ਖੁਸ਼ੀ ਖੁਸ਼ੀ ਵਿਦੇਸ਼ ਤੋਰਿਆ ਸੀ ਮਾਪਿਆਂ ਨੇ ਲਾਡਲਾ ਪੁੱਤ, 20 ਦਿਨ ਬਾਅਦ ਆਈ ਮੰਦਭਾਗੀ ਖ਼ਬਰ

By  Jagroop Kaur March 17th 2021 06:02 PM

ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਨੌਜਵਾਨ ਪੰਜਾਬ ਆਪਣਾ ਘਰ ਬਾਹਰ ਛੱਡ ਵਿਦੇਸ਼ਾਂ ਨੂੰ ਜਾਂਦੇ ਹਨ ਤਾਂ ਜੋ ਉਹ ਵਧੀਆ ਪੜ੍ਹਾਈ ਕਰ ਸਕਣ ਅਤੇ ਆਪਣਾ ਭਵਿੱਖ ਸੁਖਾਲਾ ਕਰ ਸਕਣ। ਪਰ ਕਦੇ ਕਦੇ ਉਹਨਾਂ ਦੇ ਸੁਪਨੇ ਪੂਰੇ ਹੋਣ ਤੋਂ ਪਹਿਲਾਂ ਹੀ ਇਨਸਾਨ ਜ਼ਿੰਦਗੀ ਤੋਂ ਹਰ ਜਾਂਦਾ ਹੈ।Punjabi youth died in UK:

Punjabi youth died in UK:

ਹੋਰ ਪੜ੍ਹੋ : ਕੋਰੋਨਾ ਪੀੜਤ ਸੁਖਬੀਰ ਸਿੰਘ ਬਾਦਲ ਇਲਾਜ ਲਈ ਦਿੱਲੀ ਹੋਏ ਰਵਾਨਾ

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਤਰਨਤਾਰਨ ਦੇ ਪਿੰਡ ਪੰਡੋਰੀ ਰੋਮਾਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪ੍ਰਭਨੂਰ ਸਿੰਘ ਨਾਮ ਦਾ ਨੌਜਵਾਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ UK ਗਿਆ ਸੀ, ਪਰ ਮਾੜੀ ਕਿਸਮਤ ਕਾਰਨ ਉਹ ਆਪਣੇ ਸੁਪਨਿਆਂ ਨੂੰ ਉਡਾਣ ਨਹੀਂ ਦੇ ਸਕਿਆ।

Punjabi youth died in UK

READ MORE : ਕੋਰੋਨਾ ਵਾਇਰਸ ‘ਤੇ ਪੀ.ਐੱਮ. ਮੋਦੀ ਨੇ ਦਿੱਤੇ ਇਹ ਅਹਿਮ ਮੰਤਰ

ਦਰਅਸਲ, ਤਰਨਤਾਰਨ ਦੇ ਪਿੰਡ ਪੰਡੋਰੀ ਰੋਮਾਣਾ ਦਾ ਰਹਿਣ ਵਾਲਾ ਪ੍ਰਭਨੂਰ 20 ਦਿਨ ਪਹਿਲਾਂ ਹੀ ਸਟੱਡੀ ਵੀਜ਼ਾ 'ਤੇ UK ਗਿਆ ਸੀ। ਜਿੱਥੇ ਉਸਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਸਦੀ ਮੌਤ ਦੀ ਖਬਰ ਦਾ ਪਤਾ ਲੱਗਦਿਆਂ ਹੀ ਉਸਦੇ ਪਰਿਵਾਰਿਕ ਮੈਂਬਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਕੋਲੋਂ ਮ੍ਰਿਤਕ ਦੀ ਲਾਸ਼ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ।

Related Post