ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 26 ਨਵੰਬਰ ਨੂੰ ਹੋਵੇਗਾ , ਮੁੱਖ ਮੰਤਰੀ ਰਹਿਣਗੇ ਗ਼ੈਰ -ਹਾਜ਼ਰ

By  Shanker Badra November 25th 2019 10:27 AM -- Updated: November 25th 2019 10:28 AM

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 26 ਨਵੰਬਰ ਨੂੰ ਹੋਵੇਗਾ , ਮੁੱਖ ਮੰਤਰੀ ਰਹਿਣਗੇ ਗ਼ੈਰ -ਹਾਜ਼ਰ:ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਸੰਵਿਧਾਨ ਦਿਵਸ ਮੌਕੇ 'ਤੇ 26 ਨਵੰਬਰ ਨੂੰ ਆਪਣੇ ਵਿਸ਼ੇਸ਼ ਸੈਸ਼ਨ ਲਈ 15ਵੀਂ ਪੰਜਾਬ ਵਿਧਾਨ ਸਭਾ ਨੂੰ ਸੱਦਾ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿਖੇ ਸੰਵਿਧਾਨ ਦਿਵਸ ਦੇ ਯਾਦਗਾਰੀ ਸਮਾਗਮ ਲਈ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ।

Punjab Vidhan Sabha special session will be on November 26 ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 26 ਨਵੰਬਰ ਨੂੰਹੋਵੇਗਾ , ਮੁੱਖ ਮੰਤਰੀ ਰਹਿਣਗੇ ਗ਼ੈਰ -ਹਾਜ਼ਰ

ਦੱਸਿਆ ਜਾਂਦਾ ਹੈ ਕਿ ਇਸ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ਼ੈਰ ਹਾਜ਼ਰ ਰਹਿਣਗੇ ਕਿਉਂਕਿ ਉਹ ਇਸ ਵੇਲੇ ਵਿਦੇਸ਼ ਦੌਰੇ ‘ਤੇ ਹਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦੀ ਗ਼ੈਰ ਹਾਜ਼ਰੀ ਵਿੱਚ ਮੰਤਰੀ ਬ੍ਰਹਮ ਮਹਿੰਦਰਾ ਸਰਕਾਰੀ ਰਸਮਾਂ ਨਿਭਾਉਣਗੇ। ਸੰਵਿਧਾਨ ਦਿਵਸ ਮੌਕੇ ਸੱਦੇ ਸੈਸ਼ਨ ਦੌਰਾਨ ਭਾਵੇਂ ਕੇਵਲ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਉੱਪਰ ਹੀ ਚਰਚਾ ਹੋਵੇਗੀ ਪਰ ਮੌਕੇ ‘ਤੇ ਕੋਈ ਵਿਧਾਇਕ ਹੋਰ ਮੁੱਦਾ ਵੀ ਉਠਾ ਸਕਦਾ ਹੈ।

Punjab Vidhan Sabha special session will be on November 26 ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 26 ਨਵੰਬਰ ਨੂੰਹੋਵੇਗਾ , ਮੁੱਖ ਮੰਤਰੀ ਰਹਿਣਗੇ ਗ਼ੈਰ -ਹਾਜ਼ਰ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁੱਧਵਾਰ 6 ਨਵੰਬਰ ਨੂੰ ਸਵੇਰੇ 11 ਵਜੇ ਬੁਲਾਇਆ ਗਿਆ ਸੀ। ਇਸ ਸੈਸ਼ਨ ਵਿੱਚ ਪੰਜਾਬ ਤੇ ਹਰਿਆਣਾ ਦੋਵੇਂ ਸੁਬਿਆਂ ਦੇ ਮੁੱਖ ਮੰਤਰੀ, ਕੈਬਿਨੇਟ ਮੰਤਰੀ ਤੇ ਵਿਧਾਇਕ ਉੱਥੇ ਮੌਜੂਦ ਰਹੇ ਸਨ।

-PTCNews

Related Post