ਪੰਜਾਬ ਕੈਬਨਿਟ 'ਚ ਸ਼ਾਮਿਲ ਹੋਣ ਵਾਲੇ 9 ਮੰਤਰੀਆਂ ਦੇ ਨਾਂਅ 'ਤੇ ਲੱਗੀ ਮੋਹਰ:ਕੈਪਟਨ ਅਮਰਿੰਦਰ

By  Shanker Badra April 20th 2018 05:10 PM -- Updated: April 20th 2018 05:21 PM

ਪੰਜਾਬ ਕੈਬਨਿਟ 'ਚ ਸ਼ਾਮਿਲ ਹੋਣ ਵਾਲੇ 9 ਮੰਤਰੀਆਂ ਦੇ ਨਾਂਅ 'ਤੇ ਲੱਗੀ ਮੋਹਰ:ਕੈਪਟਨ ਅਮਰਿੰਦਰ:ਪੰਜਾਬ ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਅੱਜ ਫ਼ਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋਈ ਹੈ।

ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਵਿਚਕਾਰ ਮੀਟਿੰਗ ਖਤਮ ਹੋ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਕਰੀਬ 1 ਘੰਟਾ ਮੀਟਿੰਗ ਚੱਲੀ ਹੈ।ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ ਹੀ ਕਾਂਗਰਸੀ ਆਗੂ ਇਕੱਠੇ ਹੋ ਗਏ ਸਨ।

ਮੀਟਿੰਗ ਖਤਮ ਤੋਂ ਬਾਅਦ ਕੈਪਟਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਮੰਤਰੀ ਮੰਡਲ 'ਚ ਸ਼ਾਮਿਲ ਹੋਣ ਵਾਲੇ 9 ਮੰਤਰੀਆਂ ਦੇ ਨਾਂਅ 'ਤੇ ਮੋਹਰ ਲੱਗ ਚੁੱਕੀ ਹੈ,ਜਿਨ੍ਹਾਂ ਦੇ ਨਾਂਅ ਅਜੇ ਜਨਤਕ ਨਹੀਂ ਕੀਤੇ।ਇਸ ਸਬੰਧੀ ਪੁੱਛੇ ਜਾਣ 'ਤੇ ਕੈਪਟਨ ਨੇ ਕਿਹਾ ਕਿ ਉਹ ਇਸ ਸਬੰਧੀ ਦੱਸ ਨਹੀਂ ਸਕਦੇ।ਕੈਪਟਨ ਨੇ ਕਿਹਾ ਕਿ ਕੱਲ ਨੂੰ ਪੰਜਾਬ ਕੈਬਨਿਟ ਦਾ ਵਿਸਥਾਰ ਕੀਤਾ ਜਾਵੇਗਾ।

-PTCNews

Related Post