ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ, ਸੂਬੇ 'ਚ ਤੇਜ਼ ਤੂਫ਼ਾਨ ਤੇ ਗੜ੍ਹੇਮਾਰੀ ਦੀ ਸੰਭਾਵਨਾ

By  Jashan A April 15th 2019 10:46 PM

ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ, ਸੂਬੇ 'ਚ ਤੇਜ਼ ਤੂਫ਼ਾਨ ਤੇ ਗੜ੍ਹੇਮਾਰੀ ਦੀ ਸੰਭਾਵਨਾ,ਚੰਡੀਗੜ੍ਹ: ਪੰਜਾਬ 'ਚ ਕਈ ਥਾਂਈ ਅੱਜ ਰਾਤ ਤੇਜ਼ ਹਵਾਵਾਂ ਤੇ ਹਨੇਰੀ ਚੱਲ ਰਹੀ ਹੈ। ਜਿਸ ਕਾਰਨ ਮੌਸਮ ਵਿਗੜਿਆ ਹੋਇਆ ਹੈ। ਤੇਜ਼ ਤੂਫ਼ਾਨ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

farmer ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ, ਸੂਬੇ 'ਚ ਤੇਜ਼ ਤੂਫ਼ਾਨ ਤੇ ਗੜ੍ਹੇਮਾਰੀ ਦੀ ਸੰਭਾਵਨਾ

ਜਿਸ ਕਾਰਨ ਪਾਵਰਕਾਮ ਅਹਿਤਿਆਤਨ ਨੇ ਬਿਜਲੀ ਬੰਦ ਕਰ ਦਿੱਤੀ ਹੈ ਤਾਂ ਜੋ ਤੇਜ਼ ਹਵਾ ਚੱਲਣ ਦੇ ਨਾਲ ਹਾਈ ਟੈਨਸ਼ਨ ਵਾਇਰਸ ਆਪਸ ਵਿੱਚ ਟਕਰਾ ਕੇ ਚਿੰਗਾਰੀ ਪੈਦਾ ਕਰਦੇ ਹਨ ਅਤੇ ਜੇ ਚਿੰਗਾਰੀ ਨਿਕਲਦੀ ਹੈ ਤਾਂ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲਾ ਸਕਦੀਂ ਹੈ।

ਹੋਰ ਪੜ੍ਹੋ:ਵੀਅਤਨਾਮ ‘ਚ ਹੜ੍ਹ ਦਾ ਕਹਿਰ, 23 ਹਜ਼ਾਰ ਘਰ ਰੁੜ੍ਹੇ ਤੇ 5 ਮੌਤਾਂ

ਪੰਜਾਬ ਦੇ ਸਰਹੱਦੀ ਖੇਤਰ ਫਾਜ਼ਿਲਕਾ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਫਰੀਦਕੋਟ, ਤਰਨਤਾਰਨ ਵਿਖੇ ਤੇਜ਼ ਤੂਫ਼ਾਨ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।ਜਿਸ ਕਾਰਨ ਕਈ ਇਲਾਕਿਆਂ ‘ਚ ਬੱਤੀ ਗੁੱਲ ਹੋ ਗਈ ਹੈਤੇ ਲੋਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

farmer ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ, ਸੂਬੇ 'ਚ ਤੇਜ਼ ਤੂਫ਼ਾਨ ਤੇ ਗੜ੍ਹੇਮਾਰੀ ਦੀ ਸੰਭਾਵਨਾ

ਤੇਜ਼ ਝੱਖੜ ਤੇ ਬਾਰਿਸ਼ ਕਾਰਨ ਕਈ ਥਾਵਾਂ ਤੇ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ਡਿੱਗ ਗਈ ਹੈ।ਜਿਸ ਕਾਰਨ ਕਿਸਾਨ ਵਰਗ ਚਿੰਤਾ ‘ਚ ਪੈ ਗਿਆ ਹੈ।

farmer ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ, ਸੂਬੇ 'ਚ ਤੇਜ਼ ਤੂਫ਼ਾਨ ਤੇ ਗੜ੍ਹੇਮਾਰੀ ਦੀ ਸੰਭਾਵਨਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਵਿਗਿਆਨੀ ਡਾ.ਕੇਕੇ ਗਿਲ ਨੇ ਦੱਸਿਆ ਕਿ 16 ਅਤੇ 17 ਅਪ੍ਰੈਲ ਨੂੰ ਸੂਬੇ ਵਿੱਚ ਤੇਜ਼ ਤੂਫ਼ਾਨ ਗੜ੍ਹੇਮਾਰੀ ਦੇ ਨਾਲ - ਨਾਲ 50 ਵਲੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਹਵਾਵਾਂ ਚੱਲਣ ਅਤੇ ਮੀਂਹ ਦੀ ਸੰਭਾਵਨਾ ਹੈ।

-PTC News

Related Post