ਪੰਜਾਬ ਸਰਕਾਰ ਨੇ ਦੀਵਾਲੀ ਮੌਕੇ ਲੋਕਾਂ ਨੂੰ ਦਿੱਤਾ ਇੱਕ ਹੋਰ ਝਟਕਾ , ਪੰਜਾਬ ‘ਚ ਬੱਸਾਂ ਦਾ ਸਫ਼ਰ ਹੋਇਆ ਹੋਰ ਮਹਿੰਗਾ

By  Shanker Badra November 5th 2018 07:23 PM

ਪੰਜਾਬ ਸਰਕਾਰ ਨੇ ਦੀਵਾਲੀ ਮੌਕੇ ਲੋਕਾਂ ਨੂੰ ਦਿੱਤਾ ਇੱਕ ਹੋਰ ਝਟਕਾ , ਪੰਜਾਬ ‘ਚ ਬੱਸਾਂ ਦਾ ਸਫ਼ਰ ਹੋਇਆ ਹੋਰ ਮਹਿੰਗਾ:ਪਟਿਆਲਾ : ਪੰਜਾਬ ਸਰਕਾਰ ਨੇ ਦੀਵਾਲੀ ਦੇ ਮੌਕੇ 'ਤੇ ਲੋਕਾਂ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਹੈ।ਪੰਜਾਬ ‘ਚ ਬੱਸਾਂ ਦਾ ਸਫ਼ਰ ਇੱਕ ਵਾਰ ਫ਼ਿਰ ਤੋਂ ਹੋਰ ਮਹਿੰਗਾ ਹੋਣ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਪੀਆਰਟੀਸੀ ਨੇ ਬੱਸਾਂ ਦੇ ਕਿਰਾਏ 'ਚ ਵਾਧਾ ਕੀਤਾ ਹੈ।

ਦੱਸ ਦੇਈਏ ਕਿ ਪੀਆਰਟੀਸੀ ਬੱਸਾਂ ਦਾ ਕਿਰਾਇਆ 7 ਪੈਸੇ ਵੱਧ ਕੇ 17 ਪੈਸੇ ਪ੍ਰਤੀ ਕਿਲੋਮੀਟਰ ਵਧ ਗਿਆ ਹੈ।ਜਿਥੇ ਪਹਿਲਾਂ ਪੈਟਰੋਲ ਅਤੇ ਡੀਜ਼ਲ ਨੇ ਲੋਕਾਂ ਨੂੰ ਦੁਖੀ ਕੀਤਾ ਹੋਇਆ ਹੈ,ਓਥੇ ਹੀ ਹੁਣ ਪੀਆਰਟੀਸੀ ਬੱਸਾਂ ਦੇ ਵਧੇ ਕਿਰਾਏ ਨੇ ਲੋਕਾਂ ਦਾ ਕਚੂਮਰ ਕੱਢ ਦੇਣਾ ਹੈ।

ਪੰਜਾਬ ਵਿਚ ਪੀਆਰਟੀਸੀ ਦੀਆਂ ਬੱਸਾਂ ਰੋਜ਼ਾਨਾ 3 ਲੱਖ ਕਿਲੋਮੀਟਰ ਚਲਦੀਆਂ ਹਨ।ਇਸ ਨਾਲ ਪੀਆਰਟੀਸੀ ਦੀ ਆਮਦਨ ‘ਚ ਰੋਜ਼ਾਨਾ 8 ਲੱਖ ਰੁਪਏ ਦਾ ਵਾਧਾ ਹੋਵੇਗਾ ਹੈ।ਜਿਸ ਦੇ ਕਾਰਨ ਆਮ ਲੋਕਾਂ ਦੀ ਜੇਬ ‘ਤੇ ਵਾਧੂ ਬੋਝ ਪੈਣਾ ਜਰੂਰੀ ਹੈ।

-PTCNews

Related Post