ਪੰਜਾਬ ਦੇ ਵੋਟਰ ਸਬੂਤ ਵਜੋਂ ਫੋਟੋ ਪਹਿਚਾਣ ਪੱਤਰ ਜਾਂ ਹੋਰ ਅਧਿਕਾਰਤ ਦਸਤਾਵੇਜ ਦਿਖਾ ਕੇ ਪਾ ਸਕਦੇ ਨੇ ਵੋਟ : ਚੋਣ ਕਮਿਸ਼ਨ

By  Shanker Badra May 18th 2019 07:02 PM

ਪੰਜਾਬ ਦੇ ਵੋਟਰ ਸਬੂਤ ਵਜੋਂ ਫੋਟੋ ਪਹਿਚਾਣ ਪੱਤਰ ਜਾਂ ਹੋਰ ਅਧਿਕਾਰਤ ਦਸਤਾਵੇਜ ਦਿਖਾ ਕੇ ਪਾ ਸਕਦੇ ਨੇ ਵੋਟ : ਚੋਣ ਕਮਿਸ਼ਨ:ਚੰਡੀਗੜ : ਪੰਜਾਬ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਵੋਟਰਾਂ ਨੂੰ ਫੋਟੋ ਪਹਿਚਾਣ ਪੱਤਰ ਪੋਲਿੰਗ ਸਟੇਸਨ ਵਿਖੇ ਲਿਜਾਣ ਲਈ ਕਿਹਾ ਹੈ।ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਐਸ. ਕਰੁਣਾ ਰਾਜੂ ਨੇ ਇਹ ਵੀ ਕਿਹਾ ਕਿ ਜਿੰਨਾਂ ਵੋਟਰਾਂ ਕੋਲ ਫੋਟੋ ਪਹਿਚਾਣ ਪੱਤਰ ਨਹੀਂ ਹਨ,

Punjab Voters proof Identity card or other official document showing Vote : Election Commission
ਪੰਜਾਬ ਦੇ ਵੋਟਰ ਸਬੂਤ ਵਜੋਂ ਫੋਟੋ ਪਹਿਚਾਣ ਪੱਤਰ ਜਾਂ ਹੋਰ ਅਧਿਕਾਰਤ ਦਸਤਾਵੇਜ ਦਿਖਾ ਕੇ ਪਾ ਸਕਦੇ ਨੇ ਵੋਟ : ਚੋਣ ਕਮਿਸ਼ਨ

ਉਹ ਪਾਸਪੋਰਟ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸਬੁੱਕ, ਪੈਨ ਕਾਰਡ, ਆਰ.ਜੀ.ਆਈ ਵਲੋਂ ਐਨ.ਪੀ.ਆਰ.ਤਹਿਤ ਜਾਰੀ ਸਮਾਰਟ ਕਾਰਡ,

Punjab Voters proof Identity card or other official document showing Vote : Election Commission
ਪੰਜਾਬ ਦੇ ਵੋਟਰ ਸਬੂਤ ਵਜੋਂ ਫੋਟੋ ਪਹਿਚਾਣ ਪੱਤਰ ਜਾਂ ਹੋਰ ਅਧਿਕਾਰਤ ਦਸਤਾਵੇਜ ਦਿਖਾ ਕੇ ਪਾ ਸਕਦੇ ਨੇ ਵੋਟ : ਚੋਣ ਕਮਿਸ਼ਨ

ਮਨਰੇਗਾ ਜੌਬ ਕਾਰਡ, ਕਿਰਤ ਮਤਰਾਲੇ ਦੀ ਸਕੀਮ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਸਹਿਤ ਪੈਨਸਨ ਦਸਤਾਵੇਜ, ਜਾਂ ਸੰਸਦ ਮੈਬਰਾਂ, ਵਿਧਾਨ ਸਭਾ ਮੈਬਰਾਂ ਨੂੰ ਜਾਰੀ ਅਧਿਕਾਰਤ ਪਹਿਚਾਣ ਪੱਤਰ ਦਿਖਾ ਕੇ ਵੀ ਵੋਟ ਪਾ ਸਕਦੇ ਹਨ।

-PTCNews

Related Post