ਨਾਜਾਇਜ਼ ਹਥਿਆਰਾਂ ਸਣੇ ਮੁਲਜ਼ਮ ਪੁਲਿਸ ਅੜਿੱਕੇ, ਹਥਿਆਰਾਂ ਦੀ ਕਰਦਾ ਸੀ ਸਪਲਾਈ

By  Aarti December 15th 2022 04:12 PM

ਮੁਨੀਸ਼ ਗਰਗ (ਬਠਿੰਡਾ, 15 ਦਸੰਬਰ) : ਸੀਆਈਏ ਪੁਲਿਸ ਬਠਿੰਡਾ ਨੇ ਇੱਕ ਮੁਲਜ਼ਮ ਨੂੰ 4 ਨਾਜ਼ਾਇਜ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਪਲਾਨਿੰਗ ਕਰ ਰਿਹਾ ਸੀ। ਜਿਸਦੇ ਮਨਸੂਬਿਆਂ ’ਤੇ ਬਠਿੰਡਾ ਦੀ ਸੀਆਈਏ ਪੁਲਿਸ ਨੇ ਪਾਣੀ ਫੇਰ ਦਿੱਤਾ ਹੈ। 

ਮਾਮਲੇ ਸਬੰਧੀ ਬਠਿੰਡਾ ਐਸਐਸਪੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਨਾਜ਼ਾਇਜ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਕੋਲੋਂ 4 ਪਿਸਤੌਲ 32 ਬੋਰ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਮੱਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਦੂਜੇ ਸੂਬਿਆਂ ਵਿੱਚ ਸਪਲਾਈ ਕਰਦਾ ਸੀ। ਜਿਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। 

ਦੂਜੇ ਮਾਮਲੇ ਵਿੱਚ ਪੁਲਿਸ ਨੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਐਸਐਸਪੀ ਬਠਿੰਡਾ ਨੇ ਦੱਸਿਆ ਕਿ ਬੀਤੀ ਦੀਵਾਲੀ ਰਾਤ 23 ਅਕਤੂਬਰ ਨੂੰ ਪਟਾਕੇ ਦੇ ਗੋਦਾਮ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇੱਕ ਸੁਰੱਖਿਆ ਗਾਰਡ ਉੱਤੇ ਹਮਲਾ ਕਰਦੇ ਹੋਏ ਉਸਦੀ 12 ਬੋਰ ਦੋਨਾਲੀ ਰਾਈਫਲ ਖੋਹ ਕੇ ਲੈ ਗਿਆ। ਜਿਸ ਨੂੰ ਪੁਲਿਸ ਨੇ ਮੁਲਜ਼ਮਾਂ ਕੋਲੋਂ ਬਰਾਮਦ ਕਰ ਲਈ ਹੈ। ਫਿਲਹਾਲ ਇਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਸੁਖਬੀਰ ਸਿੰਘ ਬਾਦਲ ਨੇ CM ਮਾਨ 'ਤੇ ਕੱਸਿਆ ਤੰਜ, ਕਿਹਾ- CM ਦਾ ਮਤਲਬ ਚੀਫ ਮਨੀਸਟਰ ਹੈ ਕਾਮੇਡੀ ਮੈਨ ਨਹੀਂ..

Related Post