2022 ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਦਾ ਪੈਂਤਰਾ ਰਾਹੁਲ ਗਾਂਧੀ

By  Jagroop Kaur October 5th 2020 09:20 PM

ਚੰਡੀਗੜ੍ਹ (ਬਿਊਰੋ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲ ਤੋਂ ਬਾਅਦ ਇਸ ਦਾ ਵਿਰੋਧ ਜਤਾਉਂਦੇ ਹੋਏ ਪੰਜਾਬ ਦਾ ਅੰਨਦਾਤਾ ਆਪਣੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਹੈ। ਅਜਿਹੇ 'ਚ ਸੱਤਾਧਿਰ ਕਾਂਗਰਸ ਫਿਰ ਕਿਸਾਨ ਦੀ ਮਜਬੂਰੀ, ਬੇਬੱਸੀ ਦਾ ਫਾਇਦਾ ਉਠਾਉਣ ਵਿੱਚ ਕਿਵੇਂ ਪਿੱਛੇ ਰਹਿ ਸਕਦੀ ਸੀ।ਕਾਂਗਰਸ ਚੰਗੀ ਤਰਾਂ ਜਾਣਦੀ ਹੈ ਮੁੜ ਸੱਤਾ ਪਾਉਣ ਦੇ ਲਈ ਰਸਤਾ ਕਿਸਾਨੀ ਅੰਦੋਲਨਾਂ ਵਿਚੋਂ ਹੀ ਗੁਜਰੇਗਾ। ਲਿਹਾਜਾ ਬਿਨਾਂ ਦੇਰ ਕੀਤਿਆਂ।At Congress Punjab tractor rally, Rahul Gandhi vows to rip farm laws | India News,The Indian Express

ਦਿੱਲੀ ਤੋਂ ਰਾਹੁਲ ਗਾਂਧੀ ਨੂੰ ਬੁਲਾ ਕਿਸਾਨਾਂ ਦਾ ਮਸੀਹਾ ਬਣਾਉਣ ਦੀ ਕੋਸ਼ਿਸ਼ ਤੇਜ ਕਰ ਦਿਤੀ ਗਈ। ਜਿਹੜੇ ਮੁੱਖ ਮੰਤਰੀ ਸਾਹਿਬ ਇੰਨੇ ਸਮੇਂ ਤੋਂ ਮਹਿਲਾਂ ਤੋਂ ਕਦੇ ਬਾਹਰ ਨਾ ਆਏ। ਅੱਜ ਉਹ ਵੀ ਕੋਰੋਨਾ ਦੇ ਡਰ ਅਤੇ ਭੈਅ ਨੂੰ ਕਿਨਾਰੇ ਕਰਦੇ ਹੋਏ ਇਕੱਠ ਵਿੱਚ ਨਿਕਲ ਕੇ ਤੁਰ ਪਏ ਟਰੈਕਟਰ ਰੈਲੀ ਦੀ ਅਗੁਵਾਈ ਕਰਨ ਦੇ ਲਈ।

https://www.facebook.com/ptcnewsonline/videos/2728421597431017/

ਇੰਨਾ ਹੀ ਨਹੀਂ ਕੈਪਟਨ ਸਾਹਿਬ ਵੱਲੋਂ ਇਸ ਰੈਲੀ ਦੇ ਲਈ ਖਾਸ ਤੌਰ ਤੇ ਟਰੈਕਟਰ ਤਿਆਰ ਕਰਵਾਏ ਗਏ। ਖਾਸ ਤੌਰ 'ਤੇ ਗੱਦੀਦਾਰ ਸੀਟਾਂ ਵੀ ਲਗਾਈਆਂ ਗਈਆਂ ਤਾਂ ਜੋ ਮਖਮਲ ਦੇ ਕੁੜਤੇ ਪਜਾਮੇ ਪਾਈ ਲੀਡਰ ਸਾਹਿਬਾਨਾਂ ਨੂੰ ਦਿੱਕਤ ਪੇਸ਼ ਨਾ ਆਵੇ।Kheti Bachao Yatra: At Punjab tractor rally, Rahul Gandhi slams Centre over farm lawsਹੋਰ ਤੇ ਹੋਰ ਖਾਸ ਤੌਰ 'ਤੇ ਸਖਤ ਸੁਰੱਖਿਆ ਪ੍ਰਬੰਧਾਂ 'ਚ ਕਿਸਾਨਾਂ ਦੀ ਗੱਲ ਹੋਈ।ਇਆ ਮੌਕੇ ਮੁੱਖ ਮੰਤਰੀ ਸਾਹਿਬ ਨੇ ਵੀ ਚਾਪਲੂਸੀ ਵਿਚ ਕੋਈ ਕਸਰ ਨਾ ਛੱਡੀ ਤੇ ਗੱਲਾਂ ਹੀ ਗੱਲਾਂ 'ਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਦਿਆਂ ਹੀ ਸਾਰੇ ਕਾਨੂੰਨ ਰੱਦ ਕਰਨ ਦੀ ਗੁਜਾਰਿਸ਼ ਵੀ ਕਰ ਦਿਤੀ।IN PICs: Day 2 of Rahul Gandhi's tractor rally in Punjab: Pictures Gallery, Photosਕਾਂਗਰਸ ਇਸ ਵੇਲੇ ਰਾਹੁਲ ਦੇ ਤਿੰਨ ਦਿਨਾਂ ਦੌਰੇ ਤੋਂ 2022 ਦਾ ਰਸਤਾ ਤਲਾਸ਼ ਰਹੀ ਹੈ। ਹਰ ਰੁੱਸੇ ਹੋਏ ਲੀਡਰ ਨੂੰ ਮਨਾਉਂਦੇ ਹੋਏ ਏਕਤਾ ਦਾ ਦਮ ਭਰ ਰਹੀ ਹੈ। ਪਰ ਕਾਂਗਰਸ ਇਹ ਭੁੱਲ ਰਹੀ ਹੈ ਕਿ ਕਿਸਾਨਾਂ ਦੇ ਬਹਾਨੇ ਸੱਤਾ ਤੇ ਨਿਸ਼ਾਨੇ ਲਗਾਏ ਜਾਣ ਦੀਆਂ ਇਹ ਤਕਰੀਰਾਂ ਕਿਸਾਨਾ ਨੂੰ ਹਜਮ ਨਹੀ ਹੋ ਰਹੀਆਂ ਤੇ ਸਾਰੇ ਸ਼ੋਅ ਨੂੰ ਡਰਾਮਾ ਕਰਾਰ ਦਿਤਾ ਜਾ ਰਿਹਾ ਹੈ।

Navjot Singh Sidhu attends Rahul Gandhi-led tractor rally in Punjab's Moga

ਕਿਸਾਨੀ ਸੰਦਰਭ ਵਿਚੋਂ ਇੱਕ ਤਸਵੀਰ ਸਾਫ ਹੁੰਦੀ ਜਰੂਰ ਨਜਰ ਆ ਰਹੀ ਹੈ ਕਿ ਸੱਤਾਧਿਰ ਨੂੰ ਹੁਣੇ ਤੋਂ ਹੀ 2022 ਦਾ ਡਰ ਸਤਾ ਰਿਹਾ ਹੈ। ਜਿਹੜੇ ਰਸਤਿਆਂ ਰਾਹੀਂ ਦਿੱਲੀ ਵੱਲ ਨੂੰ ਕੂਚ ਕਰਨਾ ਸੀ ਉਨਾਂ ਰਸਤਿਆਂ ਰਾਹੀਂ ਪੰਜਾਬ ਦੀ ਸੱਤਾ ਨੂੰ ਤਲਾਸ਼ਿਆ ਜਾ ਰਿਹਾ ਹੈ..ਤੇ ਸੂਬਾ ਕਾਂਗਰਸ ਇਸ ਗੱਲ ਤੇ ਆਸ ਲਗਾਈ ਬੈਠੀ ਹੈ ਕਿ ਕਿਸਾਨੀ ਧਰਨਿਆਂ ਦੇ ਚਿਰਾਗ ਚੋਂ ਨਿਕਲਿਆ ਸਿਆਸੀ ਦੈਂਤ ਮੁੜ ਸੱਤਾ ਵਲ ਪਹੁੰਚਾ ਸਕਦਾ ਹੈeducare

ਪੰਜਾਬ ਦੇ ਅੰਨਦਾਤਾ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਆਇਆ ਹੈ ਕਦੇ ਕੁਦਰਤੀ ਮਾਰ ਤੇ ਕਦੇ ਸਰਕਰੀ ਵਾਰ ਇਹਨਾਂ ਕਿਸਾਨਾ ਦੀਆਂ ਇਹਨਤਾਂ 'ਤੇ ਪਾਣੀ ਫੇਰਦਾ ਹੈ। ਕਿਸਾਨ ਹਮੇਸ਼ਾ ਆਪਣੇ ਹੱਕਾਂ ਦੇ ਲਈ ਸੜਕਾਂ 'ਤੇ ਧੱਕੇ ਖਾਂਦੇ ਰਹੇ ਹਨ। ਅਤੇ ਸਿਆਸੀ ਆਗੂ ਹਮੇਸ਼ਾ ਹੀ ਕਿਸਾਨਾਂ ਦੇ ਤਾਪ 'ਤੇ ਰੋਟੀਆਂ ਸੇਕਦੇ ਹੋਏ ਲਾਹਾ ਲੈਂਦੇ ਆਏ ਹਨ।Farmer union to protest at all dist headquarters on March 28 -  punjab$bhatinda - Hindustan Times

ਬਿਉਰੋ ਰਿਪੋਰਟ ਪੀਟੀਸੀ ਨਿਊਜ਼ ਚੰਡੀਗੜ

Related Post