ਕੈਂਸਰ ਹਸਪਤਾਲ 'ਚ ਚਲਾਈ ਜਾ ਰਹੀ ਲੰਗਰ ਸੇਵਾ ਨੂੰ ਰਾਜਸਥਾਨ ਸਰਕਾਰ ਨੇ ਕੀਤਾ ਬੰਦ

By  Shanker Badra February 3rd 2020 04:16 PM

ਕੈਂਸਰ ਹਸਪਤਾਲ 'ਚ ਚਲਾਈ ਜਾ ਰਹੀ ਲੰਗਰ ਸੇਵਾ ਨੂੰ ਰਾਜਸਥਾਨ ਸਰਕਾਰ ਨੇ ਕੀਤਾ ਬੰਦ:ਤਲਵੰਡੀ ਸਾਬੋ : ਲੰਗਰ ਦੀ ਪਿਰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਸੀ ,ਜਿੱਥੇ ਕਿਸੇ ਵੀ ਜਾਤ -ਧਰਮ ਦੇ ਲੋਕ ਬਿਨਾਂ ਕਿਸੇ ਵਿਤਕਰੇ ਦੇ ਮੁਫ਼ਤ ਖਾਣਾ ਖਾ ਸਕਦੇ ਹਨ ਪਰ ਹਲਕਾ ਤਲਵੰਡੀ ਸਾਬੋ ਦੇ 15 ਪਿੰਡਾਂ ਦੇ ਲੋਕਾਂ ਵੱਲੋਂ ਕੈਂਸਰ ਮਰੀਜਾਂ ਲਈ ਚਲਾਏ ਜਾਂਦੇ ਲੰਗਰ ਨੂੰ ਬੰਦ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

Rajasthan Government Off Langer service at Bikaner cancer hospital ਕੈਂਸਰ ਹਸਪਤਾਲ 'ਚ ਚਲਾਈ ਜਾ ਰਹੀ ਲੰਗਰ ਸੇਵਾ ਨੂੰ ਰਾਜਸਥਾਨ ਸਰਕਾਰ ਨੇ ਕੀਤਾ ਬੰਦ

ਮਿਲੀ ਜਾਣਕਾਰੀ ਅਨੁਸਾਰ ਹਲਕਾ ਤਲਵੰਡੀ ਸਾਬੋ ਦੇ 15 ਪਿੰਡਾਂ ਦੇ ਲੋਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਬੀਕਾਨੇਰ ਕੈਂਸਰ ਹਸਪਤਾਲ ਵਿਚ ਚਲਾਏ ਜਾ ਰਹੇ ਮੁਫਤ ਲੰਗਰ ਨੂੰ ਰਾਜਸਥਾਨ ਸਰਕਾਰ ਵੱਲੋਂ ਇਕ ਵਾਰ ਫਿਰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜਿਸ ਨਾਲ ਹਲ਼ਕੇ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਬੀਕਾਨੇਰ ਪ੍ਰਸ਼ਾਸਨ ਨੇ ਲੰਗਰ ਕਮੇਟੀ ਨੂੰ ਹਸਪਤਾਲ ਵਿਚੋਂ ਲੰਗਰ ਵਾਲੇ ਸ਼ੈਡ ਖਾਲ੍ਹੀ ਕਰਨ ਲਈ ਕਿਹਾ ਹੈ।

Rajasthan Government Off Langer service at Bikaner cancer hospital ਕੈਂਸਰ ਹਸਪਤਾਲ 'ਚ ਚਲਾਈ ਜਾ ਰਹੀ ਲੰਗਰ ਸੇਵਾ ਨੂੰ ਰਾਜਸਥਾਨ ਸਰਕਾਰ ਨੇ ਕੀਤਾ ਬੰਦ

ਓਧਰ ਇਸ ਲੰਗਰ ਨੂੰ ਬਹਾਲ ਕਰਵਾਉਣ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਹਲ਼ਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਇਸ ਸਬੰਧੀ ਰਾਜਸਥਾਨ ਦੇ ਸਿਹਤ ਵਿਭਾਗ ਦੇ ਸੈਕਟਰੀ ਨਾਲ ਗੱਲਬਾਤ ਕਰਕੇ ਹੱਲ ਕਰਵਾਉਣਗੇ। ਜਿਸ ਦੇ ਲਈ ਉਨ੍ਹਾਂ ਨੇ ਲੰਗਰ ਬਹਾਲ ਕਰਵਾਉਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਤੇ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦਾ ਦਾਅਵਾ ਕੀਤਾ ਹੈ।

Rajasthan Government Off Langer service at Bikaner cancer hospital ਕੈਂਸਰ ਹਸਪਤਾਲ 'ਚ ਚਲਾਈ ਜਾ ਰਹੀ ਲੰਗਰ ਸੇਵਾ ਨੂੰ ਰਾਜਸਥਾਨ ਸਰਕਾਰ ਨੇ ਕੀਤਾ ਬੰਦ

ਦੱਸ ਦੇਈਏ ਕਿ 2014 ਤੋਂ ਬਠਿੰਡਾ ਦੇ ਪਿੰਡ ਕੌਰੇਆਣਾ ਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਵੈੱਲਫੇਅਰ ਸੁਸਾਇਟੀ ਵੱਲੋਂ ਬੀਕਾਨੇਰ ਹਸਪਤਾਲ ਦੇ ਕੰਪਲੈਕਸ ਵਿਚ ਕੈਂਸਰ ਮਰੀਜਾਂ ਲਈਮੁਫਤ ਲੰਗਰ ਸੇਵਾ ਸ਼ੁਰੂ ਕੀਤੀ ਗਈ ਸੀ। ਜਿਸ ਦੇ ਲਈ ਹਸਪਤਾਲ ਦੇ ਅੰਦਰ ਕਰੀਬ 2 ਕਨਾਲ ਜਗ੍ਹਾ ਵਿਚ ਸ਼ੈੱਡ ਬਣਾ ਕੇ ਲੰਗਰ ਤਿਆਰ ਕੀਤਾ ਜਾਂਦਾ ਹੈ।

-PTCNews

Related Post