਦਾ ਗਿਣਤੀ ਕੇਂਦਰਾਂ 'ਚ ਦਾਖਲਾ ਰੋਕ ਦਿੱਤਾ ਹੈ। ਦਰਅਸਲ, ਪੰਜਾਬ ਪੁਲਿਸ ਨੇ ਚੋਣ ਕਮਿਸ਼ਨ ਵੱਲੋਂ ਪੱਤਰਕਾਰਾਂ ਨੂੰ ਜਾਰੀ ਕੀਤੇ ID card ਨਕਾਰ ਦਿੱਤੇ ਹਨ।

ele ਪੰਜਾਬ ਪੁਲਿਸ ਨੇ ਚੋਣ ਕਮਿਸ਼ਨ ਵੱਲੋਂ ਜਾਰੀ ID Card ਨਕਾਰੇ, ਪੱਤਰਕਾਰਾਂ ਦਾ ਗਿਣਤੀ ਕੇਂਦਰਾਂ 'ਚ ਦਾਖਲਾ ਰੋਕਿਆ

ਜਿਸ ਕਾਰਨ ਵੋਟਿੰਗ ਕੇਂਦਰਾਂ ਅੰਦਰ ਪੱਤਰਕਾਰਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੀ 19 ਮਈ ਨੂੰ ਪੰਜਾਬ ਦੀਆਂ 13 ਸੀਟਾਂ 'ਤੇ ਵੋਟਾਂ ਪਾਈਆਂ ਗਈਆਂ ਸਨ, ਜਿਸ ਦੌਰਾਨ 278 ਉਮੀਦਵਾਰ ਮੈਦਾਨ 'ਚ ਸਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ।

-PTC News

Related Post