ਰਾਜ ਸਭਾ 'ਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪਾਸ

By  Jashan A August 5th 2019 07:01 PM -- Updated: August 5th 2019 07:31 PM

ਰਾਜ ਸਭਾ 'ਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪਾਸ,ਨਵੀਂ ਦਿੱਲੀ: ਰਾਜ ਸਭਾ 'ਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਅੱਜ ਵੋਟਿੰਗ ਰਾਹੀਂ ਪਾਸ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬਿੱਲ ਦੇ ਹੱਕ 'ਚ 125 ਵੋਟਾਂ ਜਦਕਿ ਵਿਰੋਧ 'ਚ 61 ਵੋਟਾਂ ਪਈਆਂ।ਇਸ ਬਿਲ 'ਚ ਜੰਮੂ ਕਸ਼ਮੀਰ ਨਾਲੋਂ ਲੱਦਾਖ ਨੂੰ ਵੱਖ ਕਰਨ ਅਤੇ ਦੋਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦੇਣ ਦੀ ਤਜ਼ਵੀਜ਼ ਸ਼ਾਮਿਲ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਵਿਸ਼ੇ 'ਤੇ ਦਿਨ ਭਰ ਵਿਰੋਧੀ ਪੱਖ ਦਾ ਜ਼ੋਰਦਾਰ ਹੰਗਾਮਾ ਵੀ ਦੇਖਣ ਨੂੰ ਮਿਲਿਆ। ਹੁਣ ਲੋਕ ਸਭਾ ਵਿੱਚ ਮੰਗਲਵਾਰ ਨੂੰ ਇਸ ਬਿਲ ਅਤੇ ਸੰਕਲਪ 'ਤੇ ਚਰਚਾ ਹੋਵੇਗੀ।

https://twitter.com/ANI/status/1158367561039437824?s=20

-PTC News

Related Post