ਆਰਟੀਆਈ ਦੇ ਘੇਰੇ ’ਚ ਆਇਆ ਰਾਜਪੁਰਾ ਦਾ ਐਸਓਐਸ ਬਾਲ ਘਰ

By  Ravinder Singh August 27th 2022 06:15 PM

ਅੰਮ੍ਰਿਤਸਰ : ਰਾਜਪੁਰਾ ਸਥਿਤ ਐਸਓਐਸ ਬਾਲ ਘਰ ਹੁਣ ਸੂਚਨਾ ਅਧਿਕਾਰ ਦੇ ਘੇਰੇ ਵਿਚ ਆ ਗਿਆ ਹੈ। ਇਸ ਤੋਂ ਇਲਾਵਾ SoS ਬਾਲ ਘਰ ਦਾ ਮੁੱਖ ਦਫਤਰ ਦਿੱਲੀ ਵਿਖੇ ਸਥਿਤ ਹੈ ਉਹ ਵੀ ਪੰਜਾਬ ਸੂਚਨਾ ਕਮਿਸ਼ਨ ਦੇ ਹੇਠ ਗਿਆ ਹੈ। ਕਾਬਿਲਗੌਰ ਹੈ ਕਿ SoS ਸੰਸਥਾ ਦੀ ਸਥਾਪਨਾ 1964 ਵਿੱਚ ਫ਼ਰੀਦਾਬਾਦ ਵਿਖੇ ਹੋਈ ਸੀ ਤੇ ਫ਼ਰੀਦਾਬਾਦ ਉਸ ਵੇਲੇ ਗਰੇਟਰ ਪੰਜਾਬ ਦਾ ਹਿੱਸਾ ਸੀ।

ਆਰਟੀਆਈ ਦੇ ਘੇਰੇ ’ਚ ਆਇਆ ਰਾਜਪੁਰਾ ਦਾ ਐਸਓਐਸ ਬਾਲ ਘਰਇਸ ਸਬੰਧੀ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਹੁਕਮ ਜਾਰੀ ਕਰਦਿਆਂ ਅਗਲੀ ਪੇਸ਼ੀ ਦੌਰਾਨ ਅਥਾਰਟੀ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਟਿਆਲਾ ਦੇ ਆਕਾਸ਼ ਵਰਮਾ ਵੱਲੋਂ ਐਸਓਐਸ ਚਿਲਡਰਨ ਹੋਮ ਤੋਂ ਆਰਟੀਆਈ ਤਹਿਤ ਜਾਣਕਾਰੀ ਮੰਗੀ ਗਈ ਸੀ ਪਰ ਜਵਾਬ ਨਾ ਦੇਣ ’ਤੇ ਇਸਦੀ ਸ਼ਿਕਾਇਤ ਸੂਚਨਾ ਕਮਿਸ਼ਨਰ ਕੋਲ ਕੀਤੀ ਗਈ। ਸੂਚਨਾ ਕਮਿਸ਼ਨਰ ਵੱਲੋਂ ਇਸ ਕੇਸ ਨੂੰ ਡਬਲ ਬੈਂਚ ਨੂੰ ਸੌਂਪਿਆ ਗਿਆ, ਜਿਨ੍ਹਾਂ ਵੱਲੋਂ ਐਸਓਐਸ ਨੂੰ ਪੰਜਾਬ ਸੂਚਨਾ ਕਮਿਸ਼ਨ ਤਹਿਤ ਜਾਣਕਾਰੀ ਦੇਣ ਲਈ ਪਾਬੰਦ ਕੀਤਾ ਹੈ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾਉਣ ਵਾਲੇ ਦੀ ਜ਼ਮਾਨਤ ਅਰਜ਼ੀ ਰੱਦ

ਸ਼ਿਕਾਇਤਕਰਤਾ ਅਕਾਸ਼ ਵਰਮਾ ਨੇ ਦੱਸਿਆ ਕਿ ਐਸਓਐਸ ਚਿਲਡਰਨ ਵਿਲੇਜ ਦਿੱਲੀ ਦੀ ਇਕ ਸੰਸਥਾ ਵੱਲੋਂ ਬਣਵਾਇਆ ਗਿਆ ਸੀ, ਜਿਸ ਵੱਲੋਂ ਅੱਤਵਾਦ ਦੌਰ 'ਚ ਪੀੜਤ ਬੱਚਿਆਂ ਦੀ ਸੰਭਾਲ ਲਈ ਪੰਜਾਬ ਵਿਚ ਇਕ ਬਾਲ ਘਰ ਖੋਲ੍ਹਣ ਦੀ ਪਹਿਲ ਕੀਤੀ ਗਈ। 1994 ਵਿਚ ਪੰਜਾਬ ਦੇ ਰਾਜਪਾਲ ਵੱਲੋਂ ਇਸ ਸੰਸਥਾ ਨੂੰ 14 ਏਕੜ ਜ਼ਮੀਨ 99 ਸਾਲ ਲਈ ਲੀਜ਼ ਉਤੇ ਦਿੱਤੀ ਸੀ। ਰਾਜਪੁਰਾ ਵਿਖੇ ਇਸ ਜ਼ਮੀਨ ਉਤੇ ਬਾਲ ਘਰ ਸਥਾਪਤ ਕੀਤਾ ਗਿਆ ਸੀ।

ਰਿਪੋਰਟ-ਗਗਨਦੀਪ ਆਹੂਜਾ

-PTC News

 

Related Post