PTC ਨੈੱਟਵਰਕ ਦੇ MD ਰਬਿੰਦਰ ਨਾਰਾਇਣ ਦੀ ਸਿਹਤ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਦੀ ਅਣਗਿਹਲੀ ਆਈ ਸਾਹਮਣੇ

By  PTC News Desk April 25th 2022 08:57 PM -- Updated: April 25th 2022 09:00 PM

ਮੋਹਾਲੀ, 25 ਅਪ੍ਰੈਲ: ਪੰਜਾਬ ਪੁਲਿਸ ਦਾ PTC ਦੇ MD ਰਬਿੰਦਰ ਨਾਰਾਇਣ ਦੀ ਸਿਹਤ ਨੂੰ ਲੈ ਕੇ ਅਣਗਹਿਲੀ ਦਾ ਮਾਮਲਾ ਸਾਹਮਣੇ ਆਈ ਹੈ। ਅੱਜ ਮੁਹਾਲੀ ਅਦਾਲਤ ਵਿਚ ਪੇਸ਼ੀ ਦੌਰਾਨ PTC ਦੇ MD ਦੀ ਸਿਹਤ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿਚ ਲੈ ਜਾਇਆ ਗਿਆ, ਸਿਹਤ ਜਾਂਚ ਮੁਕੱਮਲ ਹੋਣ ਤੋਂ ਬਾਅਦ ਡਾਕਟਰਾਂ ਨੇ ਰਬਿੰਦਰ ਨਾਰਾਇਣ ਨੂੰ ਚੰਡੀਗੜ੍ਹ ਦੇ PGI ਹਸਪਤਾਲ ਰੈਫਰ ਕਰ ਦਿੱਤਾ ਸੀ।

ਲੇਕਿਨ ਪੁਲਿਸ ਦੀ ਅਣਗਹਿਲੀ ਵੇਖੋ, ਨਾ ਜਾਣੇ ਕਿਸਦੇ ਹੁਕਮਾਂ 'ਤੇ ਪੁਲਿਸ ਨੇ ਮਾਣਯੋਗ ਅਦਾਲਤ ਦੀ ਤੌਹੀਨ ਕਰਦਿਆਂ PTC ਦੇ MD ਨੂੰ PGI ਲੈ ਜਾਣਾ ਮੁਨਾਸਿਫ਼ ਨਹੀਂ ਸਮਝਿਆ ਅਤੇ ਉਨ੍ਹਾਂ ਨੂੰ ਵਾਪਿਸ ਪਟਿਆਲਾ ਜੇਲ੍ਹ ਲੈ ਗਈ। ਇਸਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ PTC ਦੇ ਖ਼ਿਲਾਫ਼ ਸਿਆਸੀ ਬਦਲਾਖੋਰੀ ਦੇ ਤਹਿਤ ਇਹ ਸਾਜਿਸ਼ ਰਚੀ ਜਾ ਰਹੀ ਹੈ ਜੋ ਕਿ ਮੀਡੀਆ ਦੀ ਆਜ਼ਾਦੀ 'ਤੇ ਇੱਕ ਬਹੁਤ ਵੱਡਾ ਹਮਲਾ ਹੈ ਜੋ ਕਿ ਭਾਰਤੀ ਸੰਵਿਧਾਨ ਦੁਆਰਾ ਮੀਡੀਆ ਨੂੰ ਪ੍ਰਦਾਨ ਕੀਤਾ ਗਿਆ ਹੈ। ਇੰਝ ਜਾਪਦਾ ਹੈ ਵੀ ਪੰਜਾਬ ਪੁਲਿਸ ਭਾਰਤੀ ਸੰਵਿਧਾਨ ਦੀ ਪਾਲਣਾ ਦੀ ਥਾਂ ਆਪਣੇ ਸਿਆਸੀ ਮਾਲਕਾਂ ਨੂੰ ਲੁਭਾਉਣ 'ਚ ਲੱਗੀ ਹੋਵੇ ਜਾਂ ਫਿਰ ਉਨ੍ਹਾਂ ਨੂੰ ਆਪਣੀ ਨੌਕਰੀ ਖੁਸਣ ਦਾ ਡਰ ਸਤਾ ਰਿਹਾ ਹੋਵੇ।

ਸਾਰੇ ਸਬੂਤ ਪੰਜਾਬ ਪੁਲਿਸ ਅਤੇ ਜਾਂਚ ਟੀਮ ਦੇ ਸਾਹਮਣੇ ਰੱਖਣ ਦੇ ਬਾਵਜੂਦ ਵੀ ਕਿਉਂ ਇਸ ਝੂਠੇ ਮੁਕੱਦਮੇ ਨੂੰ ਬੇਵਜ੍ਹਾ ਲਮਕਾਇਆ ਜਾ ਰਿਹਾ ਹੈ। ਸਵਾਲ ਇਹ ਉੱਠਦਾ ਹੈ ਕਿ ਪੰਜਾਬ ਪੁਲਿਸ ਕਿਉਂ ਉਹ DVR ਜਿਸ ਵਿਚ ਸਾਰੀ CCTV ਫੁਟੇਜ ਕੈਦ ਹੈ ਉਸਨੂੰ ਅਦਾਲਤ ਵਿਚ ਪੇਸ਼ ਨਹੀਂ ਕਰ ਰਹੀ ਜੋ ਇਹ ਸਾਫ ਕਰ ਦੇਵੇਗੀ ਕਿ ਸ਼ਿਕਾਇਤਕਰਤਾ ਵਲੋਂ ਜਿਨ੍ਹੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬੇਬੁਨਿਆਦ ਹਨ।

ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਜਿਸ ਕੇਸ ਵਿਚ PTC ਦੇ MD ਨੂੰ ਸਿਆਸੀ ਰੰਜਿਸ਼ ਦੇ ਚਲਦਿਆਂ ਫਸਾਇਆ ਜਾ ਰਿਹਾ ਹੈ ਉਸ ਕੇਸ ਦੇ ਮੁਖ ਦੋਸ਼ੀ ਨੈਨਸੀ ਘੁੰਮਣ ਅਤੇ ਭੁਪਿੰਦਰ ਸਿੰਘ ਨਾਲ ਰਬਿੰਦਰ ਨਾਰਾਇਣ ਦੇ ਕਿਸੇ ਤਰ੍ਹਾਂ ਦੇ ਵੀ ਤਾਲੁਕਾਤ ਨੂੰ ਹੁਣ ਤੱਕ ਪੰਜਾਬ ਪੁਲਿਸ ਸਾਬਿਤ ਕਿਉਂ ਨਹੀਂ ਕਰ ਪਾਈ ਹੈ। ਸਾਫ ਹੈ ਜਦੋਂ ਕੋਈ ਸਬੰਧ ਹੈ ਹੀ ਨਹੀਂ ਤਾਂ ਫਿਰ ਸਾਬਿਤ ਕਿਥੋਂ ਹੋਣਗੇ।

ਸ਼ਿਕਾਇਤਕਰਤਾ ਦੇ ਉੱਲਟ ਉਹ ਸਾਰੀਆਂ 23 ਪ੍ਰਤੀਭਾਗੀਆਂ ਜਿਨ੍ਹਾਂ ਨੇ ਖ਼ੁਦ ਉਸਦੇ ਲਗਾਏ ਹੋਏ ਇਲਜ਼ਾਮਾਂ ਨੂੰ ਝੂਠਾ ਕਰਾਰਿਆ, ਉਨ੍ਹਾਂ ਦੇ ਬਿਆਨਾਂ ਨੂੰ ਵੀ ਪੰਜਾਬ ਪੁਲਿਸ ਕੋਈ ਮਹੱਤਤਾ ਨਹੀਂ ਦੇ ਰਹੀ ਹੈ। ਉਥੇ ਹੀ ਹੁਣ ਸਰਕਾਰੀ ਹਸਪਤਾਲ, ਡਾਕਟਰ, ਮਾਹਿਰਾਂ ਅਤੇ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਜੇਕਰ ਪੰਜਾਬ ਪੁਲਿਸ ਇਨ੍ਹਾਂ ਆਦੇਸ਼ਾਂ ਅਤੇ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ ਤਾਂ ਇਹ ਮੀਡੀਆ ਦੀ ਆਜ਼ਾਦੀ 'ਤੇ ਇੱਕ ਬਹੁਤ ਵੱਡੇ ਹਮਲੇ ਵੱਲ ਇਸ਼ਾਰਾ ਕਰ ਰਿਹਾ ਹੈ।

-PTC News

Related Post