ਤੇਜ਼ ਤੂਫਾਨ ਅਤੇ ਮੀਂਹ ਨੇ ਮਚਾਈ ਤਬਾਹੀ, ਇੱਕ ਵਿਅਕਤੀ ਦੇ ਸਿਰ 'ਤੇ ਡਿੱਗਿਆ ਦਰੱਖਤ, ਹੋਈ ਮੌਤ

By  Jashan A April 16th 2019 03:56 PM

ਤੇਜ਼ ਤੂਫਾਨ ਅਤੇ ਮੀਂਹ ਨੇ ਮਚਾਈ ਤਬਾਹੀ, ਇੱਕ ਵਿਅਕਤੀ ਦੇ ਸਿਰ 'ਤੇ ਡਿੱਗਿਆ ਦਰੱਖਤ, ਹੋਈ ਮੌਤ,ਫਾਜ਼ਿਲਕਾ: ਬੀਤੀ ਰਾਤ ਆਏ ਤੇਜ਼ ਤੂਫਾਨ ਅਤੇ ਮੀਂਹ ਕਾਰਨ ਜਿੱਥੇ ਇਲਾਕੇ ‘ਚ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ। ਉੱਥੇ ਹੀ ਇਸ ਤੇਜ਼ ਤੂਫਾਨ ਅਤੇ ਮੀਂਹ ਦੇ ਕਾਰਨ ਫਾਜ਼ਿਲਕਾ ਇਲਾਕੇ ‘ਚ ਇਕ ਵਿਅਕਤੀ ਦੀ ਮੌਤ ਅਤੇ ਕਈ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ।

fzk ਤੇਜ਼ ਤੂਫਾਨ ਅਤੇ ਮੀਂਹ ਨੇ ਮਚਾਈ ਤਬਾਹੀ, ਇੱਕ ਵਿਅਕਤੀ ਦੇ ਸਿਰ 'ਤੇ ਡਿੱਗਿਆ ਦਰੱਖਤ, ਹੋਈ ਮੌਤ

ਇਹ ਤੂਫਾਨ ਅਤੇ ਮੀਂਹ ਇਨੀ ਤੇਜ਼ ਸੀ ਕਿ ਇਕ ਵਾਰ ਤਾਂ ਸਭ ਕੁਝ ਰੁੱਕ ਗਿਆ ਅਤੇ ਬੱਤੀ ਗੁੱਲ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੇ ਕੁਮਾਰ ਨਾਂ ਦਾ ਵਿਅਕਤੀ ਬਾਜ਼ਾਰ ਤੋਂ ਸਾਮਾਨ ਲੈਣ ਲਈ ਗਿਆ ਸੀ, ਇਸ ਦੌਰਾਨ ਆਏ ਝਖੜ ਵਿਚ ਇਕ ਦਰੱਖਤ ਟੁੱਟ ਕੇ ਉਸ ਉੱਪਰ ਡਿਗ ਗਿਆ ਤੇ ਉਸ ਦੀ ਮੌਤ ਹੋ ਗਈ।

ਹੋਰ ਪੜ੍ਹੋ:ਅਜਨਾਲਾ ਦੇ ਨੇੜਲੇ ਪਿੰਡ ਖੇਤਾਂ ‘ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ ,ਇਲਾਕੇ ‘ਚ ਸਹਿਮ ਦਾ ਮਾਹੌਲ

ਇਸ ਝੱਖੜ ਕਾਰਨ ਫ਼ਾਜ਼ਿਲਕਾ ਦੇ ਵੱਖ ਵੱਖ ਇਲਾਕਿਆਂ ਤੇ ਪਿੰਡਾਂ ਅੰਦਰ ਵੀ ਕਈ ਲੋਕ ਜ਼ਖਮੀ ਹੋਏ ਹਨ, ਦਰੱਖਤ ਡਿਗ ਗਏ ਹਨ ਤੇ ਮਾਰਗਾਂ 'ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।ਦੂਸਰੇ ਪਾਸੇ ਇਸ ਤੇਜ਼ ਤੂਫਾਨ ਅਤੇ ਮੀਂਹ ਦੇ ਕਾਰਨ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫਸਲ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ।

fzk ਤੇਜ਼ ਤੂਫਾਨ ਅਤੇ ਮੀਂਹ ਨੇ ਮਚਾਈ ਤਬਾਹੀ, ਇੱਕ ਵਿਅਕਤੀ ਦੇ ਸਿਰ 'ਤੇ ਡਿੱਗਿਆ ਦਰੱਖਤ, ਹੋਈ ਮੌਤ

ਖੇਤਾਂ 'ਚ ਪੱਕੀਆਂ ਫਸਲਾਂ ਖਰਾਬ ਹੋ ਗਈਆਂ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਵਿਗਿਆਨੀ ਡਾ.ਕੇਕੇ ਗਿਲ ਨੇ ਦੱਸਿਆ ਕਿ 16 ਅਤੇ 17 ਅਪ੍ਰੈਲ ਨੂੰ ਸੂਬੇ ਵਿੱਚ ਤੇਜ਼ ਤੂਫ਼ਾਨ ਗੜ੍ਹੇਮਾਰੀ ਦੇ ਨਾਲ–ਨਾਲ 50 ਵਲੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਹਵਾਵਾਂ ਚੱਲਣ ਅਤੇ ਮੀਂਹ ਦੀ ਸੰਭਾਵਨਾ ਹੈ।

-PTC News

Related Post