ਪੰਜਾਬ ਪੁਲਿਸ ’ਚ ਭਰਤੀ ਹੋਣ ਦਾ ਸੁਨਹਿਰੀ ਮੌਕਾ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

By  Jagroop Kaur June 23rd 2021 10:25 PM

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ 'ਚ 4362 ਕਾਂਸਟੇਬਲਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਪਿਛਲੇ ਦਿਨੀਂ ਸੂਬੇ ਦੇ ਸਾਰੇ ਵੱਡੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਪੁਲਸ ਤੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਖਾਲੀ ਪਏ ਅਹੁਦਿਆਂ ਨੂੰ ਭਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ।

Read More : ਪੰਜਾਬ ਮੁੱਖ ਸਕੱਤਰ ਵਲੋਂ ਕੋਰੋਨਾ ਤਹਿਤ ਸਿਹਤ ਸਹੂਲਤਾਂ ਲਈ ਚੁੱਕੇ ਜਾਣਗੇ ਅਹਿਮ ਕਦਮ

ਸੂਬਾ ਸਰਕਾਰ ਅਗਲੇ ਕੁਝ ਮਹੀਨਿਆਂ ’ਚ 50 ਹਜ਼ਾਰ ਤੋਂ ਵੱਧ ਸਰਕਾਰੀ ਅਹੁਦਿਆਂ ’ਤੇ ਭਰਤੀ ਕਰਨ ਵਾਲੀ ਹੈ। ਹਾਲਾਂਕਿ ਮੁੱਖ ਮੰਤਰੀ ਨੇ ਪੂਰੇ ਸਾਲ ਦੌਰਾਨ ਇਕ ਲੱਖ ਭਰਤੀਆਂ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਕੋਵਿਡ ਦੀ ਦੂਜੀ ਲਹਿਰ ਕਾਰਨ ਭਰਤੀ ਦਾ ਕੰਮ 2 ਮਹੀਨੇ ਪਿੱਛੇ ਲਟਕ ਗਿਆ। ਕੈਪਟਨ ਨੇ ਕਿਹਾ ਕਿ 4362 ਕਾਂਸਟੇਬਲਾਂ ਵਿਚੋਂ 2016 ਕਾਂਸਟੇਬਲ ਜ਼ਿਲ੍ਹਿਆਂ ਵਿੱਚ ਅਤੇ 2346 ਕਾਂਸਟੇਬਲ ਆਰਮੀ ਕੇਡਰ ਵਿੱਚ ਭਰਤੀ ਕੀਤੇ ਜਾਣਗੇ।Punjab CM Capt Amarinder Singh has announced the recruitment of 4,362 constables in district and the armed cadre of the state police department..(HT FILE PHOTO)

Read More : ਵੈਕਸੀਨੇਸ਼ਨ ਪ੍ਰੋਗਰਾਮ ‘ਚ ਦਿਲਚਸਪੀ ਦਿਖਾਉਣ ਵਾਲੇ ਦੇਸ਼ਾਂ ਬਾਰੇ CoWIN ਕਰੇਗਾ ਤਜ਼ਰਬਾ ਸਾਂਝਾ

ਉਨ੍ਹਾਂ ਕਿਹਾ ਕਿ ਜੁਲਾਈ ਦੇ ਅੱਧ ’ਚ ਪੁਲਿਸ 'ਚ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਸਾਰੇ ਜ਼ਿਲ੍ਹਿਆਂ ਵਿੱਚ ਇੱਛੁਕ ਉਮੀਦਵਾਰਾਂ ਲਈ ਪੁਲਸ ਲਾਈਨ, ਕਾਲਜਾਂ ਤੇ ਸਕੂਲਾਂ ਦੇ ਸਟੇਡੀਅਮ ਤੇ ਮੈਦਾਨ ਖੋਲ੍ਹ ਦਿੱਤੇ ਜਾਣਗੇ ਤਾਂ ਜੋ ਪੁਲਸ ’ਚ ਭਰਤੀ ਹੋਣ ਤੋਂ ਪਹਿਲਾਂ ਨੌਜਵਾਨ ਆਪਣੀਆਂ ਤਿਆਰੀਆਂ ਪੂਰੀਆਂ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ’ਚ ਹੋਣ ਵਾਲੀ ਭਰਤੀ ਵਿਚ 33 ਫੀਸਦੀ ਅਹੁਦੇ ਜਨਾਨੀਆਂ ਲਈ ਰਾਖਵੇਂ ਰੱਖੇ ਜਾਣਗੇ।

Related Post