ਪੰਜਾਬ ਵਿਧਾਨ ਸਭਾ ਸਰਦ ਰੁੱਤ ਇਜਲਾਸ ਦਾ ਦੂਜਾ ਦਿਨ: ਵਿਰੋਧੀਆਂ ਵੱਲੋਂ ਉਠਾਏ ਮੁੱਦੇ "ਸਮੇਂ ਦੀ ਬਰਬਾਦੀ" - ਕੈਪਟਨ

By  Joshi November 28th 2017 01:39 PM

ਪੰਜਾਬ ਵਿਧਾਨ ਸਭਾ ਸਰਦ ਰੁੱਤ ਇਜਲਾਸ ਦਾ ਦੂਜਾ ਦਿਨ ਹੰਗਾਮੇ ਭਰਿਆ ਰਿਹਾ। ਜਿਵੇਂ ਕਿ ਪਹਿਲਾਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ, ਵਿਰੋਧੀਆਂ ਨੇ ਪੰਜਾਬ ਕਾਂਗਰਸ ਨੂੰ ਮੁੱਦਿਆਂ 'ਤੇ ਚਹੁੰ ਪਾਸਿਓਂ ਘੇਰਿਆ।

ਕਾਰਵਾਈ ਦੀ ਸ਼ੁਰੂਆਤ 'ਆਪ' ਦੇ ਵਿਧਾਇਕਾਂ ਦੇ ਹੰਗਾਮੇ ਤੋਂ ਹੋਈ ਜਿੱਥੇ ਸੁਖਪਾਲ ਖਹਿਰਾ ਨਸ਼ਾ ਤਸਕਰੀ ਮਾਮਲੇ ਨੇ ਜ਼ੋਰ ਫੜ੍ਹੀ ਰੱਖਿਆ। ਉਹਨਾਂ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ।

ਪੰਜਾਬ ਵਿਧਾਨ ਸਭਾ ਸਰਦ ਰੁੱਤ ਇਜਲਾਸ ਦਾ ਦੂਜਾ ਦਿਨ: ਵਿਰੋਧੀਆਂ ਵੱਲੋਂ ਉਠਾਏ ਮੁੱਦੇ

ਦੂਜੇ ਪਾਸੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਸਾਨ ਕਰਜ਼ਾ ਮੁਆਫੀ ਦੇ ਮੁੱਦੇ 'ਤੇ ਪੰਜਾਬ ਕਾਂਗਰਸ ਨੂੰ ਘੇਰਿਆ ਅਤੇ ਸਭਾ 'ਚ ਜਮ ਕੇ ਨਾਅਰੇਬਾਜ਼ੀ ਕੀਤੀ।

ਪਹਿਲਾਂ ਸਦਨ ਦੀ ਕਾਰਵਾਈ ਅੱਧੇ ਘੰਟਾ ਮੁਲਤਵੀ ਹੋਣ ਤੋਂ ਬਾਅਦ ਫਿਰ ਇਸਨੂੰ ਦੁਪਹਿਰ ੧੨ ਵਜੇ ਹੀ ਖਤਮ ਕਰ ਦਿੱਤਾ ਗਿਆ। ਹੁਣ ਕੱਲ ਸਵੇਰੇ ੧੦ ਵਜੇ ਵਿਧਾਨ ਸਭਾ ਦਾ ਆਖਰੀ ਦਿਨ ਸ਼ੁਰੂ ਹੋਵੇਗਾ।

ਪੰਜਾਬ ਵਿਧਾਨ ਸਭਾ ਸਰਦ ਰੁੱਤ ਇਜਲਾਸ ਦਾ ਦੂਜਾ ਦਿਨ: ਵਿਰੋਧੀਆਂ ਵੱਲੋਂ ਉਠਾਏ ਮੁੱਦੇ ਵਿਰੋਧੀਆਂ ਵੱਲੋਂ ਚੁੱਕੇ ਗਏ ਮੁੱਦਿਆਂ ਨੂੰ ਕੈਪਟਨ ਨੇ ਸਮੇਂ ਦੀ ਬਰਾਬਦੀ ਦੱਸਿਆ ਅਤੇ ਕਿਹਾ ਕਿ ਅੱਜ ਕੁਝ ਬਿਲ ਪਾਸ ਹੋ ਗਏ ਹਨ ਜਦਕਿ ਕੁਝ ਕੱਲ ਹੋ ਜਾਣਗੇ।

—PTC News

Related Post