ਰਾਜ ਸਭਾ 'ਚ ਪਾਸ ਹੋਇਆ ਤਿੰਨ ਤਲਾਕ ਬਿੱਲ

By  Jashan A July 30th 2019 06:55 PM -- Updated: July 30th 2019 07:06 PM

ਰਾਜ ਸਭਾ 'ਚ ਪਾਸ ਹੋਇਆ ਤਿੰਨ ਤਲਾਕ ਬਿੱਲ,ਨਵੀਂ ਦਿੱਲੀ: ਅੱਜ ਰਾਜ ਸਭਾ ਵਿਚ ਤਿੰਨ ਤਲਾਕ ਬਿੱਲ ਪਾਸ ਹੋ ਗਿਆ ਹੈ। ਬਿੱਲ ਨੂੰ ਪਾਸ ਕਰਵਾਉਣ ਲਈ ਰਾਜ ਸਭਾ ਵਿਚ ਹਾਜ਼ਰ ਮੈਂਬਰਾਂ ਵਿਚ ਵੋਟਿੰਗ ਕਰਵਾਈ ਗਈ। ਜਿਸ ਦੌਰਾਨ ਤਿੰਨ ਤਲਾਕ ਬਿੱਲ ਨੂੰ ਪਾਸ ਕਰਵਾਉਣ ਦੇ ਸਮਰਥਣ ਵਿਚ 99 ਵੋਟਾਂ ਪਈਆਂ ਜਦਕਿ ਬਿੱਲ ਦੇ ਵਿਰੋਧ ਵਿਚ 84 ਵੋਟਾਂ ਪਈਆਂ।

https://twitter.com/ANI/status/1156190535721394179?s=20

ਤਿੰਨ ਤਲਾਕ ਬਿੱਲਮਨਜ਼ੂਰੀ ਲਈ ਹੁਣ ਬਿੱਲ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਲੋਕਸਭਾ ਵੱਲੋਂ ਬੀਤੀ 26 ਜੁਲਾਈ ਨੂੰ ਇਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ।

ਇਸ ਤੋਂ ਪਹਿਲਾਂ ਬਿਲ ਨੂੰ ਸਲੈਕਟਿਵ ਕਮੇਟੀ ਕੋਲ ਭੇਜਣ ਦੀ ਮੰਗ ਉਠੀ ਸੀ ਪਰ ਉਸ ਲਈ ਵੀ ਕਰਵਾਈ ਗਈ ਵੋਟਿੰਗ ਦੌਰਾਨ 100 ਵੋਟਾਂ ਬਿੱਲ ਨੂੰ ਸਲੈਕਟਿਵ ਕਮੇਟੀ ਕੋਲ ਨਾ ਭੇਜਣ ਦੇ ਹੱਕ ਵਿਚ ਪਈਆਂ ਜਦਕਿ 84 ਵੋਟਾਂ ਕਮੇਟੀ ਕੋਲ ਭੇਜਣ ਦੇ ਹੱਕ ਵਿਚ ਸਨ।

ਇਥੇ ਦੱਸ ਦਇਏ ਕਿ ਇਸ ਬਿਲ ਦੇ ਪਾਸ ਹੋਣ ਤੋਂ ਪਹਿਲਾਂ ਮੁਸਲਿਮ ਸਮਾਜ ਅੰਦਰ ਤਲਾਕ, ਤਲਾਕ ਤਲਾਕ (ਤਿੰਨ ਵਾਰ) ਕਹਿਣ ਉਤੇ ਹੀ ਤਲਾਕ ਹੋ ਜਾਂਦਾ ਸੀ ਪਰ ਹੁਣ ਇਸ ਬਿੱਲ ਦੇ ਪਾਸ ਹੋਣ ਨਾਲ ਅਜਿਹਾ ਸੰਭਵ ਨਹੀਂ ਰਹੇਗਾ।

-PTC News

Related Post