ਰਾਹੁਲ ਗਾਂਧੀ ਨੂੰ ਅਹਿਮਦਾਬਾਦ ਕੋਰਟ ਨੇ ਏਡੀਸੀ ਬੈਂਕ ਮਾਣਹਾਨੀ ਮਾਮਲੇ ’ਚ ਦਿੱਤੀ ਜਮਾਨਤ

By  Shanker Badra July 12th 2019 06:14 PM

ਰਾਹੁਲ ਗਾਂਧੀ ਨੂੰ ਅਹਿਮਦਾਬਾਦ ਕੋਰਟ ਨੇ ਏਡੀਸੀ ਬੈਂਕ ਮਾਣਹਾਨੀ ਮਾਮਲੇ ’ਚ ਦਿੱਤੀ ਜਮਾਨਤ:ਅਹਿਮਦਾਬਾਦ : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਅਹਿਮਦਾਬਾਦ ਦੀ ਮੇਟ੍ਰੋਪੋਲੀਟਨ ਅਦਾਲਤ ਨੇ ਅਹਿਮਦਾਬਾਦ ਡਿਸਿਟ੍ਰਕਟ ਕੋ-ਆਪਰੇਸ਼ਨ ਬੈਂਕ (ਏਡੀਸੀ ਬੈਂਕ) ਮਾਨਹਾਨੀ ਕੇਸ਼ ਵਿਚ ਜ਼ਮਾਨਤ ਦੇ ਦਿੱਤੀ। ਇਸ ਦੌਰਾਨ ਅਦਾਲਤ ਨੇ 15 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਉਤੇ ਜਮਾਨਤ ਦਿੱਤੀ ਹੈ।

Rahul Gandhi Ahmedabad Court ADC bank defamation case Bail ਰਾਹੁਲ ਗਾਂਧੀ ਨੂੰ ਅਹਿਮਦਾਬਾਦ ਕੋਰਟ ਨੇ ਏਡੀਸੀ ਬੈਂਕ ਮਾਣਹਾਨੀ ਮਾਮਲੇ ’ਚ ਦਿੱਤੀ ਜਮਾਨਤ

ਉਨ੍ਹਾਂ ਖਿਲਾਫ ਏਡੀਸੀ ਬੈਂਕ ਅਤੇ ਉਸਦੇ ਚੇਅਰਮੈਨ ਅਜੈ ਪਟੇਲ ਵੱਲੋਂ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਅੱਜ ਵਿਅਕਤੀਗਤ ਤੌਰ ਉਤੇ ਅਹਿਮਦਾਬਾਦ ਦੀ ਮੇਟ੍ਰੋਪੋਲੀਅਨ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਹੋਏ ਸਨ।

Rahul Gandhi Ahmedabad Court ADC bank defamation case Bail ਰਾਹੁਲ ਗਾਂਧੀ ਨੂੰ ਅਹਿਮਦਾਬਾਦ ਕੋਰਟ ਨੇ ਏਡੀਸੀ ਬੈਂਕ ਮਾਣਹਾਨੀ ਮਾਮਲੇ ’ਚ ਦਿੱਤੀ ਜਮਾਨਤ

ਦੱਸ ਦੇਈਏ ਕਿ ਜਦੋਂ ਅਦਾਲਤ ਨੇ 50 ਹਜ਼ਾਰ ਰੁਪਏ ਦੇ ਮੁਚੱਲਕੇ ਉਤੇ ਜਮਾਨਤ ਦੇਣ ਨੂੰ ਕਿਹਾ ਤਾਂ ਰਾਹੁਲ ਗਾਂਧੀ ਦੇ ਵਕੀਲਾਂ ਨੇ 15 ਹਜ਼ਾਰ ਰੁਪਏ ਦੀ ਬੇਨਤੀ ਕੀਤੀ , ਜਿਸ ਨੂੰ ਅਦਾਲਤ ਨੇ ਮੰਨ ਲਿਆ ਹੈ। ਜਿਸ ਤੋਂ ਬਾਅਦ ਅਦਾਲਤ ਨੇ 15 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਉਤੇ ਜਮਾਨਤ ਦਿੱਤੀ ਹੈ।ਇਸ ਮਾਮਲੇ ਦੀ ਅਗਲੀ ਸੁਣਵਾਈ 7 ਸਤੰਬਰ ਨੂੰ ਹੋਵੇਗੀ।

Rahul Gandhi Ahmedabad Court ADC bank defamation case Bail ਰਾਹੁਲ ਗਾਂਧੀ ਨੂੰ ਅਹਿਮਦਾਬਾਦ ਕੋਰਟ ਨੇ ਏਡੀਸੀ ਬੈਂਕ ਮਾਣਹਾਨੀ ਮਾਮਲੇ ’ਚ ਦਿੱਤੀ ਜਮਾਨਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਿਆਕੜਾਂ ਨੂੰ ਲੱਗੀਆਂ ਮੌਜ਼ਾਂ , ਮੇਲੇ ਵਿੱਚ ਸ਼ਰਾਬ ਠੇਕੇਦਾਰਾਂ ਨੇ ਸਟਾਲ ਲਗਾ ਕੇ ਵੇਚੀ ਸ਼ਰਾਬ , ਪੁਲਿਸ ਦੇਖਦੀ ਰਹੀ ਤਮਾਸ਼ਾ

ਇਸ ਤੋਂ ਪਹਿਲਾਂ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਰ ਐਸ ਐਸ ਮਾਣਹਾਨੀ ਕੇਸ ਵਿਚ ਮੁੰਬਈ ਦੀ ਅਦਾਲਤ ਨੇ 15 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਉਤੇ ਜਮਾਨਤ ਦਿੱਤੀ ਹੈ। ਅਦਾਲਤ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਦੋਸ਼ੀ ਨਹੀਂ ਹੈ।

-PTCNews

Related Post