ਹੁਣ ਨਿੱਜੀ ਹਸਪਤਾਲ ਵੀ ਲੈ ਸਕਣਗੇ ਕੋਰੋਨਾ ਇਲਾਜ਼ ਲਈ ਪਲਾਜ਼ਮਾ ਬੈਂਕ ਤੋਂ ਪਲਾਜ਼ਮਾ

By  Shanker Badra July 27th 2020 01:33 PM

ਹੁਣ ਨਿੱਜੀ ਹਸਪਤਾਲ ਵੀ ਲੈ ਸਕਣਗੇ ਕੋਰੋਨਾ ਇਲਾਜ਼ ਲਈ ਪਲਾਜ਼ਮਾ ਬੈਂਕ ਤੋਂ ਪਲਾਜ਼ਮਾ:ਚੰਡੀਗੜ : ਮਿਸ਼ਨ ਫ਼ਤਿਹ ਤਹਿਤ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਇਕ ਅਹਿਮ ਫੈਸਲਾ ਲੈਂਦਿਆਂ ਕੋਰੋਨਾ ਵਾਇਰਸ ਪੀੜਤਾਂ ਦਾ ਇਲਾਜ ਕਰਨ ਵਾਲੇ ਪੰਜਾਬ ਰਾਜ ਦੇ ਨਿੱਜੀ ਹਸਪਤਾਲ ਨੂੰ ਲਾਗਤ ਮੁੱਲ 'ਤੇ ਪਲਾਜ਼ਮਾ ਬੈਂਕ ਤੋਂ ਪਲਾਜ਼ਮਾ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ।

ਹੁਣ ਨਿੱਜੀ ਹਸਪਤਾਲ ਵੀ ਲੈ ਸਕਣਗੇ ਕੋਰੋਨਾ ਇਲਾਜ਼ ਲਈ ਪਲਾਜ਼ਮਾ ਬੈਂਕ ਤੋਂ ਪਲਾਜ਼ਮਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਲਾਜ਼ਮਾ ਬੈਂਕ ਦੀ ਸਥਾਪਨਾ ਵਾਲੇ ਦਿਨ ਤੋਂ ਹੀ ਕੋਰੋਨਾ ਵਾਇਰਸ ਪੀੜਤਾਂ ਦਾ ਇਲਾਜ ਕਰ ਰਹੇ ਨਿੱਜੀ ਹਸਪਤਾਲਾਂ ਵਲੋਂ ਪਲਾਜ਼ਮਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਸਰਕਾਰ ਨੇ ਵਿਚਾਰਨ ਉਪਰੰਤ ਫੈਸਲਾ ਕੀਤਾ ਹੈ ਕਿ ਇਨ੍ਹਾਂ ਨਿੱਜੀ ਹਸਪਤਾਲਾਂ ਨੂੰ ਲਾਗਤ ਮੁੱਲ, ਜ਼ੋ ਕਿ 20,000 ਰੁਪਏ ਪ੍ਰਤੀ ਯੂਨਿਟ ਹੈ, 'ਤੇ ਉਪਲਬਧ ਕਰਵਾਇਆ ਜਾਵੇਗਾ।

ਹੁਣ ਨਿੱਜੀ ਹਸਪਤਾਲ ਵੀ ਲੈ ਸਕਣਗੇ ਕੋਰੋਨਾ ਇਲਾਜ਼ ਲਈ ਪਲਾਜ਼ਮਾ ਬੈਂਕ ਤੋਂ ਪਲਾਜ਼ਮਾ

ਬੁਲਾਰੇ ਨੇ ਇਹ ਵੀ ਸਪੱਸਟ ਕੀਤਾ ਕਿ ਪੰਜਾਬ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਪਲਾਜ਼ਮਾ ਮੁਫ਼ਤ ਉਪਲਬਧ ਕਰਵਾਇਆ ਜਾਵੇਗਾ। ਵਿਭਾਗ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਰਾਜ ਦੇ ਪਹਿਲੇ ਪਲਾਜ਼ਮਾ ਬੈਂਕ ਦਾ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ 21 ਜੁਲਾਈ 2020 ਨੂੰ ਆਨਲਾਈਨ ਉਦਘਾਟਨ ਕੀਤਾ ਸੀ।

ਵੋਟ ਕਰਨ ਲਈ ਇਸ ਲਿੰਕ 'ਤੇ ਕਰੋ ਕਲਿੱਕ : https://www.ptcnews.tv/poll-question-27-7-2020p/

ਦੱਸ ਦੇਈਏ ਕਿ ਪਟਿਆਲਾ ਤੋਂ ਇਲਾਵਾ ਪੰਜਾਬ ਸਰਕਾਰ ਫ਼ਰੀਦਕੋਟ ਅਤੇ ਅੰਮ੍ਰਿਤਸਰ ਵਿੱਚ ਪਲਾਜ਼ਮਾਂ ਬੈਂਕ (Plasma Bank) ਖੋਲ੍ਹਣ ਦੀ ਤਿਆਰੀ ਕਰ ਰਹੀ ਹੈ ,ਜੋ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਬਹੁਤ ਹੀ ਸਹਾਈ ਹੋਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਦੇਸ਼ ਦਾ ਪਹਿਲਾਂ ਪਲਾਜ਼ਮਾਂ ਬੈਂਕ ਖੋਲਿਆ ਗਿਆ ਸੀ ,ਜਿਸ ਨਾਲ ਮਰੀਜ਼ ਠੀਕ ਹੋ ਰਹੇ ਹਨ।

-PTCNews

Related Post