ਤਸਵੀਰਾਂ ਰਾਹੀਂ ਐਮੀ ਵਿਰਕ ਨੇ ਸਾਂਝਾ ਕੀਤਾ ਕਿਸਾਨ ਦੇ ਦਿਲ ਦਾ ਦਰਦ

By  Jagroop Kaur December 10th 2020 09:04 PM -- Updated: December 10th 2020 09:05 PM

ਦਿਲਜੀਤ ਦੁਸਾਂਝ ਤੋਂ ਬਾਅਦ, ਅਮਨਿੰਦਰਪਾਲ ਸਿੰਘ ਵਿਰਕ, ਜੋ ਐਮੀ ਵਿਰਕ ਵਜੋਂ ਜਾਣੇ ਜਾਂਦੇ ਹਨ, ਦੇ ਨਵੇਂ ਖੇਤ ਬਿੱਲਾਂ ਵਿਰੁੱਧ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਏ। ਪੰਜਾਬੀ ਗਾਇਕ-ਅਦਾਕਾਰ ਨੂੰ ਸਿੰਘੂ ਬਾਰਡਰ 'ਤੇ ਸਪਾਟ ਕੀਤਾ ਗਿਆ। ਉਨ੍ਹਾਂ ਨੇ ਕਿਸਾਨਾਂ ਨੂੰ ਆਪਣਾ ਸਮਰਥਨ ਵਧਾਇਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬੀ ਗਾਇਕ ਨੇ ਉਨ੍ਹਾਂ ਲਈ ਗਾਇਆ ਸੀ | ਉਥੇ ਹੀ ਪੰਜਾਬੀ ਗਾਇਕ ਐਮੀ ਵਿਰਕ ਬੀਤੇ ਦਿਨੀਂ ਦਿੱਲੀ ਵਿਖੇ ਕਿਸਾਨ ਅੰਦੋਲਨ ’ਚ ਪਹੁੰਚੇ।

 ਇਸ ਦੌਰਾਨ ਐਮੀ ਵਿਰਕ ਨੇ ਜਿਥੇ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ, ਉਥੇ ਆਪਣੇ ਗੀਤਾਂ ਰਾਹੀਂ ਉਨ੍ਹਾਂ ਦਾ ਮਨੋਰੰਜਨ ਵੀ ਕੀਤਾ। ਸੋਸ਼ਲ ਮੀਡੀਆ ’ਤੇ ਵੀ ਐਮੀ ਵਿਰਕ ਲਗਾਤਾਰ ਕਿਸਾਨਾਂ ਦੇ ਹੱਕ ’ਚ ਖੜ੍ਹ ਰਹੇ ਹਨ। ਹਾਲ ਹੀ ’ਚ ਐਮੀ ਵਿਰਕ ਵਲੋਂ ਸੋਸ਼ਲ ਮੀਡੀਆ ’ਤੇ ਕਿਸਾਨਾਂ ਦੇ ਦੁੱਖ-ਸੁੱਖ ਨੂੰ ਬਿਆਨ ਕਰਦੀਆਂ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ। ਪਹਿਲੀ ਤਸਵੀਰ ਐਮੀ ਵਿਰਕ ਵਲੋਂ ਸੁੱਖ ਵਾਲੀ ਸਾਂਝੀ ਕੀਤੀ ਗਈ ਹੈ, ਜਿਸ ’ਚ ਕਿਸਾਨ ਖੇਤਾਂ ’ਚ ਨੰਨ੍ਹੇ ਬੱਚਿਆਂ ਨਾਲ ਫਸਲਾਂ ਬੀਜਦਾ ਨਜ਼ਰ ਆ ਰਿਹਾ ਹੈ।

ਦੂਜੀ ਤਸਵੀਰ ’ਚ ਇਕ ਬਜ਼ੁਰਗ ਕਿਸਾਨ ਫੋਨ ’ਤੇ ਨੰਨ੍ਹੇ ਬੱਚੇ ਨਾਲ ਗੱਲ ਕਰਦਾ ਦਿਖਾਈ ਦੇ ਰਿਹਾ ਹੈ। ਉਹ ਆਪਣੇ ਪੋਤਰੇ ਜਾਂ ਦੋਹਤੇ ਨਾਲ ਗੱਲ ਕਰ ਰਿਹਾ ਹੈ। ਘਰ ਤੋਂ ਦੂਰ ਦਿੱਲੀ ’ਚ ਧਰਨੇ ’ਤੇ ਬੈਠੇ ਕਿਸਾਨ ਦੇ ਇਸ ਦਰਦ ਨੂੰ ਐਮੀ ਵਿਰਕ ਨੇ ਸਮਝਿਆ ਤੇ ਤਸਵੀਰ ਸਾਂਝੀ ਕੀਤੀ। ਐਮੀ ਇਸ ਤਸਵੀਰ ਨਾਲ ਲਿਖਦੇ ਹਨ, ‘ਓ ਮੇਰਿਆ ਸੱਚਿਆ ਪਾਤਸ਼ਾਹ।

Related Post