Rajya Sabha Election 2020: ਰਾਜ ਸਭਾ ਦੀਆਂ 19 ਸੀਟਾਂ ਲਈ ਵੋਟਿੰਗ ਸ਼ੁਰੂ, ਇਨ੍ਹਾਂ ਸੂਬਿਆਂ 'ਚ ਸਖ਼ਤ ਟੱਕਰ

By  Shanker Badra June 19th 2020 11:14 AM

Rajya Sabha Election 2020: ਰਾਜ ਸਭਾ ਦੀਆਂ 19 ਸੀਟਾਂ ਲਈ ਵੋਟਿੰਗ ਸ਼ੁਰੂ, ਇਨ੍ਹਾਂ ਸੂਬਿਆਂ 'ਚ ਸਖ਼ਤ ਟੱਕਰ:ਨਵੀਂ ਦਿੱਲੀ : ਦੇਸ਼ ਭਰ ਦੇ 8 ਸੂਬਿਆਂ 'ਚ ਰਾਜ ਸਭਾ ਦੀਆਂ 19 ਸੀਟਾਂ ਲਈ ਅੱਜ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ 8 ਸੂਬਿਆਂ 'ਚ ਰਾਜ ਸਭਾ ਦੀਆਂ 19 ਸੀਟਾਂ ਲਈ ਚੋਣਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ ਅੱਜ ਸ਼ਾਮ 5 ਵਜੇ ਤੋਂ ਸ਼ੁਰੂ ਹੋਵੇਗੀ। ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬਿਆਂ ਵਿੱਚ ਬੀਜੇਪੀ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ।

ਇਸ ਦੌਰਾਨ ਪੋਲਿੰਗ ਸ਼ੁਰੂ ਹੁੰਦਿਆਂ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਵੋਟ ਪਾਉਣ ਵਾਲੇ ਪਹਿਲੇ ਨੇਤਾਵਾਂ ਵਿੱਚ ਸ਼ਾਮਲ ਸਨ।  ਰਾਜਸਥਾਨ 'ਚ ਰਾਜ ਸਭਾ ਦੀਆਂ ਸੀਟਾਂ ਲਈ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਵਿਧਾਇਕ ਬੱਸਾਂ 'ਚ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ।

Rajya Sabha Election 2020 : Voting begins for 19 Rajya Sabha seats Rajya Sabha Election 2020: ਰਾਜ ਸਭਾ ਦੀਆਂ 19 ਸੀਟਾਂ ਲਈ ਵੋਟਿੰਗ ਸ਼ੁਰੂ, ਇਨ੍ਹਾਂ ਸੂਬਿਆਂ 'ਚ ਸਖ਼ਤ ਟੱਕਰ

ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੇਸਰਸਿੰਘ ਸੋਲੰਕੀ ਵੋਟ ਪਾਉਣ ਲਈ ਐਂਬੂਲੈਂਸ ਵਿੱਚ ਪਹੁੰਚੇ ਹਨ ,ਕਿਉਂਕਿ ਛਾਤੀ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸਨੂੰ ਵੀਰਵਾਰ ਦੇਰ ਨਾਲ ਦਾਖਲ ਹੋਣਾ ਪਿਆ ਸੀ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕਮਲਨਾਥ ਆਪਣੀ ਰਿਹਾਇਸ਼ 'ਤੇ 92 ਵਿਧਾਇਕਾਂ ਲਈ ਨਾਸ਼ਤੇ ਦੀ ਮੇਜ਼ਬਾਨੀ ਕਰ ਰਹੇ ਹਨ।

ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਕਰਕੇ ਇਨ੍ਹਾਂ ਸੀਟਾਂ ਉੱਤੇ ਚੋਣਾਂ ਰੋਕ ਦਿੱਤੀਆਂ ਗਈਆਂ ਸਨ। ਚੋਣ ਕਮਿਸ਼ਨ ਨੇ ਬਾਅਦ ਵਿੱਚ ਰਾਜ ਸਭਾ ਦੀ 19 ਸੀਟਾਂ ਵਿੱਚ ,ਆਂਧਰਾ ਪ੍ਰਦੇਸ਼ ਦੀਆਂ 4, ਗੁਜਰਾਤ ਦੀਆਂ 4 , ਮੱਧ ਪ੍ਰਦੇਸ਼ ਦੀਆਂ 3, ਰਾਜਸਥਾਨ ਦੀਆਂ 3,ਝਾਰਖੰਡ ਦੀਆਂ 2, ਮਿਜ਼ੋਰਮ ਦੀ 1, ਮਣੀਪੁਰ ਦੀ 1 ਅਤੇ ਮੇਘਾਲਿਆ ਦੀ 1 ਸੀਟ 'ਤੇ ਚੋਣਾਂ ਦਾ ਐਲਾਨ ਕੀਤਾ ਸੀ।

-PTCNews

Related Post