ਰਾਜ ਬੱਬਰ ਨੂੰ MP MLA ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ, 1996 'ਚ ਦਰਜ ਹੋਈ ਸੀ FIR

By  Riya Bawa July 7th 2022 07:05 PM

ਲਖਨਊ: ਕਾਂਗਰਸ ਨੇਤਾ ਰਾਜ ਬੱਬਰ ਨੂੰ ਲਖਨਊ ਦੇ ਸੰਸਦ ਮੈਂਬਰ ਵਿਧਾਇਕ ਦੀ ਅਦਾਲਤ ਨੇ ਚੋਣ ਅਧਿਕਾਰੀ ਦੀ ਕੁੱਟਮਾ ਕਰਨ ਦੇ ਮਾਮਲੇ 'ਚ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ 'ਤੇ 8500 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਰਾਜ ਬੱਬਰ ਨੂੰ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਕੁੱਟਮਾਰ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ।

ਇਸ ਦੇ ਨਾਲ ਹੀ ਫੈਸਲਾ ਸੁਣਾਏ ਜਾਣ ਸਮੇਂ ਰਾਜ ਬੱਬਰ ਅਦਾਲਤ ਵਿੱਚ ਮੌਜੂਦ ਸਨ। 2 ਮਈ 1996 ਨੂੰ ਚੋਣ ਅਧਿਕਾਰੀ ਨੇ ਰਾਜ ਬੱਬਰ ਖ਼ਿਲਾਫ਼ ਵਜ਼ੀਰਗੰਜ ਵਿੱਚ ਕੇਸ ਦਰਜ ਕੀਤਾ ਸੀ। ਰਾਜ ਬੱਬਰ ਉਸ ਸਮੇਂ ਸਪਾ ਦੇ ਉਮੀਦਵਾਰ ਸਨ।

-PTC News

Related Post