ਪੰਜਾਬ ਪੁਲਿਸ ਨੇ ਕੀਤਾ ਸੀ ਸਹਿਯੋਗ, ਹਨੀਪ੍ਰੀਤ ਨੇ ਕੀਤਾ ਕਈ ਹੈਰਾਨ ਕਰਨ ਵਾਲੇ ਖੁਲਾਸੇ 

By  Joshi October 30th 2017 12:35 PM

Punjab police helped honeypreet: ਪੰਜਾਬ ਪੁਲਿਸ ਨੇ ਕੀਤਾ ਸੀ ਸਹਿਯੋਗ: ਹਨੀਪ੍ਰੀਤ ਵੱਲੋਂ ਪੁਲਿਸ ਨੂੰ ਕਾਫੀ ਦੇਰ ਚਕਮਾ ਦੇਣ ਤੋਂ ਬਾਅਦ ਆਖਿਰਕਾਰ ਉਸਨੂਮ ਹਿਰਾਸਤ 'ਚ ਲਿਆ ਗਿਆ ਸੀ ਅਤੇ ਉਸ ਤੋਂ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਕੁਝ ਅਜਿਹ ਖਾਸੇ ਸਾਹਮਣੇ ਆਏ ਹਨ ਜਿਹਨਾਂ 'ਚ ਮੁੱਖ ਖੁਲਾਸਾ ਹੈ ਕਿ ਉਸਨੂੰ ਫਰਾਰੀ ਸਮੇਂ ਦੌਰਾਨ ਸੁਰੱਖਿਅਤ ਥਾਵਾਂ 'ਤੇ ਰਖਵਾਉਣ 'ਚ ਪੰਜਾਬ ਪੁਲਸ ਦਾ ਖਾਸਾ ਸਹਿਯੋਗ ਰਿਹਾ ਹੈ। ਇਹ ਅਹਿਮ ਖੁਲਾਸਾ ਪੰਜਾਬ ਦੇ ਮੁਕਤਸਰ ਜ਼ਿਲਾ ਖੰਡੇਵਾਲਾ ਨਿਵਾਸੀ ਗੁਰਮੀਤ ਸਿੰਘ ਵੱਲੋਂ ਕੀਤਾ ਗਿਆ ਹੈ।

Punjab police helped honeypreet: ਪੰਜਾਬ ਪੁਲਿਸ ਨੇ ਕੀਤਾ ਸੀ ਸਹਿਯੋਗਦੱਸਣਯੋਗ ਹੈ ਕਿ ਗੁਰਮੀਤ ਸਿੰਘ ਉਹੀ ਸ਼ਖਸ ਹੈ ਜਿਸਨੇ ਹਨੀਪ੍ਰੀਤ ਨੂੰ ੧੨ ਦਿਨ ਤੱਕ ਸ਼ਰਣ ਦਿੱਤੀ ਸੀ ਅਤੇ ਪੁਲਿਸ ਨੇ ਬੀਤੇ ਦਿਨ ਪੰਜਾਬ 'ਤੋਂ ਗ੍ਰਿਫਤਾਰ ਕੀਤਾ ਸੀ।ਵੀਰਵਾਰ ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਗੁਰਮੀਤ ਨੂੰ ਜ਼ਮਾਨਤ ਮਿਲ ਗਈ ਸੀ।

ਤੁਹਾਨੂੰ ਦੱਸ ਦੇਈਏ ਕਿ ਹਨੀਪ੍ਰੀਤ ਨੇ ਵੀ ਪੁਲਸ ਦੇ ਕਬੂਲ ਲਿਆ ਹੈ ਕਿ ਉਹ ਅਖੀਰਲੇ ਦੋ ਦਿਨ ਮੁਕਤਸਰ ਖੰਡੇਵਾਲਾ ਸਥਿਤ ਗੁਰਮੀਤ ਸਿੰਘ ਦੇ ਘਰ ਹੀ ਠਹਿਰੀ ਸੀ ਜਦਕਿ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਗੁਰਮੀਤ ਰਾਮ ਰਹੀਮ ਦੀ ਗ੍ਰਿਫਤਾਰੀ ਦੇ ਬਾਅਦ ੩੮ ਦਿਨਾਂ ਤੋਂ ਤਕਰੀਬਨ ੧੨ ਦਿਨ ਤਾਂ ਹਨੀਪ੍ਰੀਤ ਮੁਕਤਸਰ ਦੇ ਪਿੰਡ ਠੰਡੇਵਾਲੀ ਵਿੱਚ ਹੀ ਲੁਕੀ ਰਹੀ ਸੀ।

Punjab police helped honeypreet: ਪੰਜਾਬ ਪੁਲਿਸ ਨੇ ਕੀਤਾ ਸੀ ਸਹਿਯੋਗਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਸੁਖਦੀਪ ਕੌਰ ਦਾ ਰਿਸ਼ਤੇਦਾਰ ਹੈ ਜੋ ਕਿ ਹਨੀਪ੍ਰੀਤ ਦੀ ਸਾਥਣ ਹੈ ਅਤੇ ਇਸਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ।

ਗੁਰਮੀਤ ਦੇ ਮੁਤਾਬਕ ਹਨੀਪ੍ਰੀਤ ਰੋਹਤਕ ਦੀ ਸੁਨਾਰਿਆ ਜੇਲ ਤੋਂ ਬਾਅਦ ਸਿਰਸਾ ਡੇਰੇ ਗਈ, ਉਥੇ ੨ ਦਿਨ ਰੁਕਣ ਤੋਂ ਬਾਅਦ ਉਹ ਗੁਰੂਸਰ ਮੋੜਿਆ ਦੇ ਡੇਰੇ 'ਚ ਗਈ ਸੀ।

ਅਜਿਹ ਖੁਲਾਸੇ ਕਰਦੇ ਗੁਰਮੀਤ ਸਿੰਘ ਨੇ ਕਿਹਾ ਕਿ ਰਾਜਸਥਾਨ ਪੁਲਸ ਵੀ ਰਾਮ ਰਹੀਮ ਦੇ ਜੱਦੀ ਨਿਵਾਸ ਸਥਾਨ ਨਹੀਂ ਜਾਣਾ ਚਾਹੁੰਦੀ ਸੀ ਅਤੇ ਡਰ ਰਹੀ ਸੀ ਇਸੇ ਕਾਰਨ ਹੀ ਉਹਨਾਂ ਨੇ ਰਾਜਸਥਾਨ ਪੁਲਸ, ਹਰਿਆਣਾ ਪੁਲਸ ਨੂੰ ਸਹਿਯੋਗ ਕਰਨ ਲਈ ਹਾਮੀ ਨਹੀਂ ਭਰੀ ਸੀ। ਫਿਰ ਹਰਿਆਣਾ ਪੁਲਿਸ ਵੱਲੋਂ ਜ਼ੋਰ ਪਾਉਣ ਤੇ ਰਾਜਸਥਾਨ ਪੁਲਿਸ ਸਹਿਯੋਗ ਕਰਨ ਲਈ ਤਿਆਰ ਹੋਈ।

ਹਨੀਪ੍ਰੀਤ ਇਕ ਦਿਨ ਲਈ ਦਿੱਲੀ ਵੀ ਰੁਕੀ ਸੀ ਅਤੇ ਫਿਰ ਉਹ ਮੁਕਤਸਰ ਦੇ ਖਾਂਡੇਵਾਲਾ ਨਿਵਾਸੀ ਗੁਰਮੀਤ ਸਿੰਘ ਦੇ ਘਰ ਚਲੀ ਗਈ। ਫਿਰ ਉਹ ਸਿੱਧਾ ਚੰਡੀਗੜ੍ਹ ਆਈ। ਇੱਥੇ ਆ ਕੇ ਪੰਜਾਬ ਪੁਲਿਸ ਦੀ ਮਦਦ ਨਾਲ ਉਸਦਾ ਇੰਟਰਵਿਊ ਇਕ ਨਿੱਜੀ ਚੈਨਲ ਨਾਲ ਤੈਅ ਕੀਤਾ ਗਿਆ ਸੀ। ਇੰਟਰਵਿਊ ਟੈਲੀਕਾਸਟ ਹੋਣ ਤੋਂ ਬਾਅਦ ਪੰਚਕੂਲਾ ਪੁਲਸ ਵੱਲੋਂ ਉਸਨੂੰ ਜ਼ੀਰਕਪੁਰ 'ਚ ਪਟਿਆਲਾ ਰੋਡ ਤੋਂ ਗ੍ਰਿਫਤਾਰ ਕਰ ਲਿਆ ਸੀ।

ਹਨੀਪ੍ਰੀਤ ਦੇ ਮਾਮਲੇ ਦੀ ਅਸਲੀ ਸੁਣਵਾਈ ੬ ਨਵੰਬਰ ਨੂੰ ਹੋਵੇਗੀ।

—PTC News

Related Post