ਪੰਜਾਬ ਸਰਕਾਰ ਨੇ ਕੋਰੋਨਾ ਦੇ ਡਰੋਂ ਸਕੂਲ ਕੀਤੇ ਬੰਦ, ਬੱਚਿਆਂ ਨੇ ਸ਼ਰਾਬ ਦੇ ਠੇਕੇ ਅੱਗੇ ਲਾਈਆਂ ਕਲਾਸਾਂ  

By  Shanker Badra April 10th 2021 12:01 PM

ਫਰੀਦਕੋਟ :ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਰ ਤੇਜ਼ ਹੁੰਦੀ ਜਾ ਰਹੀ ਹੈ। ਇਸ ਵਿਚਾਲੇ ਕੋਰੋਨਾ ਦੇ ਡਰੋਂ ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਸਕੂਲ ਬੰਦ ਕਰ ਦਿੱਤੇ ਗਏ ਸਨ , ਜਿਸ ਨੂੰ ਲੈ ਕੇ ਬੱਚਿਆਂ, ਮਾਪਿਆ , ਅਧਿਆਪਕਾਂ, ਸਕੂਲ ਵੈਨ ਚਾਲਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਕੂਲ ਬੰਦ ਦੇ ਰੋਸ ਵਜੋਂ ਮਾਪਿਆਂ ਅਤੇ ਬੱਚਿਆਂ ਨੇ ਨਵਾਂ ਕਦਮ ਚੁੱਕਿਆ ਹੈ।

Punjab Sarkar ne Coorna de dro schools kite band ,child ne sraab de theke agge lagiaa dharna ਪੰਜਾਬ ਸਰਕਾਰ ਨੇ ਕੋਰੋਨਾ ਦੇ ਡਰੋਂ ਸਕੂਲ ਕੀਤੇ ਬੰਦ, ਬੱਚਿਆਂ ਨੇ ਸ਼ਰਾਬ ਦੇ ਠੇਕੇ ਅੱਗੇ ਲਾਈਆਂ ਕਲਾਸਾਂ

ਪੜ੍ਹੋ ਹੋਰ ਖ਼ਬਰਾਂ : ਧੁੱਪ 'ਚ ਜ਼ਿਆਦਾ ਦੇਰ ਰਹਿਣ ਨਾਲ ਘੱਟ ਜਾਂਦਾ ਹੈ ਕੋਰੋਨਾ ਨਾਲ ਮੌਤ ਦਾ ਖ਼ਤਰਾ , ਰਿਸਰਚ 'ਚ ਹੋਇਆ ਵੱਡਾ ਖ਼ੁਲਾਸਾ   

ਫ਼ਰੀਦਕੋਟ ਵਿਚ ਮਾਪਿਆਂ ਅਤੇ ਬੱਚਿਆਂ ਨੇ ਰਲ ਕੇ ਸ਼ਰਾਬ ਦੇ ਠੇਕੇ ਦੇ ਅੱਗੇ ਧਰਨਾ ਲਾਇਆ ਗਿਆ ਅਤੇ ਬੱਚਿਆਂ ਦੀ ਪੜ੍ਹਾਈ ਲਈ ਕਲਾਸ ਲਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਕਾਲਜ ਬੰਦ ਹੋਣ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਉਨ੍ਹਾਂ ਨੇ ਮੰਗ ਕੀਤੀ ਕਿ ਜੇ ਸਰਕਾਰ ਜਲਦ ਸਕੂਲ ਨਹੀਂ ਖੋਲ੍ਹੇਗੀ ਤਾਂ ਉਨ੍ਹਾਂ ਵੱਲੋਂ ਫ਼ਰੀਦਕੋਟ ਦੇ ਹਰੇਕ ਠੇਕੇ ਅੱਗੇ ਕਲਾਸਾਂ ਲਾਈਆਂ ਜਾਣਗੀਆਂ ਤੇ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।

Punjab Sarkar ne Coorna de dro schools kite band ,child ne sraab de theke agge lagiaa dharna ਪੰਜਾਬ ਸਰਕਾਰ ਨੇ ਕੋਰੋਨਾ ਦੇ ਡਰੋਂ ਸਕੂਲ ਕੀਤੇ ਬੰਦ, ਬੱਚਿਆਂ ਨੇ ਸ਼ਰਾਬ ਦੇ ਠੇਕੇ ਅੱਗੇ ਲਾਈਆਂ ਕਲਾਸਾਂ

ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਡਰਾਮਾ ਕਰ ਰਹੀ ਹੈ ਅਤੇ ਰੈਲੀਆਂ ਕਰ ਰਹੀ ਹੈ। ਸਰਕਾਰ ਬੱਚਿਆਂ ਦਾ ਭਵਿੱਖ ਖ਼ਰਾਬ ਕਰ ਰਹੀ ਹੈ। ਸਕੂਲਾਂ ਵੱਲੋਂ ਵੀ ਲਗਾਤਾਰ ਫੀਸਾਂ ਲਈਆਂ ਜਾ ਰਹੀਆਂ ਹਨ। ਇਸ ਮੌਕੇ ਸਕੂਲੀ ਬੱਚੇ ਨੈਸ਼ਨਲ ਖਿਡਾਰੀ ਮੋਹਸਿਨ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਕੂਲ ਖੋਲ੍ਹਣੇ ਚਾਹੀਦੇ ਹਨ। ਸਰਕਾਰਾਂ ਨੂੰ ਚਾਹੀਦਾ ਕਿ ਸਕੂਲ ਜਲਦ ਖੋਲ੍ਹੇ ਤਾਂ ਜੋ ਆਪਣਾ ਉਹ ਪੜ੍ਹਾਈ ਕਰ ਸਕਣ।

ਪੜ੍ਹੋ ਹੋਰ ਖ਼ਬਰਾਂ : ਚੀਨ ਦੀ Wuhan ਲੈਬ 'ਚ ਕੋਰੋਨਾ ਨਾਲੋਂ ਵੀ ਵੱਧ ਖ਼ਤਰਨਾਕ ਵਾਇਰਸ ਮੌਜੂਦ , ਇੰਝ ਹੋਇਆ ਖ਼ੁਲਾਸਾ

Punjab Sarkar ne Coorna de dro schools kite band ,child ne sraab de theke agge lagiaa dharna ਪੰਜਾਬ ਸਰਕਾਰ ਨੇ ਕੋਰੋਨਾ ਦੇ ਡਰੋਂ ਸਕੂਲ ਕੀਤੇ ਬੰਦ, ਬੱਚਿਆਂ ਨੇ ਸ਼ਰਾਬ ਦੇ ਠੇਕੇ ਅੱਗੇ ਲਾਈਆਂ ਕਲਾਸਾਂ

ਮਾਪਿਆਂ ਨੇ ਕਿਹਾ ਕੀ ਸਰਕਾਰ ਵੱਲੋਂ ਕਰੋਨਾ ਦਾ ਡਰ ਪਾ ਕੇ ਸਕੂਲ ਬੰਦ ਕਰ ਦਿੱਤੇ ਗਏ ਹਨ ਪਰ ਠੇਕੇ ਖੋਲ੍ਹੇ ਹਨ। ਮਾਪਿਆਂ ਵੱਲੋਂ ਬੱਚਿਆਂ ਨੂੰ ਲੈ ਕੇ ਠੇਕੇ ਦੇ ਅੱਗੇ ਧਰਨਾ ਅਤੇ ਉਹਨਾਂ ਦੀ ਕਲਾਸਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਗਲੇ ਆਦੇਸ਼ਾਂ ਵਿੱਚ ਜੇਕਰ ਸਕੂਲ ਨਹੀਂ ਖੁੱਲ੍ਹਦੀ ਤਾਂ ਉਨ੍ਹਾਂ ਵੱਲੋਂ ਫ਼ਰੀਦਕੋਟ ਦੇ ਹਰ ਠੇਕੇ ਅੱਗੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਉਨ੍ਹਾਂ ਦੀਆਂ ਕਲਾਸਾਂ ਲਾਈਆਂ ਜਾਣਗੀਆਂ।

-PTCNews

Related Post