ਪੰਜਾਬ ਦੀ ਸੱਤਾ ਪੰਜਾਬ ਤੋਂ ਬਾਹਰੋਂ ਚੱਲਦੀ ਹੈ : ਅਨੁਰਾਗ ਠਾਕੁਰ

By  Pardeep Singh May 7th 2022 04:46 PM

ਪਟਿਆਲਾ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਪਟਿਆਲਾ ਵਿੱਚ ਐਨ.ਆਈ.ਐਸ ਦੇ ਸਮਾਰੋਹ ਵਿੱਚ ਪਹੁੰਚੇ। ਇਸ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈਸ ਵਾਰਤਾ ਕੀਤੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਬੱਗਾ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਇਹ ਕਾਰਵਾਈ ਕਾਰਨ ਪੰਜਾਬ ਦੀ ਛਵੀ ਖਰਾਬ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਦਾ ਅਕਸ ਵੀ ਖਰਾਬ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਹੱਦੀ ਇਲਾਕੇ ਵਿੱਚ ਬਹੁਤ ਤਕਨੀਕੀ ਸਾਧਨਾ ਨਾਲ ਦੁਸ਼ਮਣ ਹਰਕਤ ਕਰਦਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੀ ਸੁਰੱਖਿਆ ਏਜੰਸੀਆਂ ਆਪਣਾ ਕੰਮ ਕਰ ਰਹੀਆ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਖੁਸ਼ਹਾਲ ਹੈ ਅਤੇ ਖੁਸ਼ਹਾਲ ਹੀ ਰਹੇਗਾ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਦਾ ਸਰਹੱਦੀ ਸੂਬਾ ਹੋਣ ਦੇ ਨਾਤੇ ਬਹੁਤ ਧਿਆਨ ਰੱਖਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਗੈਂਗਵਾਰ ਹੋਣਾ ਅਤੇ ਸਮਾਜ ਵਿੱਚ ਤਣਾਓ ਵਾਲਾ ਮਾਹੌਲ ਬਣ ਜਾਣਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਸੱਤਾ ਦਿੱਤੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਸੱਤਾ ਕਿਸ ਨੂੰ ਦਿੱਤੀ ਸੀ ਪਰ ਸੱਤਾ ਚਲਾ ਕੋਈ ਹੋਰ ਹੀ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੱਤਾ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ ਹੈ। ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਖੇਡਾਂ ਇਨਡੋਰ ਸਟੇਡੀਅਮ ਵਿੱਚ ਟਰੈਕ ਬਣਾਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਖੇਡਾਂ ਦਾ ਬਹੁਤ ਸਮਾਨ ਖਰੀਦ ਕੇ ਦਿੱਤਾ ਹੈ। ਉਨ੍ਹਾਂ ਨੇ ਮੋਦੀ ਦੀ ਸਰਕਾਰ ਆਉਣ ਨਾਲ ਖੇਡਾਂ ਲਈ ਖਾਸ ਬਜਟ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਉਲੰਪੀਅਨ ਦੇ ਲਈ ਖਿਡਾਰੀਆਂ ਨੂੰ ਚੁਣਨ ਲਈ ਕਮੇਟੀ ਬਣਾਈ ਹੈ ਅਤੇ ਖਿਡਾਰੀਆਂ ਲਈ ਖਾਸ ਸਹੂਲਤਾਂ ਦਿੱਤੀਆਂ ਜਾਂਦੀਆ ਹਨ। ਇਕ ਖਿਡਾਰੀ ਨੂੰ ਟਰੇਨਿੰਗ ਦੇਣ ਲਈ ਕੋਚ ਅਤੇ 6 ਲੱਖ ਰੁਪਏ ਵੀ ਦਿੱਤੇ ਜਾਂਦੇ ਹਨ। ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਦੀ ਲਵਲੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਤਗਮੇ ਜਿੱਤੇ ਹਨ। ਉਨ੍ਹਾਂ ਨੇਕਿਹਾ ਹੈ ਕਿ ਇਸ ਤਰ੍ਹਾਂ ਹਰਿਆਣਾ ਦੇ ਖਿਡਾਰੀ ਵੀ ਚੰਗਾ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ 2027 ਵਿੱਚ ਮੈਂ ਆਵਾਂਗਾ ਅਤੇ ਸਾਡੀ ਸਰਕਾਰ ਹੀ ਬਣੀ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਯੂਥ ਲਈ ਸਰਕਾਰ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਆਜ਼ਾਦੀ ਦਾ ਅੰਮ੍ਰਿਤ ਪ੍ਰੋਗਰਾਮ ਚੱਲਦਾ ਹੈ ਇਸ ਨਾਲ ਯੂਥ ਜੁੜਿਆ ਹੋਇਆ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਸਰਕਾਰ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਹੈ ਪੁਲਿਸ ਜਦੋਂ ਸੂਬੇ ਵਿੱਚ ਜਾਂਦੀ ਹੈ ਤਾਂ ਲੋਕਲ ਥਾਣੇ ਵਿੱਚ ਸੂਚਨਾ ਦੇਣੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਰਜੋਤ ਸਿੰਘ ਬੈਂਸ ਜੇਲ੍ਹਾ ਵੱਲ ਧਿਆਨ ਦੇਣ। ਇਹ ਵੀ ਪੜ੍ਹੋ:ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਵੱਡਾ ਐਲਾਨ, ਹਸਪਤਾਲਾਂ 'ਚ ਨਹੀਂ ਦੇਖੇ ਜਾਣਗੇ ਆਯੂਸ਼ਮਾਨ ਕਾਰਡ ਵਾਲੇ ਮਰੀਜ਼ -PTC News

Related Post