ਅੱਤ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਪੰਜਾਬ ‘ਚ ਕਈ ਥਾਈਂ ਮੀਂਹ ਤੇ ਹਨੇਰੀ   

By  Shanker Badra June 10th 2021 10:38 PM

ਚੰਡੀਗੜ੍ਹ : ਪੰਜਾਬ ਵਿੱਚ ਸ਼ਾਮ ਨੂੰ ਅਚਾਨਕ ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਪਏ ਮੀਂਹ ਨੇ ਜਿਥੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਦਿੱਤੀ ਹੈ। ਉਥੇ ਹੀ ਪੰਜਾਬ ਦੇ ਕਈ ਇਲਾਕਿਆਂ ‘ਚ ਤੇਜ਼ ਹਵਾਵਾਂ ਤੋਂ ਬਾਅਦ ਪਏ ਭਰਵੇਂ ਮੀਂਹ ਨਾਲ ਲੋਕਾਂ ਦੇ ਚਿਹਰੇ ਖਿੜ ਗਏ। ਅੱਜ ਪੰਜਾਬ ਦੇ ਕਈ ਇਲਾਕਿਆਂ ਵਿੱਚ ਜ਼ਬਰਦਸਤ ਬਾਰਸ਼ ਹੋ ਰਹੀ ਹੈ।

। ਪੰਜਾਬ ਦੇ ਵੱਖ -ਵੱਖ ਇਲਾਕਿਆਂ ‘ਚ ਭਾਰੀ ਮੀਂਹ

ਪੰਜਾਬ ਦੇ ਕੁਝ ਹਿੱਸਿਆਂ ‘ਚ ਜਿਵੇਂ , ਪਟਿਆਲਾ, ਲੁਧਿਆਣਾ, ਮਾਨਸਾ, ਬਰਨਾਲਾ, ਜਲੰਧਰ ,ਮੋਹਾਲੀ  , ਅੰਮ੍ਰਿਤਸਰ ‘ਚ ਅੱਜ ਸ਼ਾਮ ਵੇਲੇ ਹਲਕੀ ਬਾਰਿਸ਼ ਹੋਣ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਮੀਂਹ ਨਾਲ ਵੱਧ ਤੋਂ ਵੱਧ ਤਾਪਮਾਨ ‘ਚ ਵੀ ਗਿਰਾਵਟ ਦਰਜ ਕੀਤੀ ਗਈ।

। ਪੰਜਾਬ ਦੇ ਵੱਖ -ਵੱਖ ਇਲਾਕਿਆਂ ‘ਚ ਭਾਰੀ ਮੀਂਹ

ਪੰਜਾਬ ‘ਚ ਮੀਂਹ ਪੈਣ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਲੋਕਾਂ ਨੂੰ ਰਾਹਤ ਮਿਲੀ ਹੈ। ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਅਸਮਾਨ ‘ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਜਿਸ ਤੋਂ ਬਾਅਦ ਮੀਂਹ ਨੇ ਵੀ ਦਸਤਕ ਦੇ ਦਿੱਤੀ ਹੈ।

ਅੱਤ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਪੰਜਾਬ ‘ਚ ਕਈ ਥਾਈਂ ਮੀਂਹ ਤੇ ਹਨੇਰੀ

ਜਿੱਥੇ ਮੀਂਹ ਪੈਣ ਕਾਰਨ ਲੋਕਾਂ ਦੇ ਚਿਹਰੇ ਖਿੜ੍ਹੇ ਹਨ, ਉਥੇ ਹੀ ਇਹ ਬਰਸਾਤ ਕਿਸਾਨਾਂ ਲਈ ਵੀ ਲਾਹੇਵੰਦ ਸਾਬਤ ਹੋਈ ਹੈ। ਇਸ ਸਮੇਂ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ, ਜਿਸ ਕਰਕੇ ਉਨ੍ਹਾਂ ਨੂੰ ਪਾਣੀ ਦੀ ਬੇਹੱਦ ਲੋੜ ਹੈ। ਉੱਧਰ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਅਣ ਐਲਾਨੇ ਕੱਟਾਂ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ।

ਅੱਤ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਪੰਜਾਬ ‘ਚ ਕਈ ਥਾਈਂ ਮੀਂਹ ਤੇ ਹਨੇਰੀ

ਪੰਜਾਬ ਵਿਚ ਕਈ ਜ਼ਿਲਿਆਂ ਵਿਚ ਪਾਰਾ 43 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਇਸ ਤੋਂ ਵੀ ਇਲਾਵਾ ਰਾਹਤ ਦੀ ਗੱਲ ਇਹ ਹੈ ਕਿ ਮੌਸਮ ਵਿਭਾਗ ਅਨੁਸਾਰ ਆਉਂਦੇ ਐਤਵਾਰ ਤੱਕ ਮੌਸਮ ਅਜਿਹਾ ਹੀ ਖੁਸ਼ਗਵਾਰ ਬਣਿਆ ਰਹੇਗਾ। ਪੰਜਾਬ ਵਿਚ 12 ਅਤੇ ਹਰਿਆਣਾ ਵਿਚ 13 ਤੋਂ 16 ਜੂਨ ਵਿਚਾਲੇ ਮੀਂਹ ਦੀ ਸੰਭਾਵਨਾ ਹੈ।

। ਪੰਜਾਬ ਦੇ ਵੱਖ -ਵੱਖ ਇਲਾਕਿਆਂ ‘ਚ ਭਾਰੀ ਮੀਂਹ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਪੰਜਾਬ ‘ਚ ਕਈ ਥਾਈਂ ਮੀਂਹ ਤੇ ਹਨੇਰੀ

ਦੱਸ ਦੇਈਏ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਭਿਆਨਕ ਗਰਮੀ ਪੈ ਰਹੀ ਸੀ। ਇਸ ਦੌਰਾਨ ਦੁਪਹਿਰ ਵੇਲੇ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢਕੇ ਰੱਖ ਦਿੱਤੇ ਸੀ ,ਜਿਸ ਕਰਕੇ ਲੋਕ ਬਾਹਰ ਨਿਕਲਣ ਤੋਂ ਗੁਰਹੇਜ਼ ਕਰਦੇ ਸੀ। ਇਸ ਵਾਰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਗਰਮੀ ਨੇ ਰਿਕਾਰਡ ਤੋੜ ਦਿੱਤਾ ਹੈ।

-PTCNews

Related Post