ਸ਼ਿਲਪਾ ਸ਼ੈੱਟੀ ਨੇ ਕੀਤਾ ਆਪਣੇ ਪਤੀ ਦਾ ਬਚਾਅ , ਅਸ਼ਲੀਲ ਨਹੀਂ 'ਇਰੋਟਿਕ ਫਿਲਮਾਂ ਬਣਾਉਂਦਾ ਹੈ 'ਰਾਜ ਕੁੰਦਰਾ

By  Shanker Badra July 24th 2021 05:22 PM

ਮੁਬੰਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿੱਚ ਅਦਾਲਤ ਤੋਂ ਰਾਹਤ ਨਹੀਂ ਮਿਲੀ। ਉਹ 27 ਜੁਲਾਈ ਤੱਕ ਪੁਲਿਸ ਹਿਰਾਸਤ ਵਿਚ ਰਹਿਣਗੇ। ਸ਼ੁੱਕਰਵਾਰ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਰਾਜ ਕੁੰਦਰਾ ਨਾਲ ਉਸ ਦੇ ਘਰ ਗਈ ਸੀ ,ਜਿੱਥੇ ਰਾਜ ਅਤੇ ਸ਼ਿਲਪਾ ਨਾਲ ਆਹਮੋ-ਸਾਹਮਣੇ ਬੈਠ ਕੇ ਪੁੱਛ-ਗਿੱਛ ਕੀਤੀ ਗਈ। ਸ਼ਿਲਪਾ ਸ਼ੈੱਟੀ ਨੂੰ ਇਸ ਸਮੇਂ ਦੌਰਾਨ ਕ੍ਰਾਈਮ ਬ੍ਰਾਂਚ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਸ਼ਿਲਪਾ ਸ਼ੈੱਟੀ ਨੇ ਕੀਤਾ ਆਪਣੇ ਪਤੀ ਦਾ ਬਚਾਅ , ਅਸ਼ਲੀਲ ਨਹੀਂ 'ਇਰੋਟਿਕ ਫਿਲਮਾਂ ਬਣਾਉਂਦਾ ਹੈ 'ਰਾਜ ਕੁੰਦਰਾ

ਸ਼ਿਲਪਾ ਸ਼ੈੱਟੀ ਨੇ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਸਾਹਮਣੇ ਕੀ- ਕੀ ਖੁਲਾਸੇ ਕੀਤੇ, ਹੁਣ ਇਸ ਦੀ ਜਾਣਕਾਰੀ ਸਾਹਮਣੇ ਆ ਗਈ ਹੈ। ਮੁੰਬਈ ਪੁਲਿਸ ਦੇ ਬਿਆਨ ਦੇ ਅਨੁਸਾਰ ਸ਼ਿਲਪਾ ਸ਼ੈੱਟੀ ਨੇ ਅਸ਼ਲੀਲਤਾ ਦੇ ਮਾਮਲੇ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਸ਼ਿਲਪਾ ਦਾ ਕਹਿਣਾ ਹੈ ਕਿ ਉਹ ਇਸ ਰੈਕੇਟ ਨਾਲ ਕਿਸੇ ਵੀ ਤਰਾਂ ਨਾਲ ਜੁੜੀ ਨਹੀਂ ਹੈ।

ਸ਼ਿਲਪਾ ਸ਼ੈੱਟੀ ਨੇ ਕੀਤਾ ਆਪਣੇ ਪਤੀ ਦਾ ਬਚਾਅ , ਅਸ਼ਲੀਲ ਨਹੀਂ 'ਇਰੋਟਿਕ ਫਿਲਮਾਂ ਬਣਾਉਂਦਾ ਹੈ 'ਰਾਜ ਕੁੰਦਰਾ

ਸ਼ਿਲਪਾ ਸ਼ੈੱਟੀ ਨੇ ਇਹ ਵੀ ਦੱਸਿਆ ਕਿ ਰਾਜ ਕੁੰਦਰਾ ਈਰੋਟਿਕ ਫਿਲਮਾਂ ਬਣਾਉਂਦਾ ਸੀ ਨਾ ਕਿ ਅਸ਼ਲੀਲ , ਦੋਵੇਂ ਵੱਖਰੀਆਂ ਚੀਜ਼ਾਂ ਹਨ। ਸ਼ਿਲਪਾ ਨੇ ਮੁੰਬਈ ਪੁਲਿਸ ਨੂੰ ਦੱਸਿਆ ਕਿ ਹਾਟ ਸ਼ਾਟ ਫਿਲਮ ਬਣਾਉਣ ਵਿੱਚ ਉਸ ਦੀ ਨਾ ਤਾਂ ਕੋਈ ਭੂਮਿਕਾ ਹੈ ਅਤੇ ਨਾ ਹੀ ਉਹ ਇਸ ਨਾਲ ਕਿਸੇ ਵੀ ਤਰੀਕੇ ਨਾਲ ਜੁੜੀ ਹੋਈ ਹੈ।

ਸ਼ਿਲਪਾ ਸ਼ੈੱਟੀ ਨੇ ਕੀਤਾ ਆਪਣੇ ਪਤੀ ਦਾ ਬਚਾਅ , ਅਸ਼ਲੀਲ ਨਹੀਂ 'ਇਰੋਟਿਕ ਫਿਲਮਾਂ ਬਣਾਉਂਦਾ ਹੈ 'ਰਾਜ ਕੁੰਦਰਾ

ਸ਼ਿਲਪਾ ਸ਼ੈੱਟੀ ਨੇ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਸਾਹਮਣੇ ਰਾਜ ਕੁੰਦਰਾ ਦਾ ਬਚਾਅ ਕੀਤਾ। ਸ਼ਿਲਪਾ ਨੇ ਇਹ ਵੀ ਮੰਨਿਆ ਕਿ ਉਹ ਹੌਟ ਸ਼ਾਟਸ ਦੀ ਸਹੀ ਸਮੱਗਰੀ ਬਾਰੇ ਵੀ ਨਹੀਂ ਜਾਣਦੀ ਸੀ। ਅਦਾਕਾਰਾ ਨੇ ਦਾਅਵਾ ਕੀਤਾ ਕਿ ਉਸ ਦਾ ਇਸ ਐਪ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਰਾਜ ਕੁੰਦਰਾ ਦਾ ਪੱਖ ਲੈਂਦਿਆਂ ਸ਼ਿਲਪਾ ਨੇ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਦੱਸਿਆ ਕਿ ਹੋਰ ਓਟੀਟੀ ਪਲੇਟਫਾਰਮਸ ਦੀ ਸਮਗਰੀ ਅਤੇ ਵੈੱਬ ਸੀਰੀਜ਼ ਵਧੇਰੇ ਅਸ਼ਲੀਲ ਹਨ। ਹੁਣ ਕ੍ਰਾਈਮ ਬ੍ਰਾਂਚ ਦੀ ਟੀਮ ਸ਼ਿਲਪਾ ਦੇ ਇਨ੍ਹਾਂ ਬਿਆਨਾਂ ਦੀ ਤਸਦੀਕ ਕਰੇਗੀ ਅਤੇ ਮਾਮਲੇ ਦੀ ਹੋਰ ਜਾਂਚ ਕਰੇਗੀ।

-PTCNews

Related Post