ਪੰਜਾਬ 'ਚ ਅਫੀਮ ਦੀ ਖੇਤੀ ਦੀ ਹੋਈ ਸ਼ੁਰੂ, ਸੰਗਰੂਰ ਦੇ ਇਸ ਪਿੰਡ ਨੇ ਕੀਤੀ ਸ਼ੁਰੂਆਤ

By  Joshi October 9th 2018 02:34 PM -- Updated: October 9th 2018 04:08 PM

Punjab starts opium cultivation : ਪੰਜਾਬ 'ਚ ਅਫੀਮ ਦੀ ਖੇਤੀ ਦੀ ਹੋਈ ਸ਼ੁਰੂ, ਸੰਗਰੂਰ ਦੇ ਇਸ ਪਿੰਡ ਨੇ ਕੀਤੀ ਸ਼ੁਰੂਆਤ

ਪਿੰਡ ਵਾਲਿਆਂ ਨੇ ਇਸਨੂੰ "ਸਮੇਂ ਦੀ ਮੰਗ" ਦੱਸਿਆ

ਪੰਜਾਬ ਵਿੱਚ ਅਫੀਮ ਦੀ ਖੇਤੀ ਦਾ ਮੁੱਦਾ ਸ਼ੁਰੂ ਹੁੰਦਿਆਂ ਹੀ ਸੰਗਰੂਰ ਦੇ ਇੱਕ ਪਿੰਡ ਦੇ ਕਿਸਾਨਾਂ ਵੱਲੋਂ ਇਸਦੀ ਖੇਤੀ ਸ਼ੁਰੂ ਕਰ ਵੀ ਦਿੱਤੀ ਗਈ ਹੈ। ਸੰਗਰੂਰ ਦੇ ਪਿੰਡ ਭੱਠੀਵਾਲ ਦੇ ਕਿਸਾਨਾਂ ਨੇ ਅਫੀਮ ਦੀ ਖੇਤੀ ਦੀ ਸ਼ੁਰੂਆਤ ਕੀਤੀ ਗਈ ਹੈ।

Punjab starts opium cultivationਇਸ ਮਾਮਲੇ 'ਤੇ ਤਰਕ ਦਿੰਦਿਆਂ ਕਿਸਾਨਾਂ ਨੂੰ ਕਿਹਾ ਕਿ ਇਸ ਖੇਤੀ ਦਾ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੈ ਅਤੇ ਇਹ ਕੈਮੀਕਲ/ਸਿੰਥੈਟਿਕ ਨਸ਼ਾ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਸਿੰਥੈਟਿਕ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ 'ਚ ਜਾ ਰਹੇ ਹਨ ਪਰ ਅਫੀਮ ਇੱਕ ਅਜਿਹਾ ਨਸ਼ਾ ਹੈ ਜੋ ਬਤੌਰ ਦਵਾਈ ਵੀ ਵਰਤੀ ਜਾਂਦੀ ਰਹੀ ਹੈ।

ਹੋਰ ਪੜ੍ਹੋ: ਨਸ਼ੇ ਦੀ ਓਵਰਡੋਜ਼ ਕਾਰਨ ਇਕ ਹੋਰ ਨੌਜਵਾਨ ਉਤਰਿਆ ਮੌਤ ਦੇ ਘਾਟ

Punjab starts opium cultivationਕਿਸਾਨਾਂ ਦਾ ਕਹਿਣਾ ਹੈ ਕਿ ਨਾਂ ਤਾਂ ਇਹ ਨਸ਼ਾ ਸਿੰਥੈਟਿਕ ਨਸ਼ੇ ਵਾਂਗ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਨਾ ਓਵਰਡੋਜ਼ ਨਾਲ ਮੌਤ ਹੋਣ ਦਾ ਕੋਈ ਖਦਸ਼ਾ ਰਹਿੰਦਾ ਹੈ।  ਉਹਨਾਂ ਨੇ ਅਫੀਮ ਨੂੰ ਬਾਕੀ ਨਸ਼ਿਆਂ ਨਾਲੋਂ ਕਿਤੇ ਬਿਹਤਰ ਦੱਸਿਆ ਅਤੇ ਕਿਹਾ ਕਿ ਇਸਦੀ ਖੇਤੀ ਨਾਲ ਨੌਜਵਾਨਾਂ ਨੂੰ ਲੱਗ ਰਹੀ ਨਸ਼ੇ ਦੀ ਲਤ ਅਤੇ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਨੂੰ ਠੱਲ ਪਵੇਗੀ।

—PTC News

Related Post