ਰਾਜਨਾਥ ਵੱਲੋਂ ਪਾਕਿਸਤਾਨ 'ਚ ਡਿੱਗੀ ਮਿਜ਼ਾਈਲ 'ਤੇ ਅਫਸੋਸ ਜ਼ਾਹਿਰ, ਜਾਂਚ ਦੇ ਦਿੱਤੇ ਹੁਕਮ

By  Ravinder Singh March 15th 2022 02:59 PM -- Updated: March 15th 2022 03:08 PM

ਨਵੀਂ ਦਿੱਲੀ : ਪਾਕਿਸਤਾਨ ਵਿੱਚ ਭਾਰਤੀ ਮਿਜ਼ਾਈਲ ਡਿੱਗਣ ਨੂੰ ਦੁਰਘਟਨਾ ਕਰਾਰ ਦਿੰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੰਸਦ ਵਿੱਚ ਇਸ ਉਤੇ ਅਫਸੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਨੇ ਮਿਜ਼ਾਈਲ ਡਿੱਗਣ ਨੂੰ ਦੁਰਘਟਨਾ ਕਰਾਰ ਦਿੰਦਿਆਂ ਇਸ ਉਤੇ ਅਫਸੋਸ ਜ਼ਾਹਿਰ ਕੀਤਾ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਗਲਤੀ ਨਾਲ ਡਿੱਗੀ ਮਿਜ਼ਾਇਲ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਭਾਰਤ ਦੀ ਮਿਜ਼ਾਈਲ ਤੋਂ ਪਾਕਿਸਤਾਨ ਡਰਿਆ ਹੋਇਆ ਹੈ। ਪਾਕਿਸਤਾਨੀ ਹਵਾਈ ਸੈਨਾ ਦੇ ਉਪ ਮੁਖੀ ਅਤੇ ਦੋ ਮਾਰਸ਼ਲਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਥੇ ਹੀ ਭਾਰਤ ਸਰਕਾਰ ਨੇ ਸੰਸਦ ਵਿੱਚ ਬਿਆਨ ਦਿੱਤਾ ਹੈ ਕਿ ‘ਮਿਜ਼ਾਇਲ ਸਿਸਟਮ ਭਰੋਸੇਮੰਦ’ਹੈ ਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।

ਰਾਜਨਾਥ ਵੱਲੋਂ ਪਾਕਿਸਤਾਨ 'ਚ ਡਿੱਗੀ ਮਿਜ਼ਾਈਲ 'ਤੇ ਅਫਸੋਸ ਜ਼ਾਹਿਰ, ਜਾਂਚ ਦੇ ਦਿੱਤੇ ਹੁਕਮਘਟਨਾ 'ਤੇ ਪਹਿਲਾਂ ਰਾਜ ਸਭਾ ਅਤੇ ਬਾਅਦ 'ਚ ਲੋਕ ਸਭਾ 'ਚ ਦਿੱਤੇ ਬਿਆਨ 'ਚ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦੀ ਮਿਜ਼ਾਈਲ ਪ੍ਰਣਾਲੀ ਬੇਹੱਦ ਸੁਰੱਖਿਅਤ ਅਤੇ ਭਰੋਸੇਮੰਦ ਹੈ। 9 ਮਾਰਚ ਦੀ ਘਟਨਾ ਉਤੇ ਬੇਹੱਦ ਅਫ਼ੋਸਸ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਭਾਰਤ ਵੱਲੋਂ ਰੱਖ-ਰਖਾਅ ਦੌਰਾਨ ਪਾਕਿਸਤਾਨ 'ਚ 'ਅਣਜਾਣੇ ਵਿੱਚ' ਮਿਜ਼ਾਈਲ ਡਿੱਗ ਗਈ ਸੀ। ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਤਕਨੀਕੀ ਖ਼ਰਾਬੀ ਕਾਰਨ ਮਿਜ਼ਾਈਲ ਅਚਾਨਕ ਦਾਗ਼ੀ ਗਈ ਜੋ ਕਿ ਪਾਕਿਸਤਾਨ ਦੇ ਖੇਤਰ ਵਿੱਚ ਡਿੱਗ ਗਈ ਸੀ।

ਰਾਜਨਾਥ ਵੱਲੋਂ ਪਾਕਿਸਤਾਨ 'ਚ ਡਿੱਗੀ ਮਿਜ਼ਾਈਲ 'ਤੇ ਅਫਸੋਸ ਜ਼ਾਹਿਰ, ਜਾਂਚ ਦੇ ਦਿੱਤੇ ਹੁਕਮ

ਭਾਰਤੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਘਟਨਾ ਦੀ ਅਦਾਲਤੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਕਿ ਇਹ ਰਾਹਤ ਦੀ ਗੱਲ ਹੈ ਕਿ ਅਣਜਾਣੇ ਵਿੱਚ ਹੋਈ ਗੋਲੀਬਾਰੀ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੱਖਿਆ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ "9 ਮਾਰਚ 2022 ਨੂੰ ਨਿਯਮਤ ਰੱਖ-ਰਖਾਅ ਦੌਰਾਨ ਤਕਨੀਕੀ ਖ਼ਰਾਬੀ ਕਾਰਨ ਇੱਕ ਮਿਜ਼ਾਈਲ ਅਚਾਨਕ ਚੱਲ ਪਈ ਸੀ। ਭਾਰਤ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇੱਕ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ।"

ਰਾਜਨਾਥ ਵੱਲੋਂ ਪਾਕਿਸਤਾਨ 'ਚ ਡਿੱਗੀ ਮਿਜ਼ਾਈਲ 'ਤੇ ਅਫਸੋਸ ਜ਼ਾਹਿਰ, ਜਾਂਚ ਦੇ ਦਿੱਤੇ ਹੁਕਮਪਾਕਿਸਤਾਨੀ ਫ਼ੌਜ ਨੇ ਕਿਹਾ ਸੀ ਕਿ ਇੱਕ ਭਾਰਤੀ ਪ੍ਰੋਜੈਕਟਾਈਲ ਮਿਜ਼ਾਈਲ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖ਼ਲ ਹੋ ਗਈ ਸੀ ਅਤੇ ਉਨ੍ਹਾਂ ਦੇ ਖੇਤਰ ਵਿੱਚ ਮੀਆਂ ਚੰਨੂ ਨਾਮਕ ਸਥਾਨ ਦੇ ਨੇੜੇ ਡਿੱਗਣ ਤੋਂ ਬਾਅਦ ਆਲੇ-ਦੁਆਲੇ ਦੇ ਖੇਤਰਾਂ ਨੂੰ ਕੁਝ ਨੁਕਸਾਨ ਪੁੱਜਿਆ ਸੀ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹਟਾਈਆਂ ਕੋਵਿਡ ਪਾਬੰਦੀਆਂ

Related Post