ਪੰਜਾਬ ਯੂਨੀਵਰਸਿਟੀ ਚੋਣਾਂ: PUSU+PPSO+NSO+ISA ਦਾ ਗਠਬੰਧਨ ਅਤੇ ਕੁਝ ਹੋਰ ਖਾਸ ਗੱਲਾਂ

By  Joshi September 2nd 2017 06:38 PM

ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ 'ਚ PUSU+PPSO+NSO+ISA ਦਾ ਗਠਬੰਧਨ ਹੋਇਆ ਹੈ।

ਪੁਸੂ ਤੋਂ ਪ੍ਰਧਾਨ ਦੀ ਚੋਣ ਕੁਲਦੀਪ ਸਿੰਘ ਪੁਸੂ (ਪੀਐਚਡੀ, ਸਕਾਲਰ ਅੰਗਰੇਜ਼ੀ ਡਿਪਾਰਟਮੈਂਟ), ਉਪ ਪ੍ਰਧਾਨ (ਨਿਧੀ ਲਾਂਬਾ, ਪੀਪੀਐਸਓ, ਯੂਆਈਏਐਮਐਸ), ਜਨਰਲ ਸੈਕਟਰੀ - ਸੂਰਜ ਦਹੀਆ (ਐਨਐਸਓ, ਫਾਰਮੇਸੀ), ਜੁਆਇੰਟ ਸੈਕਟਰੀ - ਕਰਨਬੀਰ ਸਿੰਘ ਰੰਧਾਵਾ (ਆਈਐਸਏ, ਐਮਸੀ ਐਨਥਰੋਪਲੋਜੀ) ਉਮੀਦਵਾਰ ਵਜੋਂ ਮੈਦਾਨ 'ਚ ਉਤਰੇ ਹਨ।

ਏਬੀਵੀਪੀ ਇਸ ਵਾਰ ਸਿਰਫ ਪ੍ਰਧਾਨ ਦੀ ਚੋਣ ਲਈ ਲੜੇਗਾ, ਜਿਸ ਲਈ ਅਵਿਨਾਸ਼ ਪਾਂਡੇ ਉਮੀਦਵਾਰ ਹੈ। ਪਾਂਡੇ ਯੂਆਈਟੀ ਡਿਪਾਰਟਮੈਂਟ ਤੋਂ ਹੈ ਅਤੇ ਪਹਿਲਾਂ ਡੀ ਆਰ ਵੀ ਰਹਿ ਚੁੱਕਾ ਹੈ।

ਫਾਈਨਲ ਲਿਸਟ:

ਫਾਈਨਲ ਲਿਸਟ ਦੇ ਮੁਤਾਬਕ, 9 ਉਮੀਦਵਾਰ ਪ੍ਰਧਾਨ ਦੀ ਚੋਣ 'ਚ ਭਾਗ ਲੈਣਗੇ, ਜਿਹਨਾਂ 'ਚੋਂ 37 ਉਮੀਦਵਾਰਾਂ ਵੱਲੋਂ ਆਪਣੇ ਨਾਮ ਵਾਪਸ ਲਏ ਜਾਣ ਦੀ ਖਬਰ ਹੈ।

ਵਾਈਸ ਪ੍ਰੈਸੀਡੈਂਟ ਦੀ ਦੌੜ 'ਚੋਂ 6 ਉਮੀਦਵਾਰ ਮੈਦਾਨ 'ਚ ਹਨ, ਅਤੇ ਕੁੱਲ 41 ਉਮੀਦਵਾਰਾਂ ਨੇ ਆਪਣੇ ਨਾਮ ਵਾਪਿਸ ਲੈ ਲਏ ਹਨ।

ਓਧਰ ਜਨਰਲ ਸੈਕਟਰੀ ਪਦ ਲਈ ਕੁੱਲ 10 ਉਮੀਦਵਾਰ ਚੋਣ ਲੜਣਗੇ ਜਦਕਿ ਜੁਆਇੰਟ ਸੈਕਟਰੀ ਲਈ ਪਹਿਲਾਂ 54 ਉਮੀਦਵਾਰਾਂ ਨੇ ਨਾਮੀਨੇਸ਼ਨ ਫਾਈਲ ਕੀਤੀ ਸੀ, ਪਰ ਹੁਣ ਸਿਰਫ 10 ਉਮੀਦਵਾਰ ਹੀ ਮੈਦਾਨ 'ਚ ਰਹਿ ਗਏ ਹਨ।

ਐਸਐਫਐਸ ਪੈਨਲ ਵੱਲੋਂ ਇਸ ਵਾਰੀ ਪ੍ਰਧਾਨ ਦੀ ਚੋਣ ਲਈ ਇੱਕ ਕੁੜੀ ਮੈਦਾਨ ਵਿੱਚ ਉਤਰੇਗੀ, ਜਿਸਦਾ ਨਾਮ ਹਸਨਪ੍ਰੀਤ ਕੌਰ ਹੈ। ਹਸਨਪ੍ਰੀਤ ਫਿਜ਼ਿਕਸ ਡਿਪਾਰਟਮੈਂਟ ਤੋਂ ਹੈ। ਵਾਈਸ ਪ੍ਰੈਜ਼ੀਡੈਂਟ ਲਈ ਸ਼ਿਵ ਸੌਰਵ, ਯੂਆਈਈਟੀ, ਜਨਰਲ ਸੈਕਟਰੀ ਲਈ ਰਣਜੀਤ ਸਿੰਘ, ਪੰਜਾਬੀ ਡਿਪਾਰਟਮੈਂਟ, ਅਤੇ ਜੁਆਇੰਟ ਸੈਕਟਰੀ ਦੇ ਪਦ ਲਈ ਕਰਨ ਗੋਇਲ, ਯੂਆਈਐਲਐਸ ਮੈਦਾਨ 'ਚ ਉਤਰੇ ਹਨ।

Punjab University Elections: PUSU+PPSO+NSO+ISA forms alliance & other highlightsPunjab University Elections: PUSU+PPSO+NSO+ISA forms alliance & other highlights

ਪਹਿਲਾਂ ਅਤੇ ਹੁਣ, ਨਾਮਜ਼ਦਗੀਆਂ ਅਤੇ ਉਮੀਦਵਾਰਾਂ ਦੀ ਸੂਚੀ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਧਾਨ ਦੀ ਚੋਣ ਲਈ ਪਹਿਲਾਂ 47 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਸੀ ਜਦਕਿ ਇਸ ਵੇਲੇ ਮੈਦਾਨ 'ਚ 9 ਉਮੀਦਵਾਰ ਹਨ।

ਉਪ-ਪ੍ਰਧਾਨ ਦੀ ਚੋਣ ਲਈ ਪਹਿਲਾਂ ਕੁੱਲ 47 ਜਣੇ ਸਨ, ਜਦਕਿ ਹੁਣ 6 ਉਮੀਦਵਾਰ ਹੀ ਇਸ ਪਦ ਲਈ ਲੜਣਗੇ।

ਜਨਰਲ ਸੈਕਟਰੀ ਦੇ ਪਦ ਲਈ 59 ਤੋਂ 10 ਉਮੀਦਵਾਰ ਫਾਈਨਲ ਹੋਏ ਹਨ ਜਦਕਿ ਜੁਆਇੰਟ ਸੈਕਟਰੀ ਲਈ ਕੁੱਲ 54 ਉਮੀਦਵਾਰਾਂ 'ਚੋਂ ਹੁਣ 10 ਹੀ ਮੈਦਾਨ 'ਚ ਰਹਿ ਗਏ ਹਨ।

ਦਿਲਚਸਪ ਗੱਲ ਇਹ ਹੈ ਕਿ 2 ਉਮੀਦਵਾਰਾਂ ਨੇ ਚਾਰੇ ਪਦਾਂ ਲਈ ਨਾਮਜ਼ਦਗੀਆਂ ਭਰੀਆਂ ਹਨ, ਜਿਹਨਾਂ 'ਚੋਂ ਇੱਕ ਉਮੀਦਵਾਰ ਦਾ ਨਾਮ ਪ੍ਰਿਯੰਕਾ (ਫਾਰਮੇਸੀ) ਹੈ ਜਦਕਿ ਦੂਜਾ ਨਾਮ ਅਰਮਾਨ (ਯੂਆਈਈਟੀ) ਹੈ।

ਉਥੇ ਦੂਜੇ ਪਾਸੇ ਰਜਤ ਸ਼ਰਮਾ ਨਾਮ ਦੇ ਉਮੀਦਵਾਰ ਨੇ ਦੋ ਪੋਸਟਾਂ ਲਈ ਨਾਮਜ਼ਦਗੀ ਭਰੀ ਹੈ।

ਸੁਰੱਖਿਆ ਪ੍ਰਬੰਧਾਂ ਬਾਰੇ ਕੁਝ ਖਾਸ ਗੱਲਾਂ

ਚੋਣਾਂ ਦੇ ਦਿਨ 1 ਨੰਬਰ ਅਤੇ 3 ਨੰਬਰ ਗੇਟ ਬੰਦ ਰਹਿਣਗੇ ਅਤੇ ਸੁਰੱਖਿਆ ਦੇ ਮੱਦੇਨਜ਼ਰ 14 ਹੋਰ ਕੈਮਰਾ ਲਗਾਏ ਗਏ ਹਨ। ਅਜੇ ਤੱਕ 11 ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਹਨਾਂ 'ਚੋਂ 8 ਨੂੰ ਪੁੱਛਤਾਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ।

ਪੁਸੂ ਪਾਰਟੀ ਵੱਲੋਂ ਵੀ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੇ 22 ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਇਸ ਵਾਰ ਖਾਸ ਗੱਲ ਇਹ ਹੈ ਕਿ ਗੁਰਮੀਤ ਰਾਮ ਰਹੀਮ ਦੇ ਕੇਸ ਤੋਂ ਬਾਅਦ ਸੁਰੱਖਿਆ ਪ੍ਰਬੰਧ ਹੋਰ ਵੀ ਕਰੜੇ ਕਰ ਦਿੱਤੇ ਗਏ ਹਨ। ਇਸ ਵਾਰ ਪੁਲਿਸ ਪ੍ਰਸ਼ਾਸਨ ਦੀ ਤਿੱਖੀ ਨਜ਼ਰ ਆਊਟਸਾਈਡਰਜ਼ 'ਤੇ ਬਣੀ ਹੋਈ ਹੈ, ਬਾਹਰੋਂ ਕਿਸੇ ਵੀ ਤਰ੍ਹਾਂ ਦੇ ਅਣਪਛਤੇ ਵਿਅਕਤੀ, ਸ਼ਰਾਬ ਜਾਂ ਕਿਸੇ ਹੋਰ ਸਮਾਨ ਨੂੰ ਕੈਂਪਸ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ।

ਅੱਧੀ ਰਾਤ ਕੈਂਪਸ/ਹਾਸਟਲ 'ਚ ਛਾਪੇਮਾਰੀ ਕਰ ਕੇ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਜਾ ਰਿਹਾ ਹੈ।

ਇਸ ਵਾਰ ਪੁਲਿਸ ਪ੍ਰਸ਼ਾਸਨ ਦੇ ਨਾਲ ਆਈਟੀਬੀਪੀ ਵੀ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ।

—PTC News

Related Post