ਬਾਹਰ ਜਾਣ ਲਈ ਝੂਠੇ ਵਿਆਹ ਕਰਵਾਉਣ ਵਾਲੇ ਕੁੜੀਆਂ/ਮੁੰਡਿਆਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ?
Reported by: PTC News Desk Edited by: Joshi
--
July 20th 2017 12:26 PM
--
Updated:
July 20th 2017 12:31 PM
ਬਾਹਰ ਜਾਣ ਲਈ ਝੂਠੇ ਵਿਆਹ ਕਰਵਾਉਣ ਵਾਲੇ ਕੁੜੀਆਂ/ਮੁੰਡਿਆਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ?
Punjabis in Canada
ਭਾਰਤੀ ਤੋਂ ਪਰਿਵਾਰ ਆਪਣੇ ਮੁੰਡਿਆਂ ਨੂੰ ਕੈਨੇਡਾ ਵਿੱਚ ਭੇਜਣ ਲਈ ਬਹੁਤ ਕਾਹਲੇ ਹਨ। ਇਹ ਕਹਿਣਾ ਹੈ ਕਿ ਕੈਨੇਡਾ ਮੀਡੀਆ ਦੀ ਇੱਕ ਸੋਸ਼ਲ-ਮੀਡੀਆ ਸਾਈਟ ਦਾ।
ਦਰਅਸਲ, ਇਸ ਮੀਡੀਆ ਸਾਈਟ ਨੇ ਆਪਣੀ
ਸੋਸ਼ਲ ਮੀਡੀਆ ਸਾਈਟ 'ਤੇ ਇੱਕ ਅਜਿਹੀ ਤਸਵੀਰ ਸਾਂਝੀ ਕੀਤੀ ਹੈ ਜਿੱਥੇ ਇੱਕ ਭਾਰਤੀ ਪਰਿਵਾਰ ਵੱਲੋਂ 7 ਬੈਂਡ ਨਾਲ ਆਈਲਟਸ ਕੀਤੀ ਕੁੜੀ ਦੀ ਭਾਲ ਲਈ ਇਸ਼ਤਿਹਾਰ ਪਾਇਆ ਗਿਆ ਹੈ। ਵਿਆਹ ਨਕਲੀ ਜਾਂ ਅਸਲੀ ਕਰਨ ਦੀ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲਿਖਿਆ ਗਿਆ ਹੈ ਕਿ ਖਰਚਾ ਮੁੰਡੇ ਪਰਿਵਾਰ ਵੱਲੋਂ ਉਠਾਇਆ ਜਾਵੇਗਾ।

ਪੰਜਾਬ ਦੀ ਇਕ ਨਿੱਜੀ ਅਖਬਾਰ ਵਿੱਚ ਛਪੇ ਇਸ ਇਸ਼ਤਹਾਰ ਦੀ ਫੋਟੋ ਨੂੰ ਉਸ ਮੀਡੀਆ ਸਾਈਟ ਨੇ ਸ਼ੇਅਰ ਕੀਤਾ ਹੈ।

ਜ਼ਿਕਰ-ਏ-ਖਾਸ ਹੈ ਕਿ ਭਾਰਤ ਖਾਸਕਰ ਪੰਜਾਬ ਤੋਂ ਹਰ ਲੱਖ ਹਜ਼ਾਰਾਂ ਨੌਜਵਾਨ ਸਟੂਡੈਂਟ ਵਿਜ਼ਾ 'ਤੇ ਬਾਹਰ ਜਾਂਦੇ ਹਨ। ਕਈ ਸੂਰਤਾਂ ਵਿੱਚ ਜਿੱਥੇ ਮੁੰਡਾ ਜਾਂ ਕੁੜੀ ਆਈਲਟਸ ਕਰਨ ਤੋਂ ਅਸਮਰੱਥ ਹੁੰਦਾ ਹੈ, ਉਥੇ ਦੂਜੀ ਧਿਰ ਵੱਲੋਂ IELTS ਕੀਤੇ ਵਰ (ਨਕਲੀ) ਦੀ ਭਾਲ ਕੀਤੀ ਜਾਂਦੀ ਹੈ। ਇਸ ਦੇ ਬਦਲੇ ਵਿੱਚ ਬਾਹਰ ਜਾਣ ਅਤੇ ਪੜ੍ਹਾਈ ਦਾ ਖਰਚਾ ਵੀ ਦੂਜੀ ਧਿਰ ਵੱਲੋਂ ਚੁਕਿਆ ਜਾਂਦਾ ਹੈ।

ਇਸ ਤੋਂ ਪਹਿਲਾਂ ਵੀ ਨਕਲੀ ਵਿਆਹਾਂ 'ਤੇ ਇੰਮੈਬਸੀ ਵੱਲੋਂ ਸ਼ਿਕੰਜਾ ਕੱਸਿਆ ਜਾ ਚੁੱਕਿਆ ਹੈ।
ਹੁਣ, ਇਸ ਤਰ੍ਹਾਂ ਦੀ ਖਬਰ ਵਾਇਰਲ ਹੋਣ ਤੋਂ ਬਾਅਦ ਸਪਾਊਜ਼ ਵਿਜ਼ਾ ਤੇ ਇੰਮਬੈਸੀ ਹੋਰ ਸ਼ਿਕੰਜਾ ਕੱਸ ਸਕਦੀ ਹੈ।।
—PTC News