ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਾਰ ਸਾਹਿਬਜ਼ਾਦਿਆਂ ਬਾਰੇ ਅਧਿਆਇ ਆਪਣੇ ਸਿਲੇਬਸ ਵਿਚ ਸ਼ਾਮਲ ਕਰਨ ਦਾ ਫੈਸਲਾ

By  Joshi January 25th 2018 07:00 PM -- Updated: January 25th 2018 07:16 PM

punjab school education board includes chapter on four sahibzade in syllabus: ਮਨਜਿੰਦਰ ਸਿੰਘ ਸਿਰਸਾ ਦੀ ਅਪੀਲ ਮਗਰੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਾਰ ਸਾਹਿਬਜ਼ਾਦਿਆਂ ਬਾਰੇ ਅਧਿਆਇ ਆਪਣੇ ਸਿਲੇਬਸ ਵਿਚ ਸ਼ਾਮਲ ਕਰਨ ਦਾ ਫੈਸਲਾ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਪੀਲ ਕੀਤੇ ਜਾਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੇ ਇਤਿਹਾਸ ਬਾਰੇ ਇਕ ਅਧਿਆਇ ਸਾਲ 2018-19 ਤੋਂ ਆਪਣੇ ਸੀਨੀਅਰ ਸੈਕੰਡਰੀ ਦੇ ਇਤਿਹਾਸ ਦੇ ਸਿਲੇਬਸ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ ਤੇ 2019-20 ਤੋਂ ਇਹ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਵੀ ਇਤਿਹਾਸ ਵਿਚ ਸ਼ਾਮਲ ਕੀਤਾ ਜਾਵੇਗਾ।

ਬੋਰਡ ਨੇ ਇਸਦੀ ਸੂਚਨਾ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੂੰ ਲਿਖਤੀ ਪੱਤਰ ਰਾਹੀਂ ਦਿੱਤੀ ਹੈ।

punjab school education board includes chapter on four sahibzade in syllabusਬੋਰਡ ਦੇ ਡਿਪਟੀ ਡਾਇਰੈਕਟਰ ਅਕਾਦਮਿਕ ਵੱਲੋਂ ਸ੍ਰੀ ਸਿਰਸਾ ਨੂੰ ਲਿਖੇ ਪੱਤਰ ਵਿਚ ਸੂਚਿਤ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤਾ ਤੇ ਦਲੇਰਾਨਾ ਸ਼ਖਸੀਅਤ ਜਿਸਦੀ ਵਿਸ਼ਵ ਇਤਿਹਾਸ ਵਿਚ ਕੋਈ ਬਰਾਬਰੀ ਨਹੀਂ ਮਿਲਦੀ, ਨੂੰ ਸਿਲੇਬਸ ਵਿਚ ਸ਼ਾਮਲ ਕੀਤੇ ਜਾਣ ਦੀ ਕੀਤੀ ਅਪੀਲ 'ਤੇ ਬੋਰਡ ਨੇ ਇਹਨਾਂ ਬਾਰੇ ਅਧਿਆਇ ਆਪਣੇ ਸਿਲੇਬਸ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

punjab school education board includes chapter on four sahibzade in syllabus: ਉਹਨਾਂ ਕਿਹਾ ਕਿ ਆਉਂਦੇ 2018-19 ਦੇ ਸੈਸ਼ਨ ਤੋਂ ਸੀਨੀਅਰ ਸੈਕੰਡਰੀ ਕਲਾਸਾਂ ਲਈ ਇਤਿਹਾਸ ਵਿਚ ਇਹ ਅਧਿਆਇ ਸ਼ਾਮਲ ਕੀਤਾ ਜਾ ਰਾ ਹੈ ਜਦਕਿ ਅਗਲੇ ਵਿਦਿਅਕ ਵਰ•ੇ ਤੋਂ ਇਹ ਦਸਵੀਂ ਦੇ ਇਤਿਹਾਸ ਦੇ ਸਿਲੇਬਸ ਵਿਚ ਵੀ ਸ਼ਾਮਲ ਕੀਤਾ ਜਾਵੇਗਾ।

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਸਾਰੇ ਦੇਸ਼ ਲਈ ਮਾਣ ਮੱਤਾ ਸਮਾਂ ਹੈ ਜਦੋਂ ਵੱਖ ਵੱਖ ਸਿੱਖਿਆ ਬੋਰਡਾਂ ਨੇ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਚਾਰ ਸਾਹਿਬਜ਼ਾਦਿਆਂ ਵੱਲੋਂ ਦੇਸ਼ ਤੇ ਮਨੁੱਖਤਾ ਖਾਤਰ ਦਿੱਤੀ ਲਾਸਾਨੀ ਸ਼ਹਾਦਤ ਤੇ ਇਹਨਾਂ ਦੀ ਦਲੇਰਾਨਾ ਸ਼ਖਸੀਅਤ ਬਾਰੇ ਉਹਨਾਂ ਨੂੰ ਆਪਣੇ ਸਿਲੇਬਸਾਂ ਵਿਚ ਅਧਿਆਇ ਸ਼ਾਮਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾ ਵੱਲੋਂ ਪ੍ਰਧਾਨ ਮੰਤਰੀ ਕੋਲ ਇਹ ਮੁੱਦਾ ਚੁੱਕਣ ਮਗਰੋਂ ਐਨ ਸੀ ਈ ਆਰ ਟੀ ਨੇ ਇਹ ਅਧਿਆਇ ਆਪਣੇ ਸਿਲੇਬਸ ਵਿਚ ਸ਼ਾਮਲ ਹੋਣ ਲਈ ਸਹਿਮਤੀ ਦਿੱਤੀ ਸੀ ਤੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਪਹਿਲਕਦਮੀ ਕੀਤੀ ਗਈ ਹੈ ਤੇ ਉਹਨਾਂ ਨੂੰ ਆਸ ਹੈ ਕਿ ਬਾਕੀ ਦੇ ਸਿੱਖਿਆ ਬੋਰਡ ਵੀ ਇਸੇ ਅਨੁਸਾਰ ਕਰਨਗੇ।

punjab school education board includes chapter on four sahibzade in syllabusਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਹੋਰ ਕਿਹਾ ਕਿ ਇਹ ਫੈਸਲੇ ਉਦੋਂ ਹੋ ਰਹੇ ਹਨ ਜਦੋਂ ਦੇਸ਼ ਵਿਚ ਇਹ ਲਹਿਰ ਚੱਲ ਪਈ ਹੈ ਕਿ ਅਸੀਂ ਆਪਣੇ ਬੱਚਿਆਂ ਤੇ ਭਵਿੱਖੀ ਪੀੜੀ ਨੂੰ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਇਤਿਹਾਸ ਤੋ ਜਾਣੂ ਕਰਵਾਈਏ। ਉਹਨਾਂ ਕਿਹਾ ਕਿ ਇਸ ਬਾਬਤ ਦੇਸ਼ ਭਰ ਵਿਚ ਸੈਮੀਨਾਰ ਕਰਵਾਉਣ ਦੀ ਰੂਪ ਰੇਖਾ ਦਾ ਐਲਾਨ ਵੀ ਜਲਦੀ ਕੀਤਾ ਜਾਵੇਗਾ।

—PTC News

Related Post