ਸਕੂਲਾਂ ਲਈ ਜਾਰੀ ਹੋਇਆ ਨਵਾਂ ਨਿਰਦੇਸ਼, ਹੋਰ ਇੰਨ੍ਹੇ ਦਿਨ ਲੱਗੇ ਰਹਿਣਗੇ ਤਾਲੇ!

By  Joshi November 12th 2017 07:15 PM -- Updated: November 13th 2017 11:10 AM

ਪੰਜਾਬ 'ਚ ਪ੍ਰਦੂਸ਼ਣ ਨੇ ਹਵਾ 'ਚ ਸਾਹ ਲੈਣਾ ਔਖਾ ਕਰ ਕੇ ਰੱਖ ਦਿੱਤਾ ਹੈ ਅਤੇ ਸਮੋਗ ਦੇ ਚੱਲਦਿਆਂ ਸਰਕਾਰ ਵੱਲੋਂ ਬਠਿੰਡਾ ਦੇ ਸਾਰੇ ਸਕੂਲ 15 ਨਵੰਬਰ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।

Punjab schools closed for more days: ਸਕੂਲਾਂ ਲਈ ਜਾਰੀ ਹੋਇਆ ਨਵਾਂ ਨਿਰਦੇਸ਼ਇਸ ਬਾਬਤ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਮਿਲਟਰੀ ਇੰਜੀਨੀਅਰ ਸਰਵਿਸ ਦਾ ਪੇਪਰ ਦੇਣ ਵਾਲੇ ਵਿਦਿਆਰਥੀਆਂ ਦਾ ਪ੍ਰੋਗਰਾਮ ਆਮ ਤਰ੍ਹਾਂ ਹੀ ਰਹੇਗਾ।

Punjab schools closed for more days: ਸਕੂਲਾਂ ਲਈ ਜਾਰੀ ਹੋਇਆ ਨਵਾਂ ਨਿਰਦੇਸ਼ਦੱਸਣਯੋਗ ਹੈ ਕਿ ਸੂਬੇ 'ਚ ਪ੍ਰਦੂਸ਼ਣ ਦਾ ਪੱਧਰ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ ਜੋ ਕਿ ਵਾਤਾਵਰਨ ਮਾਹਿਰਾਂ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹਵਾ 'ਚ ਜੰਮਿਆ ਧੂੰਆਂ ਸਿਹਤ ਪਰੇਸ਼ਾਨੀਆਂ 'ਚ ਵਾਧਾ ਕਰ ਸਕਦਾ ਹੈ ਜਿਸ ਕਾਰਨ ਮਾਹਰਾਂ ਨੇ ਵੀ ਅਪੀਲ ਕੀਤੀ ਹੈ ਕਿ ਸਫਰ ਕਰਨ ਤੋਂ ਜਿੰਨ੍ਹਾ ਗੁਰੇਜ਼ ਹੋ ਸਕਦਾ ਹੈ ਉਹਾਂ ਕੀਤਾ ਜਾਣਾ ਚਾਹੀਦਾ ਹੈ।

ਦੱਸਣਯੋਗ ਹੈ ਕਿ ਪੰਜਾਬ ਦੇ ਬਾਕੀ ਸਾਰੇ ਸਕੂਲ 10 ਸਵੇਰੇ ਵਜੇ ਲੱਗਣਗੇ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਦਿਨਾਂ ਤੋ ਪੈ ਰਹੀ ਸੰਘਣੀ ਧੁੰਦ ਕਾਰਨ ਛੋਟੇ ਬੱਚਿਆਂ ਦੀ ਸਿਹਤ ਖਰਾਬ ਹੋਣ ਦਾ ਜਿਆਦਾ ਡਰ ਬਣਿਆ ਰਹਿੰਦਾ ਹੈ। ਇਸ ਧੁੰਦ ਕਾਰਨ ਕਈ ਸਕੂਲੀ ਬੱਸਾਂ ਨਾਲ ਹਾਦਸੇ ਵੀ ਵਾਪਰ ਜਾਂਦੇ ਹਨ ਜਿਸ ਕਾਰਨ ਛੋਟੇ ਬੱਚਿਆਂ ਅਤੇ ਅਧਿਆਪਕਾਂ ਦੀਆਂ ਕੀਮਤੀ ਜਾਨਾਂ ਖਤਰਾ ਹੈ। ਇਸ ਲਈ ਇਹ ਹੁਕਮ ਜਾਰੀ ਕਰਨੇ ਜ਼ਰੂਰੀ ਹਨ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

—PTC News

Related Post