ਮੋਹਾਲੀ: ਬੱਸ ਡਰਾਈਵਰ ਨੂੰ ਪਿਆ ਦਿੱਲ ਦਾ ਦੌਰਾ, 3 ਕਾਰਾਂ ਨੂੰ ਮਾਰੀ ਟੱਕਰ

ਮਦਨਪੁਰਾ ਚੌਕ 'ਤੇ ਇੱਕ ਕਾਲਜ ਦੀ ਬੱਸ ਨੇ ਤਿੰਨ ਕਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਅਸਲ ਵਜ੍ਹਾ ਬੱਸ ਡਰਾਈਵਰ ਨੂੰ ਦਿੱਲ ਦਾ ਦੌਰਾ ਦੱਸੀ ਜਾ ਰਹੀ ਹੈ ਜਿਸ ਕਰਕੇ ਉਹ ਬੇਹੋਸ਼ ਹੋ ਗਿਆ।

By  Jasmeet Singh February 21st 2023 01:48 PM -- Updated: February 21st 2023 01:59 PM

ਮੋਹਾਲੀ, 21 ਫਰਵਰੀ: ਸੋਮਵਾਰ ਦੁਪਹਿਰ ਮਦਨਪੁਰਾ ਚੌਕ 'ਤੇ ਇੱਕ ਕਾਲਜ ਦੀ ਬੱਸ ਨੇ ਤਿੰਨ ਕਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਅਸਲ ਵਜ੍ਹਾ ਬੱਸ ਡਰਾਈਵਰ ਨੂੰ ਪਿਆ ਦਿੱਲ ਦਾ ਦੌਰਾ ਦੱਸੀ ਜਾ ਰਹੀ ਹੈ, ਜਿਸ ਕਰਕੇ ਉਹ ਬੇਹੋਸ਼ ਹੋ ਗਿਆ। ਇਸ ਬੱਸ ਵਿੱਚ ਕਾਲਜ ਦੇ ਵਿਦਿਆਰਥੀ ਸਵਾਰ ਸਨ। ਹਾਦਸੇ ਮਗਰੋਂ ਬੱਸ ਦੀਆਂ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਵਿੱਚ ਦੋ ਕਾਰਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਮੁਤਾਬਕ ਬੱਸ ਮੋਹਾਲੀ ਦੇ ਫੇਜ਼ 4 ਵਾਲੇ ਪਾਸੇ ਤੋਂ ਆ ਰਹੀ ਸੀ ਤਾਂ ਡਰਾਈਵਰ ਅਚਾਨਕ ਬੇਹੋਸ਼ ਹੋ ਕੇ ਸਟੇਅਰਿੰਗ ’ਤੇ ਡਿੱਗ ਪਿਆ। ਜਿਸ ਕਾਰਨ ਬੱਸ ਨੇ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਚੌਂਕ 'ਚ ਜਾ ਵੱਜੀ। 

Related Post