ਪੰਜਾਬ ਦੇ ਮੁਲਾਜ਼ਮਾਂ ਨੇ ਰਾਜਸਥਾਨ ਦੇ ਲੋਕਾਂ ਨੂੰ ਪਰਚੇ ਵੰਡ ਕੇ ਦਿੱਤੀ ਇਹ ਨਸੀਹਤ

By  Jashan A December 2nd 2018 05:04 PM

ਪੰਜਾਬ ਦੇ ਮੁਲਾਜ਼ਮਾਂ ਨੇ ਰਾਜਸਥਾਨ ਦੇ ਲੋਕਾਂ ਨੂੰ ਪਰਚੇ ਵੰਡ ਕੇ ਦਿੱਤੀ ਇਹ ਨਸੀਹਤ,ਹਨੂੰਮਾਨਗੜ੍ਹ: ਪੰਜਾਬ ਦੇ ਮੁਲਾਜ਼ਮਾਂ ਨੇ ਕਾਂਗਰਸ ਸਰਕਾਰ ਤੋਂ ਦੁਖੀ ਹੋ ਕੇ ਰਾਜਸਥਾਨ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਉਥੇ ਪਹੁੰਚ ਕੇ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਪਰਚੇ ਆਮ ਜਨਤਾ 'ਚ ਵੰਡੇ। ਮੁਲਜ਼ਮਾਂ ਵੱਲੋਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਤੁਸੀ ਇਸ ਲਾਰੇਬਾਜ਼ ਸਰਕਾਰ ਦੇ ਚੁੰਗਲ 'ਚ ਫਸ ਕੇ ਆਪਣੀ ਵੋਟ ਦਾ ਗਲਤ ਇਸਤੇਮਾਲ ਨਾਲ ਕਰਿਓ।

ਜਿਥੇ ਇੱਕ ਪਾਸੇ ਰਾਜਸਥਾਨ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਉਮੀਦਵਾਰਾਂ ਦੇ ਹੱਕ 'ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਅਤੇ ਵਾਅਦਿਆਂ ਦੀ ਝੜੀ ਲਗਾ ਰਹੇ ਸਨ। ਉਥੇ ਹੀ ਮੁਲਜ਼ਮਾਂ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਲੋਕਾਂ ਨੂੰ ਦੱਸਿਆ ਕਿ 20 ਮਹੀਨੇ ਪਹਿਲਾਂ ਇਹੀ ਵਾਅਦੇ ਕੀਤੇ ਗਏ ਸਨ ਦਾ ਸੱਚ ਰਾਜਸਥਾਨ ਨਿਵਾਸੀਆ ਵਿੱਚ ਰੱਖਣ ਲਈ ਪਰਚੇ ਵੰਡ ਰਹੇ ਸਨ।

ਮੁਲਾਜ਼ਮਾਂ ਦੇ ਇਸ ਰੋਸ ਨੂੰ ਦੇਖਦੇ ਹੋਏ ਮੌਕੇ 'ਤੇ ਹਾਜ਼ਰ ਕਾਂਗਰਸੀ ਆਗੂਆ ਵੱਲੋਂ ਮੁਲਾਜ਼ਮਾਂ ਦੇ ਸਬੰਧ 'ਚ ਕਾਂਗਰਸ ਹਾਈਕਮਾਨ ਨਾਲ ਗੱਲਬਾਤ ਕੀਤੀ ਗਈ ਤੇ ਮੌਕੇ ਤੇ ਕੈਬਿਨਟ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਮੀਟਿੰਗ ਕਰਵਾਈ। ਮੀਟਿੰਗ ਤਕਰੀਬਨ 45 ਮਿੰਟ ਚੱਲੀ ਜਿਸ 'ਚ ਡਿਟੇਲ ਵਿਚਾਰ ਚਰਚਾ ਹੋਈ ਤੇ ਮੰਤਰੀ ਸਾਹਿਬ ਵੱਲੋਂ ਜਲਦ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।

ਦੱਸ ਦੇਈਏ ਕਿ 20 ਮਹੀਨੇ ਪਹਿਲਾਂ ਪੰਜਾਬ ਚੋਣਾਂ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪੰਜਾਬ 'ਚ ਆ ਕੇ ਪ੍ਰਚਾਰ ਕੀਤਾ ਸੀ ਤੇ ਜੋ ਵਾਅਦੇ ਹੁਣ ਰਾਜਸਥਾਨ ਦੀ ਜਨਤਾ ਨੂੰ ਕੀਤੇ ਜਾ ਰਹੇ ਹੈ ਉਹੀ ਵਾਅਦੇ ਪੰਜਾਬ ਦੇ ਲੋਕਾਂ ਨੂੰ ਕੀਤੇ ਗਏ ਸਨ ਪਰ 20 ਮਹੀਨਿਆਂ 'ਚ ਪੰਜਾਬ ਦੀ ਕਾਂਗਰਸ ਸਰਕਾਰ ਨੇ ਜਨਤਾ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ।ਮੁੱਖ ਮੰਤਰੀ ਪੰਜਾਬ, ਹੋਰ ਮੰਤਰੀ ਤੇ ਕਾਂਗਰਸੀ ਨੇਤਾ ਹੁਣ ਜਨਤਾ ਦੇ ਕੰਮ ਕਰਨ ਤਾਂ ਦੂਰ ਦੀ ਗੱਲ ਉਨ੍ਹਾਂ ਦੀ ਗੱਲ ਵੀ ਨਹੀਂ ਸੁਣਦੇ।

ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਘਰ ਘਰ ਨੋਕਰੀ ਦੇਣ ਬੇਰੁਜ਼ਗਾਰਾਂ ਨੂੰ 100 ਦਿਨ 'ਚ ਬੇਰੁਜ਼ਗਾਰੀ ਭੱਤਾ ਦੇਣ, ਨੋਜਵਾਨਾਂ ਨੂੰ ਸਮਾਰਟ ਫੋਨ, ਵਜ਼ੀਫਾ, ਬਜ਼ੁਰਗਾਂ ਦੀ ਪੈਨਸ਼ਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਮੁਲਾਜ਼ਮਾਂ ਦੀਆ ਤਨਖਾਹਾਂ ਵਧਾਉਣ ਵਰਗੇ ਕਈ ਵਾਅਦੇ ਕੀਤੇ ਸਨ। ਪਰ ਹੁਣ ਤੱਕ ਪੰਜਾਬ ਵਾਸੀਆਂ ਨੂੰ ਅਜਿਹੀ ਕਿਸੇ ਤਰ੍ਹਾਂ ਦੀ ਸਹੂਲਤ ਮਿਲਦੀ ਨਜ਼ਰ ਨਹੀਂ ਆ ਰਹੀ।

ਉਥੇ ਹੀ ਕੁਝ ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਅਸੀ ਗੁਆਂਢੀ ਸੂਬਿਆਂ ਦੇ ਨਾਤੇ ਰਾਜਸਥਾਨ ਨਿਵਾਸੀਆਂ ਨੂੰ ਆਪਣਾ ਪਰਿਵਾਰ ਸਮਝਦੇ ਹੋਏ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਝੂਠਾ ਪ੍ਰਚਾਰ ਕਰ ਰਹੇ ਹਨ। ਇਸ ਲਈ ਆਮ ਜਨਤਾ ਨੂੰ ਕਾਂਗਰਸ ਤੋਂ ਬਚਣ ਦਾ ਸੰਦੇਸ਼ ਦੇਣ ਆਏ ਹਨ ਅਤੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਕਾਂਗਰਸੀ ਆਗੂ ਅਤੇ ਰਾਹੁਲ ਗਾਂਧੀ ਜਿਥੇ ਜਿੱਥੇ ਪ੍ਰਚਾਰ ਕਰਨਗੇ ਮੁਲਾਜ਼ਮ ਉਥੇ ਜਾ ਕੇ ਪਰਚੇ ਵੰਡਣਗੇ।

-PTC News

Related Post