ਬਾਹਰ ਜਾਣ ਲਈ ਝੂਠੇ ਵਿਆਹ ਕਰਵਾਉਣ ਵਾਲੇ ਕੁੜੀਆਂ/ਮੁੰਡਿਆਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ?

By  Joshi July 20th 2017 12:26 PM -- Updated: July 20th 2017 12:31 PM

Punjabis in Canada

ਭਾਰਤੀ ਤੋਂ ਪਰਿਵਾਰ ਆਪਣੇ ਮੁੰਡਿਆਂ ਨੂੰ ਕੈਨੇਡਾ ਵਿੱਚ ਭੇਜਣ ਲਈ ਬਹੁਤ ਕਾਹਲੇ ਹਨ। ਇਹ ਕਹਿਣਾ ਹੈ ਕਿ ਕੈਨੇਡਾ ਮੀਡੀਆ ਦੀ ਇੱਕ ਸੋਸ਼ਲ-ਮੀਡੀਆ ਸਾਈਟ ਦਾ।

ਦਰਅਸਲ, ਇਸ ਮੀਡੀਆ ਸਾਈਟ ਨੇ ਆਪਣੀ ਸੋਸ਼ਲ ਮੀਡੀਆ ਸਾਈਟ 'ਤੇ ਇੱਕ ਅਜਿਹੀ ਤਸਵੀਰ ਸਾਂਝੀ ਕੀਤੀ ਹੈ ਜਿੱਥੇ ਇੱਕ ਭਾਰਤੀ ਪਰਿਵਾਰ ਵੱਲੋਂ 7 ਬੈਂਡ ਨਾਲ ਆਈਲਟਸ ਕੀਤੀ ਕੁੜੀ ਦੀ ਭਾਲ ਲਈ ਇਸ਼ਤਿਹਾਰ ਪਾਇਆ ਗਿਆ ਹੈ। ਵਿਆਹ ਨਕਲੀ ਜਾਂ ਅਸਲੀ ਕਰਨ ਦੀ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲਿਖਿਆ ਗਿਆ ਹੈ ਕਿ ਖਰਚਾ ਮੁੰਡੇ ਪਰਿਵਾਰ ਵੱਲੋਂ ਉਠਾਇਆ ਜਾਵੇਗਾ।

Punjabis in Canada

ਪੰਜਾਬ ਦੀ ਇਕ ਨਿੱਜੀ ਅਖਬਾਰ ਵਿੱਚ ਛਪੇ ਇਸ ਇਸ਼ਤਹਾਰ ਦੀ ਫੋਟੋ ਨੂੰ ਉਸ ਮੀਡੀਆ ਸਾਈਟ ਨੇ ਸ਼ੇਅਰ ਕੀਤਾ ਹੈ।

Punjabis in Canada

ਜ਼ਿਕਰ-ਏ-ਖਾਸ ਹੈ ਕਿ ਭਾਰਤ ਖਾਸਕਰ ਪੰਜਾਬ ਤੋਂ ਹਰ ਲੱਖ ਹਜ਼ਾਰਾਂ ਨੌਜਵਾਨ ਸਟੂਡੈਂਟ ਵਿਜ਼ਾ 'ਤੇ ਬਾਹਰ ਜਾਂਦੇ ਹਨ। ਕਈ ਸੂਰਤਾਂ ਵਿੱਚ ਜਿੱਥੇ ਮੁੰਡਾ ਜਾਂ ਕੁੜੀ ਆਈਲਟਸ ਕਰਨ ਤੋਂ ਅਸਮਰੱਥ ਹੁੰਦਾ ਹੈ, ਉਥੇ ਦੂਜੀ ਧਿਰ ਵੱਲੋਂ IELTS ਕੀਤੇ ਵਰ (ਨਕਲੀ) ਦੀ ਭਾਲ ਕੀਤੀ ਜਾਂਦੀ ਹੈ। ਇਸ ਦੇ ਬਦਲੇ ਵਿੱਚ ਬਾਹਰ ਜਾਣ ਅਤੇ ਪੜ੍ਹਾਈ ਦਾ ਖਰਚਾ ਵੀ ਦੂਜੀ ਧਿਰ ਵੱਲੋਂ ਚੁਕਿਆ ਜਾਂਦਾ ਹੈ।

Punjabis in Canada

ਇਸ ਤੋਂ ਪਹਿਲਾਂ ਵੀ ਨਕਲੀ ਵਿਆਹਾਂ 'ਤੇ ਇੰਮੈਬਸੀ ਵੱਲੋਂ ਸ਼ਿਕੰਜਾ ਕੱਸਿਆ ਜਾ ਚੁੱਕਿਆ ਹੈ।

ਹੁਣ, ਇਸ ਤਰ੍ਹਾਂ ਦੀ ਖਬਰ ਵਾਇਰਲ ਹੋਣ ਤੋਂ ਬਾਅਦ ਸਪਾਊਜ਼ ਵਿਜ਼ਾ ਤੇ ਇੰਮਬੈਸੀ ਹੋਰ ਸ਼ਿਕੰਜਾ ਕੱਸ ਸਕਦੀ ਹੈ।।

—PTC News

Related Post