ਕਾਂਗਰਸ ਨੇਤਾ ਰਾਹੁਲ ਗਾਂਧੀ ਦੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਭੜਕੀਆਂ ਮਹਿਲਾ ਸੰਸਦ ,ਲੋਕ ਸਭਾ 'ਚ ਹੰਗਾਮਾ

By  Shanker Badra December 13th 2019 01:15 PM -- Updated: December 13th 2019 01:16 PM

ਕਾਂਗਰਸ ਨੇਤਾ ਰਾਹੁਲ ਗਾਂਧੀ ਦੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਭੜਕੀਆਂ ਮਹਿਲਾ ਸੰਸਦ ,ਲੋਕ ਸਭਾ 'ਚ ਹੰਗਾਮਾ:ਨਵੀਂ ਦਿੱਲੀ :  ਕਾਂਗਰਸ ਨੇਤਾ ਰਾਹੁਲ ਗਾਂਧੀ ਦੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਜੰਮ ਕੇ ਹੰਗਾਮਾ ਹੋਇਆ ਹੈ। ਉਥੇ ਇਸ ਬਿਆਨ 'ਤੇ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਸਮੇਤ ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ 'ਤੇ ਨਿਸ਼ਾਨ ਸਾਧਦਿਆਂ ਉਨ੍ਹਾਂ ਨੂੰ ਮਾਫ਼ੀ ਮੰਗਣ ਲਈ ਕਿਹਾ ਹੈ।

Rahul Gandhi Rape In India remark Woman MPs protest in Parliament ਕਾਂਗਰਸ ਨੇਤਾ ਰਾਹੁਲ ਗਾਂਧੀ ਦੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਭੜਕੀਆਂ ਮਹਿਲਾ ਸੰਸਦ ,ਲੋਕ ਸਭਾ 'ਚ ਹੰਗਾਮਾ

ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਵੱਲੋਂ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਉਹ ਜ਼ਬਰ ਜਨਾਹ ਨੂੰ ਰਾਜਨੀਤਿਕ ਹਥਿਆਰ ਵਜੋਂ ਇਸਤੇਮਾਲ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਜ਼ਬਰ ਜਨਾਹ ਹੋਣ ? ਇਸ ਦੌਰਾਨ ਭਾਜਪਾ ਦੀਆਂ ਸੰਸਦ ਮੈਂਬਰਾਂ ਨੇ ਸੰਸਦ 'ਚ 'ਰਾਹੁਲ ਗਾਂਧੀ ਮੁਆਫ਼ੀ ਮੰਗੋ' ਦੇ ਨਾਅਰੇ ਵੀ ਲਗਾਏ।

Rahul Gandhi Rape In India remark Woman MPs protest in Parliament ਕਾਂਗਰਸ ਨੇਤਾ ਰਾਹੁਲ ਗਾਂਧੀ ਦੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਭੜਕੀਆਂ ਮਹਿਲਾ ਸੰਸਦ ,ਲੋਕ ਸਭਾ 'ਚ ਹੰਗਾਮਾ

ਉਥੇ, ਰਾਹੁਲ ਦੇ ਇਸ ਬਿਆਨ 'ਤੇ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਇਹ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਕੋਈ ਨੇਤਾ ਸਪੱਸ਼ਟ ਤੌਰ 'ਤੇ ਇਹ ਕਹਿ ਰਿਹਾ ਹੈ ਕਿ ਭਾਰਤੀ ਔਰਤਾਂ ਨਾਲ ਜਬਰ ਜਨਾਹ ਕੀਤਾ ਜਾਣਾ ਚਾਹੀਦਾ ਹੈ। ਦੇਸ਼ ਵਿੱਚ ਹਰ ਕੋਈ ਬਲਾਤਕਾਰ ਨਹੀਂ ਕਰਦਾ। ਕਾਨੂੰਨ ਬਲਾਤਕਾਰ ਕਰਨ ਵਾਲੇ ਨੂੰ ਸਜਾ ਦਿੰਦਾ ਹੈ। ਹਰ ਔਰਤ ਨੂੰ ਦਾਗੀ ਨਹੀਂ ਕੀਤਾ ਜਾ ਸਕਦਾ, ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ।'

Rahul Gandhi Rape In India remark Woman MPs protest in Parliament ਕਾਂਗਰਸ ਨੇਤਾ ਰਾਹੁਲ ਗਾਂਧੀ ਦੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਭੜਕੀਆਂ ਮਹਿਲਾ ਸੰਸਦ ,ਲੋਕ ਸਭਾ 'ਚ ਹੰਗਾਮਾ

ਇਸ ਦੇ ਇਲਾਵਾ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਰਾਹੁਲ ਖੁੱਲ੍ਹੇਆਮ ਕਹਿ ਰਹੇ ਹਨ ਕਿ ਰੇਪ ਇਨ ਇੰਡੀਆ' ,ਕੀ ਉਹ ਦੁਨੀਆਂ ਨੂੰ ਭਾਰਤ ਵਿੱਚ ਆ ਕੇ ਬਲਾਤਕਾਰ ਕਰਨ ਦਾ ਸੱਦਾ ਦੇ ਰਿਹਾ ਹੈ। ਲੋਕ ਸਭਾ ਤੋਂ ਇਲਾਵਾ ਰਾਜ ਸਭਾ ਵਿੱਚ ਵੀ ਰਾਹੁਲ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ, ਪਰ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਕਿਹਾ ਕਿ ਜਿਸ ਸਦਨ ਦਾ ਇਸ ਸਦਨ ਨਾਲ ਸਬੰਧਤ ਨਹੀਂ ਹੈ, ਉਸਦਾ ਨਾਮ ਨਹੀਂ ਲਿਆ ਜਾ ਸਕਦਾ।

Rahul Gandhi Rape In India remark Woman MPs protest in Parliament ਕਾਂਗਰਸ ਨੇਤਾ ਰਾਹੁਲ ਗਾਂਧੀ ਦੇ 'ਰੇਪ ਇਨ ਇੰਡੀਆ' ਵਾਲੇ ਬਿਆਨ 'ਤੇ ਭੜਕੀਆਂ ਮਹਿਲਾ ਸੰਸਦ ,ਲੋਕ ਸਭਾ 'ਚ ਹੰਗਾਮਾ

ਦੱਸ ਦੇਈਏ ਕਿ ਵੀਰਵਾਰ ਨੂੰ ਰਾਹੁਲ ਗਾਂਧੀ ਨੇ ਝਾਰਖੰਡ ਦੀ ਮਹਿਰਾਨਾ ਰੈਲੀ ਦੌਰਾਨ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਸੀ। ਰਾਹੁਲ ਗਾਂਧੀ ਨੇ ਕਿਹਾ ਸੀ, 'ਦੇਸ਼ ਵਿਚ ਨਰਿੰਦਰ ਮੋਦੀ ਨੇ ਕਿਹਾ ਸੀਮੇਕ ਇਨ ਇੰਡੀਆ , ਹੁਣ ਤੁਸੀਂ ਜਿਥੇ ਵੀ ਦੇਖੋ ਉਥੇ ਮੇਕ ਇਨ ਇੰਡੀਆ ਨਹੀਂ ਬਲਕਿ ਰੇਪ ਇਨ ਇੰਡੀਆ'ਹੈ। ਜੇ ਤੁਸੀਂ ਅਖਬਾਰ ਖੋਲ੍ਹਦੇ ਹੋ, ਤਾਂ ਝਾਰਖੰਡ ਵਿਚ ਔਰਤ ਨਾਲ ਬਲਾਤਕਾਰ , ਯੂਪੀ ਵਿਚ ਨਰਿੰਦਰ ਮੋਦੀ ਦੇ ਵਿਧਾਇਕ ਨੇ ਔਰਤ ਨਾਲ ਬਲਾਤਕਾਰ ਕੀਤਾ , ਹਰ ਪ੍ਰਦੇਸ਼ ਵਿੱਚ ਹਰ ਰੋਜ਼ ਰੇਪ ਇਨ ਇੰਡੀਆ।

-PTCNews

Related Post