ਦਿੱਲੀ ਕਿਸਾਨ ਸੰਘਰਸ਼ ਦਾ ਹਿੱਸਾ ਬਣਨ ਤੋਂ ਬਾਅਦ ਘਰ ਪਰਤਦੇ ਹੀ ਗਈ ਦੋ ਕਿਸਾਨਾਂ ਦੀ ਜਾਨ

By  Jagroop Kaur March 24th 2021 08:08 PM

ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਨੂੰ ਚਾਰ ਮਹੀਨੇ ਹੋ ਸੰਘਰਸ਼ ਦਾ ਹਿੱਸਾ ਬਣੀਆਂ। ਪਰ ਉਹਨਾਂ ਦੇ ਇਰਾਦੇ ਅੱਜ ਵੀ ਅਟਲ ਹਨ। ਇਸ ਸੰਘਰਸ਼ ਕਿੰਨੇ ਹੀ ਕਿਸਾਨ ਅਜਿਹੇ ਹਨ ਜਿੰਨਾ ਨੇ ਹੁਣ ਤੱਕ ਆਪਣੀਆਂ ਜਾਨਾਂ ਵੀ ਗੁਆ ਲਈਆਂ ਹਨ।Farmers and mazdoor in huge number gather to pay tribute to Bhagat Singh, Rajguru and Sukhdev

READ MORE : ਪੁਲਿਸ ਮਹਿਕਮੇ ‘ਚ ਹੋਇਆ ਫੇਰਬਦਲ,10 ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ

ਇਹਨਾਂ ਕਿਸਾਨਾਂ 'ਚ ਹੀ ਅੱਜ ਦੋ ਕਿਸਾਨ ਹੋਰ ਇਸ ਦੁਨੀਆਂ 'ਚ ਨਹੀਂ ਰਹੇ , ਜਿੰਨਾ ਵਿਚੋਂ ਤਲਵੰਡੀ ਸਾਬੋ ਦੇ ਪਿੰਡ ਕੋਟ ਵਖਤੂ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਦੇ ਕਿਸਾਨ ਭੋਲਾ ਸਿੰਘ ਦੀ ਦਿਲ ਦਾ ਦੌਰ ਪੈਣ ਨਾਲ ਮੌਤ ਹੋ ਗਈ। ਕਿਸਾਨ ਭੋਲਾ ਸਿੰਘ ਕਿਸਾਨ ਅੰਦੋਲਨ ਟਿੱਕਰੀ ਬਾਰਡਰ ‘ਤੇ ਸੰਘਰਸ਼ ਕਰ ਰਿਹਾ ਸੀ ਤੇ ਸਵੇਰੇ ਉਸ ਦੀ ਦਿਲ ਦਾ ਦੌਰਾ ਪੈ ਕੇ ਮੌਤ ਹੋ ਗਈ ।ਕਿਸਾਨ ਦੀ ਮੌਤ 'ਤੇ ਪਿੰਡ ਵਾਸੀਆਂ ਨੇ ਵਿਤੀ ਸਹਾਇਤਾ ਦੇਣ ਦੇ ਨਾਲ ਸਰਕਾਰੀ ਨੌਕਰੀ ਦੇਣ ਦੀ ਸਿਫ਼ਾਰਸ਼ ਕਰਨ ਦੀ ਮੰਗ ਕੀਤੀ ਹੈ।

READ MORE :ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਸਕੂਲੀ ਅਧਿਆਪਕਾਂ ਦੇ ਵੱਡੇ ਪੱਧਰ ‘ਤੇ...

ਉਥੇ ਹੀ ਦੂਜੇ ਪਾਸੇ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਠੱਠਾ ਦੇ ਕਿਸਾਨ ਜੋਗਿੰਦਰ ਸਿੰਘ (62)ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲੋਪੋਕੇ/ਚੋਗਾਵਾਂ ਤੋਂ ਪੰਜ ਮਾਰਚ ਨੂੰ ਸਿੰਘੂ ਬਾਰਡਰ ਉੱਪਰ ਚੱਲੇ ਜਥੇ ਵਿਚ ਗਏ ਸਨ। ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਦਿੱਲੀ ਦੇ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।ਉਨ੍ਹਾਂ ਨੂੰ ਵਾਪਸ ਲਿਆਂਦਾ ਗਿਆ , ਜਿੱਥੇ ਉਨ੍ਹਾਂ ਦੀ ਦੁਬਾਰਾ ਸਿਹਤ ਵਿਗੜ ਗਈ ਤੇ ਘਰ ਵਾਲੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ।

Related Post